ETV Bharat / state

ਸਾਰੀਆਂ ਟ੍ਰੇਨਾਂ ਨਾ ਚੱਲਣ ਕਾਰਨ ਬੱਸਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਯਾਤਰੀ

author img

By

Published : Jun 8, 2021, 11:23 AM IST

ਬੰਦ ਟ੍ਰੇਨਾਂ ਅਤੇ ਬੱਸਾ ਦੀ ਲੁੱਟ ਕਾਰਨ ਯਾਤਰੀ ਪਰੇਸ਼ਾਨ
ਬੰਦ ਟ੍ਰੇਨਾਂ ਅਤੇ ਬੱਸਾ ਦੀ ਲੁੱਟ ਕਾਰਨ ਯਾਤਰੀ ਪਰੇਸ਼ਾਨ

ਕੋਰੋਨਾ ਮਹਾਂਮਾਰੀ(coronavirus) ਕਾਰਨ ਟ੍ਰੇਨਾਂ ਨਾ ਚੱਲਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੇ ਸਰਕਾਰ ਕੋਲੋਂ ਟ੍ਰੇਨਾਂ ਚਲਾਉਣ ਦੀ ਅਪੀਲ ਕੀਤੀ ਹੈ।

ਲੁਧਿਆਣਾ: ਕੋਰੋਨਾ ਮਹਾਂਮਾਰੀ(coronavirus) ਦਾ ਅਸਰ ਨਾ ਸਿਰਫ ਆਵਾਜਾਈ ’ਤੇ ਨਹੀਂ ਪਿਆ ਸਗੋਂ ਰੇਲਵੇ ਵਿਭਾਗ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਚਲਦੇ ਰੇਲਵੇ ਵਿਭਗਾ ਵੱਲੋਂ ਟ੍ਰੇਨਾਂ(train) ’ਚ ਕਟੌਤੀ ਕੀਤੇ ਜਾਣ ਕਾਰਨ ਉੱਤਰ ਰੇਲਵੇ ਦੀਆਂ ਲਗਭਗ ਅੱਧੀਆਂ ਟ੍ਰੇਨਾਂ ਅਜੇ ਵੀ ਨਹੀਂ ਚੱਲੀਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਚ ਵੀ ਪਰਵਾਸੀ ਮਜਦੂਰਾਂ ਨੂੰ ਟ੍ਰੇਨਾਂ ਨਾ ਮਿਲਣ ਕਾਰਨ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜਦੂਰ ਖੱਜ਼ਲ ਖੁਆਰ ਹੋ ਰਹੇ ਹਨ। ਰੇਲਵੇ ਸਟੇਸ਼ਨ ’ਤੇ ਅਜੇ ਤੱਕ ਟਿਕਟ ਬੁੱਕ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਦੁਰ ਦੁਰਾਡੇ ਜਾਣ ਵਾਲੇ ਯਾਤਰੀਆਂ ਨੂੰ ਆਨਲਾਈਨ ਹੀ ਕਈ ਕਈ ਦਿਨ ਪਹਿਲਾਂ ਟ੍ਰੇਨਾਂ ਬੁੱਕ ਕਰਨੀਆਂ ਪੈ ਰਹੀਆਂ ਹਨ।

ਬੰਦ ਟ੍ਰੇਨਾਂ ਅਤੇ ਬੱਸਾ ਦੀ ਲੁੱਟ ਕਾਰਨ ਯਾਤਰੀ ਪਰੇਸ਼ਾਨ

ਇਸ ਸਬੰਧ ਚ ਜਦੋਂ ਸਾਡੇ ਪੱਤਰਕਾਰ ਨੇ ਰੇਲਵੇ ਸਟੇਸ਼ਨ(railway station) ’ਤੇ ਮੌਜੂਦ ਯਾਤਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲਗਭਗ ਇੱਕ ਮਹੀਨਾ ਇੰਤਜਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਟਿਕਟਾਂ ਕੰਨਫਰਮ ਹੋਈਆਂ ਹਨ। ਇਸ ਦੌਰਾਨ ਕਈ ਯਾਤਰੀ ਤਾਂ ਅਜਿਹੇ ਵੀ ਸੀ ਜੋ ਬਿਹਾਰ ਤੋਂ ਲੁਧਿਆਣਾ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਸਿਰਫ ਇਧਰੋਂ ਹੀ ਨਹੀਂ ਸਗੋਂ ਉਧਰੋਂ ਵੀ ਟ੍ਰੇਨਾਂ ਘੱਟ ਚੱਲ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯਾਤਰੀਆਂ ਦਾ ਕਹਿਣਾ ਹੈ ਕਿ ਬੱਸਾਂ ਚ ਸਫਰ ਕਰਨਾ ਉਨ੍ਹਾਂ ਦੀ ਗੁੰਜਾਇਸ਼ ਤੋਂ ਬਾਹਰ ਹੈ ਕਿਉਂਕਿ ਬੱਸਾਂ ਵਾਲੇ ਵਾਧੂ ਕਿਰਾਇਆ ਵਸੂਲ ਰਹੇ ਹਨ। ਯੂਪੀ ਬਿਹਾਰ ਜਾਣ ਦੇ ਲਈ ਉਨ੍ਹਾਂ ਕੋਲੋਂ 4-4 ਹਜ਼ਾਰ ਰੁਪਏ ਕਿਰਾਇਆ ਮੰਗ ਰਹੇ ਹਨ, ਜਿਸ ਕਾਰਨ ਉਹ ਟ੍ਰੇਨਾਂ ਦਾ ਇੰਤਾਜਰ ਕਰ ਰਹੇ ਹਨ। ਯਾਤਰੀਆਂ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸਾਰੀਆਂ ਟ੍ਰੇਨਾਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਉ ਆਪਣੀ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚ ਸਕਣ।

ਇਹ ਵੀ ਪੜੋ: ਪੰਜਾਬ ਪੁਲਿਸ ਦਾ ਕਾਰਨਾਮਾ: ਸਰੇਆਮ ਰੇਹੜੀ 'ਤੇ ਲਿਆਂਦੀ ਮ੍ਰਿਤਕ ਦੇਹ

ETV Bharat Logo

Copyright © 2024 Ushodaya Enterprises Pvt. Ltd., All Rights Reserved.