ETV Bharat / state

Sarafa market of Ludhiana: ਸਰਾਫਾ ਬਾਜ਼ਾਰ 'ਚ ਡੀਅਰਆਈ ਅਤੇ ਐੱਸਟੀਐਫ ਦੀ ਸਾਂਝੀ ਛਾਪੇਮਾਰੀ, ਸੋਨਾ ਕਾਰੋਬਾਰੀ ਅਤੇ ਉਸ ਦੇ ਬੇਟੇ ਨੂੰ ਕੀਤਾ ਨਾਮਜ਼ਦ

author img

By

Published : Feb 16, 2023, 12:14 PM IST

ਲੁਧਿਆਣਾ ਦੇ ਸਰਾਫ਼ਾ ਬਾਜ਼ਾਰ ਵਿਚ ਡੀਆਰਆਈ ਅਤੇ ਐੱਸਟੀਐੱਫ ਨੇ ਸਾਂਝੀ ਛਾਪੇਮਾਰੀ ਕਰਦਿਆਂ ਇੱਕ ਸੁਨਿਆਰ ਅਤੇ ਉਸ ਦੇ ਬੇਟੇ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਡੀਆਰਆਈ ਨੇ ਨਾਮਜ਼ਦ ਕੀਤੇ ਪਿਓ ਪੁੱਤ ਉੱਤੇ ਦੁਬਈ ਤੋਂ ਸੋਨਾ ਲਿਆ ਕੇ ਬਿਨ੍ਹਾਂ ਟੈਕਸ ਦਿੱਤੇ ਸਪਲਾਈ ਕਰਨ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਨਾਮਜ਼ਦ ਕੀਤੇ ਗਏ ਪਿਓ ਪੁੱਤ ਨੇ ਖੁੱਦ ਨੂੰ ਬੇਕਸੂਰ ਦੱਸਿਆ ਹੈ।

Joint raid of Dairy and STF in Sarafa market of Ludhiana
Sarafa market of Ludhiana: ਸਰਾਫਾ ਬਾਜ਼ਾਰ 'ਚ ਡੀਅਰਆਈ ਅਤੇ ਐੱਸਟੀਐਫ ਦੀ ਸਾਂਝੀ ਛਾਪੇਮਾਰੀ, ਸੋਨਾ ਕਾਰੋਬਾਰੀ ਅਤੇ ਉਸ ਦੇ ਬੇਟੇ ਨੂੰ ਕੀਤਾ ਨਾਮਜ਼ਦ

Sarafa market of Ludhiana: ਸਰਾਫਾ ਬਾਜ਼ਾਰ 'ਚ ਡੀਅਰਆਈ ਅਤੇ ਐੱਸਟੀਐਫ ਦੀ ਸਾਂਝੀ ਛਾਪੇਮਾਰੀ, ਸੋਨਾ ਕਾਰੋਬਾਰੀ ਅਤੇ ਉਸ ਦੇ ਬੇਟੇ ਨੂੰ ਕੀਤਾ ਨਾਮਜ਼ਦ

ਲੁਧਿਆਣਾ: ਕੇਂਦਰ ਸਰਕਾਰ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਦੇ ਸਰਾਫਾ ਬਜ਼ਾਰ ਵਿੱਚ ਇਕ ਸੁਨਿਆਰ ਦੀ ਦੁਕਾਨ ਉੱਤੇ ਸਾਂਝੀ ਕਾਰਵਾਈ ਕੀਤੀ, ਡੀ.ਆਰ.ਆਈ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੁਬਈ ਤੋਂ ਲਿਆਂਦੇ ਸੋਨੇ ਨੂੰ ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਨੂੰ ਪਹੁੰਚਾਉਣ ਜਾ ਰਿਹਾ ਹੈ ਅਤੇ ਬਿਨ੍ਹਾਂ ਟੈਕਸ ਦਿੱਤੇ ਇਸ ਦੀ ਕਾਲਾ ਬਾਜ਼ਾਰੀ ਕੀਤ ਜਾ ਰਹੀ ਹੈ। ਜਿਸ ਤੋਂ ਬਾਅਦ ਡੀਆਰਡੀਆਈ ਅਤੇ ਐੱਸਟੀਐੱਫ ਨੇ ਸਾਂਝਾ ਆਪ੍ਰੇਸ਼ਨ ਕੀਤਾ ਹੈ।

3 ਕਿੱਲੋ ਸੋਨਾ ਦੁਬਈ ਤੋਂ ਲਿਆਂਦਾ ਗਿਆ: ਡੀਆਰਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ 3 ਕਿੱਲੋ ਸੋਨਾ ਦੁਬਈ ਤੋਂ ਲਿਆਂਦਾ ਗਿਆ ਸੀ, ਜਿਸ ਵਿੱਚੋਂ ਡੇਢ ਕਿਲੋ ਸੋਨਾ ਦਿੱਲੀ ਵਿੱਚ ਅਤੇ ਬਾਕੀ ਡੇਢ ਕਿੱਲੋ ਸੋਨਾ ਲੁਧਿਆਣਾ ਦੇ ਇੱਕ ਸਰਾਫਾ ਵਪਾਰੀ ਨੂੰ ਵੇਚਿਆ ਗਿਆ ਸੀ ਇਸੇ ਦੇ ਸਬੰਧ ਵਿੱਚ ਇਹ ਛਾਪੇਮਾਰੀ ਕੀਤੀ ਗਈ ਸੀ। ਮੌਕੇ 'ਤੇ ਪਹੁੰਚੇ ਲੁਧਿਆਣਾ ਐਸ.ਟੀ.ਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਡੀ.ਆਰ.ਆਈ ਅਤੇ ਐਸ.ਟੀ.ਐਫ ਲੁਧਿਆਣਾ ਦੀ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਉਕਤ ਮਾਮਲੇ ਦੇ ਸਬੰਧ ਵਿੱਚ ਵੱਡੀ ਮਾਤਰਾ ਵਿੱਚ ਤਸਕਰੀ ਵਾਲਾ ਸੋਨਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਡੀਆਰਆਈ ਅਧਿਕਾਰੀ ਹੀ ਵਧੇਰੇ ਜਾਣਕਾਰੀ ਦੇ ਸਕਦੇ ਹਨ।

ਇਹ ਵੀ ਪੜ੍ਹੋ: Girl Kidnapped in Tarn Taran: ਪਹਿਲਾਂ ਘਰ ਵੜ ਕੇ ਪਰਿਵਾਰ ਦੀ ਕੀਤੀ ਕੁੱਟਮਾਰ, ਫਿਰ ਪਿਸਤੌਲ ਦੇ ਜ਼ੋਰ 'ਤੇ ਲੜਕੀ ਨੂੰ ਕੀਤਾ ਅਗਵਾਹ



ਸਰਾਫਾ ਬਾਜ਼ਾਰ ਵਿੱਚ ਇਕੱਠ: ਹਾਲਾਂਕਿ ਇਸ ਦੌਰਾਨ ਸਰਾਫ਼ਾ ਵਪਾਰੀ ਅਤੇ ਉਸਦੇ ਬੇਟੇ ਨੂੰ ਪੁਲਿਸ ਵੱਲੋਂ ਨਾਮਜਦ ਕਰ ਲਿਆ ਗਿਆ ਹੈ, ਇਸ ਦੌਰਾਨ ਸਰਾਫ਼ਾ ਵਪਾਰੀ ਵੱਲੋਂ ਹੰਗਾਮਾ ਵੀ ਕੀਤਾ ਗਿਆ ਅਤੇ ਪੁਲਸ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਜਦੋਂ ਸਾਰਾ ਸਰਾਫਾ ਬਾਜ਼ਾਰ ਵਿੱਚ ਇਕੱਠ ਹੋ ਗਿਆ ਤਾਂ ਉਹਨਾਂ ਨੇ ਡੀ ਆਰ ਆਈ ਅਤੇ ਪੁਲਿਸ ਦੀ ਇਸ ਰੇਡ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹਨਾਂ ਨਾਲ ਪੁਲਿਸ ਨੇ ਖਿੱਚ ਧੂਹ ਵੀ ਕੀਤੀ ਗਈ ਹੈ। ਸਰਾਫ਼ਾ ਵਪਾਰੀ ਨੇ ਕਿਹਾ ਕਿ ਉਸ ਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਸ ਦੇ ਸਾਰੇ ਰਿਕਾਰਡ ਅਤੇ ਹੋਰ ਸਮਾਨ ਨੂੰ ਖੰਗਾਲਿਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਸਾਡਾ ਸੋਨਾ ਲੈਕੇ ਜਾ ਰਹੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.