ETV Bharat / state

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

author img

By

Published : Jun 24, 2022, 2:02 PM IST

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਸਨਅਤਕਾਰਾਂ ਵੱਲੋਂ ਅਰੋੜਾ ਪੈਲੇਸ ਬਿਜਲੀ ਦਫ਼ਤਰ ਦਾ ਘਿਰਾਓ (Electrical office siege) ਕੀਤਾ ਗਿਆ, ਇਸ ਦੌਰਾਨ ਵਪਾਰੀਆਂ ਵੱਲੋਂ ਇੱਕ ਘੰਟਾ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਅਤੇ ਪਾਵਰਕੌਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਲੁਧਿਆਣਾ: ਸਨਅਤਕਾਰਾਂ ਵੱਲੋਂ ਅਰੋੜਾ ਪੈਲੇਸ ਬਿਜਲੀ ਦਫ਼ਤਰ ਦਾ ਘਿਰਾਓ (Electrical office siege) ਕੀਤਾ ਗਿਆ, ਇਸ ਦੌਰਾਨ ਵਪਾਰੀਆਂ ਵੱਲੋਂ ਇੱਕ ਘੰਟਾ ਬਿਜਲੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਅਤੇ ਪਾਵਰਕੌਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਨਅਤਕਾਰਾਂ ਵੱਲੋਂ ਇਹ ਵਿਰੋਧ ਐਡਵਾਂਸ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ, ਸਸਤੀ ਬਿਜਲੀ ਨਿਰੰਤਰ ਮੁਹੱਈਆ ਕਰਵਾਈ ਜਾਵੇਗੀ।

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਉਨ੍ਹਾਂ ਦਾ ਕਹਿਣਾ ਕਿ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕਰਨ ਦੇ ਬਾਵਜੂਦ ਪੰਜਾਬ ਸਰਕਾਰ (Government of Punjab) ਵੱਲੋਂ ਨਾਦਰਸ਼ਾਹੀ ਫੁਰਮਾਨ ਸਨਅਤਕਾਰਾਂ ‘ਤੇ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਸੂਰਤ ਵਿੱਚ ਨਹੀਂ ਮੰਨਣਗੇ।

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਸਨਅਤਕਾਰਾਂ ਨੇ ਕਿਹਾ ਕਿ ਐਡਵਾਂਸ ਬਿੱਲ ਦਾ ਕੋਈ ਮਤਲਬ ਨਹੀਂ ਬਣਦਾ ਉਹ ਸਾਲਾਂ ਤੋਂ ਛੋਟੀਆਂ-ਛੋਟੀਆਂ ਫੈਕਟਰੀਆਂ ਚਲਾ ਰਹੇ ਨੇ ਖਾਸ ਕਰਕੇ ਮੀਡੀਅਮ ਅਤੇ ਸਮਾਲ ਸਕੇਲ ਇੰਡਸਟਰੀ ਦੇਸ਼ ਦੀ ਵੱਡੀ ਮਾਰ ਪੈ ਰਹੀ ਹੈ ਸਨਅਤਕਾਰਾਂ ਨੇ ਕਿਹਾ ਉਹ ਪਹਿਲਾਂ ਹੀ ਜੀ.ਐੱਸ.ਟੀ. ਲੋਕਡਾਊਨ ਅਤੇ ਨੋਟਬੰਦੀ ਦੀ ਮਾਰ ਚੋਂ ਲੰਘੇ ਨੇ ਅਤੇ ਹੁਣ ਛੋਟੇ ਸਨਅਤਕਾਰਾਂ ਤੋਂ ਅਡਵਾਂਸ ਬਿਜਲੀ ਦੇ ਬਿਲ ਵਸੂਲ ਕੇ ਉਨ੍ਹਾਂ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਇਹ ਵੀ ਪੜ੍ਹੋ:ਛੋਟੇ ਅੱਖਰਾਂ ਵਾਲੇ ਫੈਂਸੀ ਨੰਬਰ ਲਗਾ ਕੇ ਘੁੰਮ ਰਹੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦੇ ਹੁਕਮ

ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਸਨਅਤਕਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਸਨਅਤਕਾਰਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਲੋਕਾਂ ਨਾਲ ਕਿਸਾਨਾਂ ਨੂੰ ਬਿਜਲੀ ਦੇ ਮੁਫ਼ਤ ਯੂਨਿਟ ਮੁਹੱਈਆ ਕਰਵਾਏ ਜਾਣੇ ਨੇ ਅਤੇ ਸਰਕਾਰ ਇਕ ਜੇਬ ਚੋਂ ਪੈਸੇ ਕੱਢ ਕੇ ਦੂਜੀ ਜੇਬ 'ਚ ਪਾਉਣ ਲਈ ਤਿਆਰੀ ਕਰ ਰਹੀ ਹੈ ਜਿਸ ਕਰਕੇ ਸਨਅਤਕਾਰਾਂ ਤੇ ਬੋਝ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:PRESIDENTIAL ELECTION 2022 : ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਕਰਨਗੇ ਦਾਖ਼ਲ

ETV Bharat Logo

Copyright © 2024 Ushodaya Enterprises Pvt. Ltd., All Rights Reserved.