ETV Bharat / state

ਲੁਧਿਆਣਾ: ਸੜਕ ਹਾਦਸੇ 'ਚ 2 ਦੀ ਮੌਤ, ਇੱਕ ਜ਼ਖ਼ਮੀ

author img

By

Published : Feb 19, 2021, 10:38 PM IST

ਲਗਾਤਾਰ ਪੈ ਰਹੀ ਧੁੰਦ ਕਾਰਨ ਅੱਜ ਸਵੇਰੇ ਕੁਹਾੜਾ-ਚੰਡੀਗੜ੍ਹ ਰੋਡ ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਿੰਦਰ ਸਿੰਘ 24 ਤੇ ਵੀਰਦਵਿੰਦਰ ਜੀਤ ਸਿੰਘ 26 ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਉੱਪਲਾ ਵਜੋਂ ਹੋਈ ਹੈ।

ਟਿੱਪਰ ਨੇ 2 ਦੀ ਲਈ ਜਾਨ, ਇਕ ਜ਼ਖ਼ਮੀ

ਲੁਧਿਆਣਾ: ਲਗਾਤਾਰ ਪੈ ਰਹੀ ਧੁੰਦ ਕਾਰਨ ਅੱਜ ਸਵੇਰੇ ਕੁਹਾੜਾ ਚੰਡੀਗੜ੍ਹ ਰੋਡ ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਿੰਦਰ ਸਿੰਘ 24 ਤੇ ਵੀਰਦਵਿੰਦਰ ਜੀਤ ਸਿੰਘ 26 ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਉੱਪਲਾ ਵਜੋਂ ਹੋਈ ਹੈ। ਇਹ ਦੋਵੇਂ ਭਰਾ ਘਰ ਤੋਂ ਸਵੇਰੇ ਕੰਮ ਲਈ ਆਪਣੇ ਮੋਟਰਸਾਇਕਲ ਤੇ ਲੁਧਿਆਣੇ ਵੱਲ ਜਾ ਰਹੇ ਸਨ ਕਿ ਪਿੱਛੋਂ ਬਜ਼ਰੀ ਦੇ ਭਰੇ ਟਿੱਪਰ ਟੱਕਰ ਮਾਰ ਦਿੱਤੀ।

ਇਸ ਦੌਰਾਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ ਅਤੇ ਪਿੰਡ ਚੱਕ ਸਰਵਨ ਨਾਥ ਦਾ ਰਹਿਣ ਵਾਲਾ ਨੌਜਵਾਨ ਸੁਖਮਿੰਦਰ ਸਿੰਘ 36 ਸਾਲ ਗੰਭੀਰ ਜ਼ਖਮੀ ਹੋ ਗਿਆ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਤੇ ਟਿੱਪਰ ਨੂੰ ਕਾਬੂ ਕਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਵਾਰਿਸਾਂ ਨੂੰ ਸੌਂਪ ਦਿੱਤੀਆਂ। ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.