ETV Bharat / state

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਗੁਰੂ ਨਾਨਕ ਦੀ ਹੱਟੀ ਦਾ ਲਿਆ ਜਾਇਜ਼ਾ

author img

By

Published : Jul 6, 2020, 7:02 PM IST

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਗੁਰੂ ਨਾਨਕ ਦੀ ਹੱਟੀ ਦਾ ਲਿਆ ਜਾਇਜ਼ਾ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਗੁਰੂ ਨਾਨਕ ਦੀ ਹੱਟੀ ਦਾ ਲਿਆ ਜਾਇਜ਼ਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਲੁਧਿਆਣਾ ਪਹੁੰਚ ਕੇ ਗੁਰੂ ਨਾਨਕ ਹੱਟੀ ਦਾ ਜ਼ਾਇਜਾ ਲਿਆ ਤੇ ਬੀਬੀ ਵਿਪਨਪ੍ਰੀਤ ਕੌਰ ਵੱਲੋਂ ਸ਼ੁਰੂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।

ਲੁਧਿਆਣਾ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਲੁਧਿਆਣਾ ਪਹੁੰਚ ਕੇ ਗੁਰੂ ਨਾਨਕ ਹੱਟੀ ਦਾ ਜ਼ਾਇਜਾ ਲਿਆ। ਗੁਰੂ ਨਾਨਕ ਦੀ ਹੱਟੀ 'ਚ ਲੋਕਾਂ ਨੂੰ ਸਸਤੀ ਸਬਜ਼ੀਆਂ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ। ਗੁਰੂ ਨਾਨਕ ਦੀ ਹੱਟੀ ਨੂੰ ਬੀਬੀ ਵਿਪਨਪ੍ਰੀਤ ਕੌਰ ਨੇ ਸੰਗਤ ਨਾਲ ਮਿਲ ਕੇ ਸ਼ੁਰੂ ਕੀਤਾ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਗੁਰੂ ਨਾਨਕ ਦੀ ਹੱਟੀ ਦਾ ਲਿਆ ਜਾਇਜ਼ਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਲੌਕਡਾਊਨ ਦੌਰਾਨ ਹਰ ਸੰਸਥਾ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ ਗਈ ਹੈ। ਮੁਫ਼ਤ ਮਾਸਕ, ਲੰਗਰ ਸੇਵਾ, ਮੁਫਤ ਕਿੱਟਾਂ ਦੀ ਸੇਵਾ ਆਦਿ ਸੇਵਾ ਨਿਭਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਗੁਰੂ ਨਾਨਕ ਦੀ ਹੱਟੀ ਦੇ ਨਾਮ ਤੋਂ ਬੀਬੀ ਵਿਪਨਪ੍ਰੀਤ ਕੌਰ ਨੇ ਸੇਵਾ ਸ਼ੁਰੂ ਕੀਤੀ ਹੈ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਹੱਟੀ 'ਤੇ ਰਾਸ਼ਨ ਸਬਜ਼ੀਆਂ ਨੂੰ ਲਾਗਤ ਦੇ ਹਿਸਾਬ ਤੋਂ ਘੱਟ ਦਾਮ 'ਤੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਹਰ ਕਿਸੇ ਨੂੰ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਐਸਜੀਪੀਸੀ ਵੱਲੋਂ ਵੀ ਆਪਣੇ ਪੱਧਰ 'ਤੇ ਲੋਕਾਂ ਦੀ ਸੇਵਾ ਲਈ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਵੱਡੀ ਤਦਾਦ 'ਚ ਲੋਕ ਬੇਰੁਜ਼ਗਾਰ ਹੋਏ ਹਨ ਪਰ ਸਿੱਖ ਸੰਗਤ ਵੱਲੋਂ ਲਗਾਤਾਰ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਗਈ ਹੈ। ਜਦੋਂ ਵੀ ਦੇਸ਼ ਸੂਬੇ ਦੇ ਵਿੱਚ ਕੋਈ ਵੀ ਆਪਦਾ ਆਈ ਹੈ ਤਾਂ ਸਿੱਖ ਸੰਗਤ ਨੇ ਅੱਗੇ ਹੋ ਕੇ ਲੋਕਾਂ ਦੀ ਸੇਵਾ ਬਿਨਾਂ ਸਵਾਰਥ ਕੀਤੀ ਹੈ ਤੇ ਕਰਦਾ ਰਹੇਗਾ।

ਇਹ ਵੀ ਪੜ੍ਹੋ:ਇੰਜ਼ਾਮਾਮ-ਉਲ-ਹੱਕ ਨੇ IPL ਤੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ICC ਨੂੰ ਦਿੱਤਾ ਵੱਡਾ ਸੁਝਾਅ

ETV Bharat Logo

Copyright © 2024 Ushodaya Enterprises Pvt. Ltd., All Rights Reserved.