ETV Bharat / state

Kisan Mela In PAU: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 14 ਤੋਂ 15 ਸਤੰਬਰ ਤੱਕ ਲੱਗੇਗਾ ਕਿਸਾਨ ਮੇਲਾ

author img

By ETV Bharat Punjabi Team

Published : Sep 12, 2023, 4:00 PM IST

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣ ਵਿੱਚ 14 ਤੋਂ 15 ਸਤੰਬਰ ਤੱਕ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਥੀਮ ਉੱਤੇ ਲਗਾਇਆ ਜਾ ਰਿਹਾ ਹੈ। (Kisan Mela In PAU)

Kisan Mela from 14th to 15th September in Punjab Agricultural University Ludhiana
Kisan Mela In PAU : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 14 ਤੋਂ 15 ਸਤੰਬਰ ਤੱਕ ਲੱਗੇਗਾ ਕਿਸਾਨ ਮੇਲਾ

ਕਿਸਾਨ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮਾਹਿਰ ਡਾਕਟਰ ਜੀ ਪੀ ਐੱਸ ਸੋਢੀ।

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ 14 ਤੋਂ 15 (Kisan Mela In PAU) ਸਤੰਬਰ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ ਵਿੱਚ ਪਸ਼ੂ ਮੇਲਾ ਵੀ ਲੱਗੇਗਾ। 14 ਸਤੰਬਰ ਨੂੰ ਸੂਬੇ ਦੇ ਖੇਤੀਬਾੜੀ ਮੰਤਰੀ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਜਦੋਂ ਕਿ ਦੂਜੇ ਦਿਨ 15 ਸਤੰਬਰ ਨੂੰ ਪੰਜਾਬ ਦੇ ਮੁੱਖ (Guru Angad Dev Veterinary Science and Animal University) ਮੰਤਰੀ ਭਗਵੰਤ ਮਾਨ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ। ਮੇਲੇ ਨੂੰ ਲੈਕੇ ਪੀਏਯੂ ਵਿੱਚ ਤਿਆਰੀਆਂ ਹੋ ਰਹੀਆਂ ਹਨ। ਇਸ ਵਾਰ ਕਿਸਾਨ ਮੇਲੇ ਦੀ ਥੀਮ ਵਿਗਿਆਨਕ ਖੇਤੀ ਦੇ ਰੰਗ ਕਿਸਾਨ ਮੇਲਿਆਂ ਦੇ ਸੰਗ ਰੱਖਿਆ ਗਿਆ ਹੈ।

ਕਣਕ ਦੀਆਂ ਕਿਸਮਾਂ ਨੂੰ ਮੇਲਾ ਸਮਰਪਿਤ : ਖੇਤੀਬਾੜੀ ਮਾਹਿਰ ਡਾਕਟਰ ਜੀ ਪੀ ਐੱਸ ਸੋਢੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਲਾਨਾ 6 ਦੇ ਕਰੀਬ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਮੇਲੇ ਕਰਵਾਏ ਜਾਂਦੇ ਨੇ, ਇਹ ਕਿਸਾਨ ਮੇਲਾ ਯੂਨੀਵਰਸਿਟੀ ਚ 14 ਤੋਂ 15 ਸਤੰਬਰ ਤੱਕ ਲਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਕਣਕ ਦੀਆਂ 2 ਕਿਸਮਾਂ ਵੀ ਕਿਸਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਪੀਬੀਡਬਲਿਊ ਕਿਸਮਾਂ ਸ਼ਾਮਲ ਹੈ ਜੋਕਿ ਵਿਸ਼ੇਸ਼ ਤੌਰ ਤੇ ਰੋਟੀ ਲਈ ਈਜਾਦ ਕੀਤੀਆਂ ਗਈਆ ਨੇ। ਉਨ੍ਹਾ ਦੱਸਿਆ ਕਿ ਖੇਤੀ ਦੇ ਆਧੁਨਿਕ ਸੰਧਾ ਦੀਆਂ ਪ੍ਰਦਰਸ਼ਨੀਆਂ ਵੀ ਲਗਣਗੀਆਂ ਉਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਖੇਤੀਬਾੜੀ ਮਾਹਿਰ ਰੂਬਰੂ ਹੋਣਗੇ।

ਡਾਕਟਰ ਸੋਢੀ ਨੇ ਕਿਹਾ ਕਿ ਸਾਡੇ ਪ੍ਰੋਫ਼ੈਸਰਾਂ ਦੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਕਿਸਾਨ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ, ਉਨ੍ਹਾ ਕਿਹਾ ਕਿ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਪ੍ਰਦਰਸ਼ਨੀਆਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਤੀ ਦੇ ਆਧੁਨਿਕ ਸੰਧਾਂ ਬਾਰੇ ਕਿਸਾਨਾਂ ਨੂੰ ਰੂਬਰੂ ਕਰਵਾਇਆ ਜਾਵੇਗਾ। ਉਨ੍ਹਾ ਦੱਸਿਆ ਕਿ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਖੇਤੀ ਖਰਚੇ ਘਟਾ ਕੇ ਵੱਧ ਮੁਨਾਫਾ ਲੈਣ ਲਈ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਮੰਡੀਕਰਨ ਖੁਦ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖੇਤੀ ਉਦਯੋਗਿਕ ਇਕਾਈਆਂ ਵੀ ਆਪਣੀਆਂ ਪ੍ਰਦਰਸ਼ਨੀਆਂ ਲਾਉਣਗੀਆਂ। ਇਸ ਤੋਂ ਇਲਾਵਾ ਕਿਸਾਨ ਮੇਲੇ ਚ 14 ਸਤੰਬਰ ਨੂੰ 5 ਉੱਘੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.