ETV Bharat / state

Daan Utsaav in Ludhiana : ਜ਼ਰੂਰਤਮੰਦ ਲੋਕਾਂ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ, ਉੱਚ ਅਧਿਕਾਰੀਆਂ ਤੇ ਲੋਕਾਂ ਨੇ ਵਾਧੂ ਸਮਾਨ ਕੀਤਾ ਦਾਨ

author img

By ETV Bharat Punjabi Team

Published : Oct 21, 2023, 2:30 PM IST

Ludhiana Administration Camp in Indoor Stadium
Ludhiana Administration Camp in Indoor Stadium

Daan Utsaav At Indoor Stadium Pakhowal Road: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੋਰ ਸਟੇਡੀਅਮ ਵਿੱਚ ਦਾਨ ਉਤਸਵ ਤਹਿਤ ਕੈਂਪ ਲਗਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਗਰ ਨਿਗਮ ਕਮਿਸ਼ਨਰ ਲੁਧਿਆਣਾ ਤੇ ਲੋਕਾਂ ਨੇ ਵਾਧੂ ਸਮਾਨ ਦਾਨ ਕੀਤਾ, ਤਾਂ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਸਕੇ। (Daan Utsaav in Ludhiana)

ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ

ਲੁਧਿਆਣਾ: ਦਾਨ ਉਤਸਵ ਮੁਹਿਮ ਦੇ ਤਹਿਤ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੋਰ ਸਟੇਡੀਅਮ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਲੋਕਾਂ ਨੂੰ ਆਪਣਾ ਵੇਸਟੇਜ ਸਮਾਨ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਇਸੇ ਦੇ ਤਹਿਤ ਸੈਂਕੜੇ ਦੀ ਤਾਦਾਦ ਵਿੱਚ ਪਹੁੰਚੇ ਲੋਕਾਂ ਨੇ ਆਪਣੇ ਘਰ ਦਾ ਵੇਸਟੇਜ ਸਮਾਨ ਦਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਬੀ ਮਲਿਕ ਅਤੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸ਼ਹਿਰ ਦੇ ਹੋਰ ਵੀ ਅਧਿਕਾਰੀਆਂ ਤੋਂ ਇਲਾਵਾ ਐਨ.ਜੀ.ਓ ਦੇ ਮੈਂਬਰ ਵੀ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ ਵੇਸਟੇਜ ਸਮਾਨ ਦਾਨ ਕਰਨ ਨਾਲ ਇਹ ਕਿਸੇ ਜ਼ਰੂਰਤਮੰਦ ਦੇ ਕੰਮ ਆਵੇਗਾ।

ਇਹ ਮੁਹਿਮ ਵਿਸ਼ੇਸ਼ ਤੌਰ ਉੱਤੇ ਸਿਟੀ ਨੀਡ ਲੁਧਿਆਣਾ ਅਤੇ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਅੱਜ ਸ਼ਨੀਵਾਰ ਨੂੰ ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਨੇ ਆਪਣਾ ਨਾ ਵਰਤਣ ਵਾਲਾ ਸਮਾਨ ਦਾਨ ਕੀਤਾ। ਜਿਸ ਵਿੱਚ ਪਾਉਣ ਵਾਲੇ ਕੱਪੜਿਆਂ ਤੋਂ ਇਲਾਵਾ ਘਰੇਲੂ ਵਰਤੋ ਦਾ ਸਮਾਨ ਪੁਰਾਣੇ ਮੋਬਾਇਲ ਫੋਨ ਤੋਂ ਇਲਾਵਾ ਬੱਚਿਆਂ ਦੇ ਖਿਡੌਣੇ, ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ, ਆਰਟੀਫਿਸ਼ਲ ਜੁਲਰੀ ਹਰ ਤਰ੍ਹਾਂ ਦਾ ਸਮਾਨ ਜੋ ਕਿ ਲੋਕਾਂ ਦੇ ਕੰਮ ਨਹੀਂ ਆਉਂਦਾ ਉਹ ਉੱਥੇ ਦਾਨ ਕੀਤਾ ਗਿਆ।

ਸਿਟੀ ਨੀਡ ਦੀ ਮਦਦ ਦੇ ਨਾਲ ਅੱਜ ਸ਼ਨੀਵਾਰ ਨੂੰ ਇਹ ਮਹਾਂਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਕਿਹਾ ਕਿ ਇਸ ਦੀ ਕਾਫੀ ਲੋੜ ਸੀ, ਇਸ ਨਾਲ ਲੋੜਵੰਦਾਂ ਨੂੰ ਉਹਨਾਂ ਦੀ ਮਦਦ ਦਾ ਸਮਾਨ ਪਹੁੰਚ ਸਕੇਗਾ।


ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਇੱਕ ਨੇਕੀ ਦੀ ਦੀਵਾਰ ਬਣਾਈ ਜਾਵੇਗੀ, ਜਿਸ ਵਿੱਚ ਇਸ ਤਰ੍ਹਾਂ ਦੇ ਕੱਪੜੇ ਜੋ ਕਿ ਲੋਕਾਂ ਦੇ ਕੰਮ ਨਹੀਂ ਆਉਂਦੇ, ਉਹ ਇੱਥੇ ਦਾਨ ਕੀਤੇ ਜਾ ਸਕਣਗੇ। ਖਾਸ ਕਰਕੇ ਉਹ ਲੋਕ ਇੱਥੋਂ ਆਪਣੇ ਜ਼ਰੂਰਤ ਮੰਦ ਦਾ ਸਮਾਨ ਲੈ ਸਕਣਗੇ, ਜੋ ਕਿ ਉਹ ਸਮਾਨ ਖਰੀਦਣ ਦੇ ਸਮੱਰਥ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹ ਆਪਸੀ ਭਾਈਚਾਰਾ ਕਿਸਾਨ ਅਤੇ ਇੱਕ ਦੂਜੇ ਦੇ ਮਦਦ ਆਉਣ ਦੀ ਇੱਕ ਚੰਗੀ ਪਹਿਲ ਹੈ, ਉਹਨਾਂ ਨੇ ਖਾਸ ਤੌਰ ਉੱਤੇ ਸਿਟੀ ਨੀਡ ਐਨਜੀਓ ਦਾ ਧੰਨਵਾਦ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.