ETV Bharat / state

CM ਵਾਂਗ ਮੀਡੀਆ ਦਾ ਲਾਮ ਲਸ਼ਕਰ ਲੈ ਕੇ ਸਿਵਲ ਹਸਪਤਾਲ ਪਹੁੰਚੇ ਰਵਨੀਤ ਬਿੱਟੂ

author img

By

Published : Oct 30, 2022, 6:14 PM IST

Ravneet Bittu arrived at Civil Hospital Ludhiana
Ravneet Bittu arrived at Civil Hospital Ludhiana

ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Member Parliament Ravneet Bittu) ਵੀ ਸਿਵਲ ਹਸਪਤਾਲ ਪਹੁੰਚੇ ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਜਰਨਲ ਐਮਰਜੈਂਸੀ ਵਾਰਡ (Journal Emergency Ward) ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਸੂਬਾ ਸਰਕਾਰ 'ਤੇ ਸਵਾਲ ਖੜੇ ਕੀਤੇ।

ਲੁਧਿਆਣਾ: ਪੰਜਾਬ ਵਿੱਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਸਿਆਸਤ ਹੁਣ ਗਰਮਾਉਂਦੀ ਜਾ ਰਹੀ ਹੈ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ (Unexpected checking) ਕੀਤੀ ਗਈ ਸੀ ਜਿਸ ਤੋਂ ਬਾਅਦ ਕੁਝ ਸਿਆਸਤਦਾਨਾਂ ਨੇ ਮਰੀਜ਼ਾਂ ਦੀ ਨਿੱਜਤਾ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ। ਹੁਣ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Member Parliament Ravneet Bittu) ਵੀ ਸਿਵਲ ਹਸਪਤਾਲ ਪਹੁੰਚੇ ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਜਰਨਲ ਐਮਰਜੈਂਸੀ ਵਾਰਡ (Journal Emergency Ward) ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਸੂਬਾ ਸਰਕਾਰ 'ਤੇ ਸਵਾਲ ਖੜੇ ਕੀਤੇ।

Ravneet Bittu arrived at Civil Hospital Ludhiana

ਸਿਹਤ ਸੁਵਿਧਾਵਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਰਵਨੀਤ ਬਿੱਟੂ (Member Parliament Ravneet Bittu) ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈ ਜਾਣਗੀਆਂ (Better health facilities will be provided) ਪਰ ਹਸਪਤਾਲਾਂ ਦਾ ਉਹਨਾਂ ਨੇ ਆਖਰੀ ਦੌਰਾ ਕੀਤਾ ਹੈ ਜਿਸ ਵਿੱਚ ਕਾਫੀ ਖਾਮੀਆਂ ਹਨ। ਮਰੀਜ਼ਾਂ ਨੇ ਵੀ ਉਹਨਾਂ ਨੂੰ ਕਮੀਆਂ ਜ਼ਰੂਰ ਦੱਸੀਆਂ ਹਨ।

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਹੈਲਥ ਸੈਕਟਰੀ ਨਾਲ ਮਿਲ ਕੇ ਇਸ ਸਬੰਧੀ ਗੱਲ ਕਰਨਗੇ ਕਿਉਂਕਿ ਲੁਧਿਆਣਾ ਬਹੁਤ ਵੱਡਾ ਜ਼ਿਲ੍ਹਾ ਹੈ ਅਤੇ ਇੱਥੋਂ ਦੇ ਸਿਹਤ ਪ੍ਰਬੰਧ ਚੰਗੇ ਹੋਣੇ ਚਾਹੀਦੇ ਹਨ। ਇਸ ਮੌਕੇ ਰਵਨੀਤ ਬਿੱਟੂ ਨੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ। ਰਵਨੀਤ ਬਿੱਟੂ ਨੇ ਜਿਹੜੇ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਉਹਨਾ 'ਤੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਕਿ ਪੰਜ ਸਾਲ ਮਲਾਈਆਂ ਖਾ ਕੇ ਹੁਣ ਉਹ ਦਲ ਬਦਲ ਰਹੇ ਹਨ ਇਹ ਸਹੀ ਨਹੀਂ ਹੈ।

ਇਸ ਦੌਰਾਨ ਰਵਨੀਤ ਬਿੱਟੂ ਨੇ ਰਾਮ ਰਹੀਮ 'ਤੇ ਸਵਾਲ ਵੀ ਖੜ੍ਹੇ ਕੀਤੇ। ਇਸ ਦੇ ਨਾਲ ਹੀ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਉਂ ਸਰਕਾਰ ਦੇ ਪੈਰੋਲ ਦੇ ਰਹੀ ਹੈ। ਇਸ ਮੌਕੇ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਉਹ ਅੰਮ੍ਰਿਤ ਛਕਾ ਰਹੇ ਹਨ। ਇਹ ਚੰਗਾ ਕੰਮ ਹੈ ਪਰ ਜੋ ਗਲਤ ਹੈ ਉਸ ਖ਼ਿਲਾਫ਼ ਉਹ ਬੋਲਣਗੇ ਉਨ੍ਹਾਂ ਕਿਹਾ ਕਿ ਅਸਲੇ ਵਿਚ ਚੁੱਕ ਕੇ ਡਰਾਇਆ ਜਾ ਰਿਹਾ ਹੈ। ਸ਼ਹਿਰਾਂ ਦੇ ਵਿਚ ਡਰ ਦਾ ਮਾਹੌਲ ਹੈ।

ਉਧਰ ਦੂਜੇ ਪਾਸੇ ਇਸ ਸਬੰਧੀ ਜਦੋਂ ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਮੈਂਬਰ ਪਾਰਲੀਮੈਂਟ ਨੇ ਆ ਕੇ ਹਸਪਤਾਲ ਦੀਆਂ ਕੁੱਝ ਕਮੀਆਂ ਜ਼ਰੂਰ ਕੱਢਿਆ ਹਨ। ਜਿਸ ਸਬੰਧੀ ਸੀਨੀਅਰ ਅਫਸਰਾਂ ਨੂੰ ਦੱਸਿਆ ਗਿਆ ਹੈ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਤਰਾਂ ਹਸਪਤਾਲਾਂ ਦੇ ਵਾਰਡ ਦੇ ਵਿੱਚ ਜਾਣਾ ਅਤੇ ਐਮਰਜੈਂਸੀ ਵਿਚ ਜਾ ਕੇ ਵੀਡੀਓ ਆਦਿ ਬਣਾਉਣਾ ਕੇ ਨਿਯਮਾਂ ਦੀ ਉਲੰਘਣਾ ਨਹੀਂ ਹੈ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।

ਇਹ ਵੀ ਪੜ੍ਹੋ:- ਪੰਜਾਬ ਦੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹੈਲਥ ਸੈਂਟਰ ਦਾ ਕੀਤਾ ਉਦਘਾਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.