ETV Bharat / state

ਜ਼ਖਮੀ ਕਾਂਗਰਸੀ ਵਰਕਰਾਂ ਨੂੰ ਮਿਲੇ ਕੁਲਜੀਤ ਨਾਗਰਾ

author img

By

Published : Sep 13, 2021, 2:03 PM IST

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ (Congress) ਦੇ ਜ਼ਖ਼ਮੀ ਵਰਕਰਾਂ ਦਾ ਹਾਲ ਪੁੱਛਣ ਲਈ ਲੁਧਿਆਣਾ (Ludhiana) ਆਏ ਹਨ।ਉਨ੍ਹਾਂ ਕਿਹਾ ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ।

ਜ਼ਖਮੀ ਕਾਂਗਰਸੀ ਵਰਕਰਾਂ ਨੂੰ ਮਿਲੇ ਕੁਲਜੀਤ ਨਾਗਰਾ
ਜ਼ਖਮੀ ਕਾਂਗਰਸੀ ਵਰਕਰਾਂ ਨੂੰ ਮਿਲੇ ਕੁਲਜੀਤ ਨਾਗਰਾ

ਲੁਧਿਆਣਾ: ਬੀਤੇ ਦਿਨੀਂ ਯੂਥ ਕਾਂਗਰਸ ਅਤੇ ਭਾਜਪਾ ਦੇ ਵਿਚਕਾਰ ਹੋਏ ਹੰਗਾਮੇ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਜਿਥੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜ਼ਖ਼ਮੀ ਹੋਏ ਭਾਜਪਾ ਦੇ ਵਰਕਰਾਂ ਦਾ ਹਾਲ ਜਾਨਣ ਲਈ ਲੁਧਿਆਣਾ (Ludhiana) ਪਹੁੰਚੇ ਹੋਏ ਸਨ। ਉੱਥੇ ਹੀ ਪੰਜਾਬ ਕਾਂਗਰਸ (Congress) ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਲੁਧਿਆਣਾ ਪਹੁੰਚੇ। ਉਨ੍ਹਾਂ ਦੇ ਨਾਲ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਮੌਜੂਦ ਸਨ ਸੀ।

ਕੁਲਜੀਤ ਨਾਗਰਾ ਨੇ ਕਿਹਾ ਕਿ ਬੀਤੇ ਦਿਨੀਂ ਜੋ ਭਾਜਪਾ ਦੇ ਗੁੰਡਿਆਂ ਵੱਲੋਂ ਯੂਥ ਕਾਂਗਰਸ 'ਤੇ ਹਮਲਾ ਕੀਤਾ ਗਿਆ। ਉਸ ਨੂੰ ਲੈ ਕੇ ਅੱਜ ਹਾਲ ਜਾਨਣ ਲਈ ਉਹ ਸੀਐਮਸੀ ਪੁੱਜੇ ਹਨ। ਉਨ੍ਹਾਂ ਨੇ ਭਾਜਪਾ ਦੇ ਸਿੱਧੇ ਤੌਰ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਭਾਜਪਾ ਸਾਜ਼ਿਸ਼ਾਂ ਰਚ ਰਹੀ ਹੈ।

ਜ਼ਖਮੀ ਕਾਂਗਰਸੀ ਵਰਕਰਾਂ ਨੂੰ ਮਿਲੇ ਕੁਲਜੀਤ ਨਾਗਰਾ

ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਵੱਲੋਂ ਇੰਪਰੂਵਮੈਂਟ ਟਰੱਸਟ ਦਫਤਰ ਦਾ ਗ਼ੈਰਕਾਨੂੰਨੀ ਢੰਗ ਨਾਲ ਤਾਲਾ ਲਾਉਣ ਦਾ ਡਰਾਮਾ ਰਚਿਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਯੂਥ ਕਾਂਗਰਸ ਦੇ ਆਗੂ ਪ੍ਰੋਟੈਸਟ ਕਰ ਰਹੇ ਸਨ। ਉਨ੍ਹਾਂ ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਜਪਾ ਡਿਸਟਰਬ ਸਟੇਟ ਬਣਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਕਾਂਗਰਸ ਯਤਨਸ਼ੀਲ ਹੈ ਅਤੇ ਇਸ ਦੀ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਦੇ ਨਾਲ ਵਰਿੰਦਰ ਢਿੱਲੋਂ ਅਤੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਰਹੇ।

ਇਹ ਵੀ ਪੜੋ:ਰੇਹੜੀ ਫੜੀ ਵਾਲਿਆਂ ਨੂੰ ਸਿਖਾਇਆ ਸਾਫ ਸਫਾਈ ਦਾ ਗੁਰ

ETV Bharat Logo

Copyright © 2024 Ushodaya Enterprises Pvt. Ltd., All Rights Reserved.