ETV Bharat / state

ਇਨਵੈਸਟ ਸਮਿਟ 'ਤੇ ਵਪਾਰੀਆਂ ਨੇ ਚੁੱਕੇ ਸਵਾਲ

author img

By

Published : Oct 29, 2021, 7:52 PM IST

ਪੰਜਾਬ ਸਰਕਾਰ (Government of Punjab) ਵੱਲੋਂ ਲੁਧਿਆਣਾ ਦੇ ਮੁੱਲਾਂਪੁਰ ਵਿੱਚ ਕਰਵਾਏ ਗਏ ਇਨਵੈਸਟ ਸਮਿਟ (Invest Summit) 'ਤੇ ਹੁਣ ਵਿਰੋਧੀ ਪਾਰਟੀਆਂ ਦੇ ਨਾਲ ਵਪਾਰੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਇਨਵੈਸਟ ਸਮਿਟ 'ਤੇ ਵਪਾਰੀਆਂ ਨੇ ਚੁੱਕੇ ਸਵਾਲ ਜਾਣੋ ਕਿ
ਇਨਵੈਸਟ ਸਮਿਟ 'ਤੇ ਵਪਾਰੀਆਂ ਨੇ ਚੁੱਕੇ ਸਵਾਲ ਜਾਣੋ ਕਿ

ਲੁਧਿਆਣਾ: ਪੰਜਾਬ ਸਰਕਾਰ (Government of Punjab) ਵੱਲੋਂ ਲੁਧਿਆਣਾ ਦੇ ਮੁੱਲਾਂਪੁਰ ਵਿੱਚ ਕਰਵਾਏ ਗਏ ਇਨਵੈਸਟ ਸਮਿਟ (Invest Punjab Summit) 'ਤੇ ਹੁਣ ਵਿਰੋਧੀ ਪਾਰਟੀਆਂ ਦੇ ਨਾਲ ਵਪਾਰੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਨਅਤਕਾਰਾਂ ਨੇ ਕਿਹਾ ਕਿ ਨਿਵੇਸ਼ ਨਹੀਂ ਮਜਬੂਰੀ ਹੈ, ਕਿਉਂਕਿ ਜਿਹੜੀ ਪਹਿਲਾਂ ਹੀ ਇੰਡਸਟਰੀ ਹੈ, ਲਗਪਗ 50 ਤੇਈ ਦੋ ਹਜਾਰ ਕਰੋੜ ਰੁਪਏ ਦਾ ਨਿਵੇਸ਼ ਉਨ੍ਹਾਂ ਵੱਲੋਂ ਹਰ ਸਾਲ ਮਜਬੂਰੀਵਸ ਕੀਤਾ ਹੀ ਜਾਂਦਾ ਹੈ। ਹਾਲਾਂਕਿ ਕੁੱਝ ਵਪਾਰੀਆਂ ਨੇ ਕਿਹਾ ਕਿ ਸਰਕਾਰੀ ਕਾਫ਼ੀ ਰਾਹਤਾਂ ਵਪਾਰੀਆਂ ਨੂੰ ਦਿੱਤੀਆਂ ਹਨ, ਪਰ ਕਈਆਂ ਨੇ ਇਸ ਨੂੰ ਸਿਰਫ਼ ਮਜਬੂਰੀ ਹੀ ਦੱਸਿਆ ਹੈ।

ਕਿੰਨਾ ਹੋਇਆ ਨਿਵੇਸ਼ ?

ਪੰਜਾਬ ਸਰਕਾਰ (Government of Punjab) ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ ਨਿਵੇਸ਼ ਸੰਮੇਲਨ ਦੇ ਵਿਚ ਕੁੱਲ 99 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਅਤੇ ਇਸ ਨਾਲ ਪੰਜਾਬ ਦੀ ਵਪਾਰ ਨੂੰ ਵਧਾਵਾ ਮਿਲੇਗਾ। ਇਸ ਦੇ ਨਾਲ ਹੀ ਚਰਨਜੀਤ ਚੰਨੀ (Charanjit Channi) ਨੇ ਲੁਧਿਆਣਾ ਵਿੱਚ ਕੀਤੀ ਕੈਬਨਿਟ ਦੇ ਬਾਅਦ ਕਈ ਵੱਡੇ ਐਲਾਨ ਵੀ ਕੀਤੇ। ਪਰ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਇਨਵੈਸਟਮੈਂਟ ਵਿੱਚ ਨਵੇਂ ਵਪਾਰੀਆਂ ਦੀ ਕੀ ਭੂਮਿਕਾ ਹੈ, ਇਹ ਜ਼ਿਆਦਾ ਮਾਇਨੇ ਰੱਖਦੀ ਹੈ। ਕਿਉਂਕਿ ਪੰਜਾਬ ਵਿੱਚੋਂ ਪਹਿਲਾਂ ਹੀ 15 ਹਜ਼ਾਰ ਦੇ ਕਰੀਬ ਯੂਨਿਟ ਪਲੈਨ ਕਰ ਚੁੱਕੇ ਹਨ ਅਤੇ ਜੋ ਬਚੇ ਹਨ, ਉਨ੍ਹਾਂ ਨੂੰ ਆਪਣਾ ਵਿਸਥਾਰ ਹਰ ਸਾਲ ਕਰਨਾ ਹੀ ਪੈਂਦਾ ਹੈ। ਜਿਸ ਕਰਕੇ ਇਸ ਦੀ ਕੁੱਲ ਅਮੋੜ ਬਣਾਈ ਜਾਵੇ ਤਾਂ 50 ਹਜ਼ਾਰ ਕਰੋੜ ਦੇ ਲਗਪਗ ਬਣ ਹੀ ਜਾਂਦੀ ਹੈ।

ਇਨਵੈਸਟ ਸਮਿਟ 'ਤੇ ਵਪਾਰੀਆਂ ਨੇ ਚੁੱਕੇ ਸਵਾਲ ਜਾਣੋ ਕਿ

ਸਨਅਤਕਾਰਾਂ ਨੂੰ ਵਿਖਾਏ ਸੁਪਨਿਆਂ ਦੀ ਕੀ ਹਕੀਕਤ ?

ਪੰਜਾਬ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਰੂਬਰੂ ਹੁੰਦਿਆ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਨੇ ਦਾਅਵੇ ਕੀਤੇ ਹਨ, ਕਿ ਇਹ ਸਨਅਤ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਵੱਲੋਂ ਵੱਡੇ-ਵੱਡੇ ਰਾਹਤਾਂ ਦਿੱਤੀਆਂ ਗਈਆਂ ਹਨ। ਜਿਸ ਵਿੱਚ ਵੈਟ ਦੇ ਬਕਾਇਆ ਮਾਮਲਿਆਂ ਨੂੰ ਸੁਲਝਾਉਣਾ ਅਤੇ ਬਿਜਲੀ ਦੇ ਫਿਕਸਡ ਚਾਰਜਿਸ ਵਿੱਚ ਵੱਡੀ ਰਾਹਤਾਂ ਦੇਣੀਆਂ ਆਦਿ ਸ਼ਾਮਿਲ ਹਨ। ਪਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ, ਸਰਕਾਰ ਜੀ.ਐੱਸ.ਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਨਹੀਂ ਦੇ ਸਕਦੀ ਹੈ, ਕੇਂਦਰ ਦਾ ਮਾਮਲਾ ਹੈ ਅਤੇ 2 ਬਿਜਲੀ ਦਰਾਂ ਵਿੱਚ ਰਾਹਤ ਦੇਣ ਦਾ ਵੱਡਾ ਦਾਅਵਾ ਕੀਤਾ ਗਿਆ ਹੈ। ਉਹ ਮਹਿਜ਼ ਪੁਆਇੰਟਾਂ ਵਿੱਚ ਹੈ। ਉਸ ਦਾ ਕੋਈ ਬਹੁਤਾ ਫ਼ਾਇਦਾ ਸਨਅਤ ਨੂੰ ਨਹੀਂ ਹੋਵੇਗਾ।

ਫੰਡ ਜੁਟਾਉਣ ਲਈ ਸਨਅਤਕਾਰ ਨੂੰ ਖੁਸ਼ ਕਰਨਾ ਜ਼ਰੂਰੀ ?

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਖੁਦ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਹਨ। ਇਨ੍ਹਾਂ ਹੀ ਕਾਂਗਰਸ ਵੱਲੋਂ ਪਹਿਲਾਂ ਵੀ ਆਪਣੇ ਉਮੀਦਵਾਰਾਂ ਨੂੰ ਪਾਰਟੀ ਵਿਚ ਫੰਡ ਦੇਣ ਲਈ ਕਿਹਾ ਜਾ ਚੁੱਕਾ ਹੈ, ਅਜਿਹੇ ਵਿੱਚ ਚੋਣਾਂ ਦੇ ਦੌਰਾਨ ਐੱਨ.ਆਰ.ਆਈ ਅਤੇ ਸਨਅਤਕਾਰਾਂ ਨੂੰ ਫੰਡ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ। ਲੁਧਿਆਣਾ ਵਿੱਚ ਨਾ ਸਿਰਫ਼ ਮੁੱਖ ਮੰਤਰੀ ਸਨਅਤਕਾਰਾਂ ਨੂੰ ਲੁਭਾ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਆ ਕੇ ਸਨਅਤਕਾਰਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਮੀਟਿੰਗਾਂ ਕਰ ਚੁੱਕੇ ਹਨ, ਅਜੇ ਰੇਸ ਇਹ ਵੀ ਚੱਲ ਰਹੀ ਹੈ, ਕਿ ਆਖਿਰਕਾਰ ਸਨਅਤਕਾਰ ਕਿਸ ਪਾਸੇ ਹੋਣਗੇ।

ਸਨਅਤਕਾਰਾਂ ਦਾ ਕੀ ਹੈ ਰੁਝਾਨ ?

ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਵਪਾਰੀਆਂ ਦੇ ਨਾਲ ਮੀਟਿੰਗਾਂ ਕਰ ਰਹੀਆਂ ਹਨ। ਅਰਵਿੰਦ ਕੇਜਰੀਵਾਲ ਪਹਿਲਾਂ ਲੁਧਿਆਣਾ ਆ ਚੁੱਕੇ ਹਨ ਅਤੇ ਹੁਣ ਬਠਿੰਡਾ ਦੇ ਵਪਾਰੀਆਂ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਕਰਨੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਸੁਖਬੀਰ ਬਾਦਲ ਤਾਂ ਲੁਧਿਆਣਾ ਵਿੱਚ ਇੱਕ ਹਫ਼ਤੇ ਅੰਦਰ 2 ਦੌਰੇ ਕਰਦੇ ਹਨ। ਇਨ੍ਹਾਂ ਹੀ ਨਹੀਂ ਭਾਜਪਾ ਦੇ ਆਗੂ ਵੀ ਸਨਅਤਕਾਰਾਂ ਨੂੰ ਮਿਲ ਚੁੱਕੇ ਹਨ, ਮੁੱਖ ਮੰਤਰੀ ਚੰਨੀ ਨੇ ਤਾਂ ਇਸ ਵਾਰ ਇਨਵੈਸਟਰਸ ਸਮਿਟ ਪੰਜਾਬ ਹੀ ਲੁਧਿਆਣਾ ਵਿੱਚ ਕਰਾ ਦਿੱਤਾ ਅਜਿਹੇ ਵਿੱਚ ਸਨਅਤਕਾਰ ਕਿਸ ਪਾਰਟੀ ਵੱਲ ਜਾਂਦੇ ਹਨ, ਇਹ ਵੀ ਇੱਕ ਵੱਡਾ ਸਵਾਲ ਹੈ ਦਰਅਸਲ ਸਨਅਤਕਾਰ ਵੀ ਵੱਖ ਵੱਖ ਪਾਰਟੀਆਂ ਚ ਵੰਡੇ ਹੋਏ ਨੇ ਸਨਅਤਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਲਈ ਪਹਿਲਾ ਵਪਾਰ ਅਤੇ ਦੂਜੇ ਨੰਬਰ ਤੇ ਸਿਆਸਤ ਹੈ ਉਨ੍ਹਾਂ ਨੂੰ ਵਪਾਰ ਚ ਜਿੱਥੇ ਫਾਇਦਾ ਹੋਵੇਗਾ ਉਹ ਉਸੇ ਵੱਲ ਭੁਗਤਣਗੇ।

ਇਹ ਵੀ ਪੜ੍ਹੋ:- ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਬਠਿੰਡਾ ’ਚ ਵਪਾਰੀਆਂ ਲਈ ਕੀਤੇ ਵੱਡੇ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.