ETV Bharat / state

ਨੌਜਵਾਨ ਨੇ ਨੰਬਰ ਪਲੇਟ ਦੀ ਥਾਂ ਮੋਟਰਸਾਈਕਲ ਉੱਤੇ ਲਗਵਾਈ RC, ਨੌਜਵਾਨ ਦੀ ਬਾਈਕ ਬਣ ਰਹੀ ਅਕਰਸ਼ਣ ਦਾ ਕੇਂਦਰ

author img

By

Published : Oct 28, 2022, 4:45 PM IST

In Ludhiana the youth replaced the number plate with RC on the motorcycle
ਨੌਜਵਾਨ ਨੇ ਨੰਬਰ ਪਲੇਟ ਦੀ ਥਾਂ ਮੋਟਰਸਾਈਕਲ ਉੱਤੇ ਲਗਵਾਈ RC, ਨੌਜਵਾਨ ਦੀ ਬਾਈਕ ਬਣ ਰਹੀ ਅਕਰਸ਼ਣ ਦਾ ਕੇਂਦਰ

ਟਰੈਫਿਕ ਪੁਲਿਸ ਲੁਧਿਆਣਾ (Traffic Police Ludhiana) ਵੱਲੋਂ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੇ ਜਾਣ ਤੋੇਂ ਪਰੇਸ਼ਾਨ ਅਮਨਦੀਪ ਨਾਂਅ ਦੇ ਨੌਜਵਾਨ ਨੇ ਇਸ ਦਾ ਨਵਾਂ ਅਤੇ ਦਿਲਚਸਪ ਹੱਲ ਕੱਢਿਆ ਹੈ। ਅਮਨਦੀਪ ਨੇ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਦੀ ਥਾਂ ਉੱਤੇ RC ਲਗਵਾ ਦਿੱਤੀ (Installed RC in place of number plate) ਹੈ ਅਤੇ ਅਮਨਦੀਪ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਪੁਲਿਸ ਵੱਲੋਂ RC ਦਿਖਾਉਣ ਲਈ ਨਹੀਂ ਰੋਕਿਆ ਜਾਂਦਾ ।

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਟਰੈਫਿਕ ਪੁਲਿਸ (Traffic Police Ludhiana) ਦੀ ਸਖਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਥਾਂ-ਥਾਂ ਉੱਤੇ ਨਾਕੇ ਬੰਦੀ ਕਰਕੇ ਟਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ।

ਨੌਜਵਾਨ ਨੇ ਨੰਬਰ ਪਲੇਟ ਦੀ ਥਾਂ ਮੋਟਰਸਾਈਕਲ ਉੱਤੇ ਲਗਵਾਈ RC, ਨੌਜਵਾਨ ਦੀ ਬਾਈਕ ਬਣ ਰਹੀ ਅਕਰਸ਼ਣ ਦਾ ਕੇਂਦਰ

ਇਸ ਤੋਂ ਵੀ ਛੁਟਕਾਰਾ ਪਾਉਣ ਲਈ ਲੁਧਿਆਣਾ ਦੇ ਅਮਨਦੀਪ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਵਾਲੀ ਥਾਂ ਉੱਤੇ ਪੱਕੇ ਤੌਰ ਉੱਤੇ ਆਪਣੇ ਵਾਹਨ ਦੀ ਆਰ ਸੀ ਹੀ ਬਣਵਾ ਕੇ ਲਗਾ ਦਿੱਤੀ ਹੈ ਜਿਸ ਕਰਕੇ ਹੁਣ ਉਸ ਨੂੰ ਜੇਕਰ ਕੋਈ ਟ੍ਰੈਫਿਕ ਮੁਲਾਜ਼ਮ ਰੋਕ ਕੇ ਆਰ ਸੀ ਦੀ ਮੰਗ ਕਰਦਾ ਹੈ ਤਾਂ ਉਹ ਉਸਨੂੰ ਆਪਣੀ ਨੰਬਰ ਪਲੇਟ ਹੀ ਦਿਖਾ ਦਿੰਦਾ ਹੈ।

ਨੌਜਵਾਨ ਦੇ ਮੋਟਰਸਾਈਕਲ ਉੱਤੇ ਲੱਗੀ ਇਹ ਆਰਸੀ ਵਾਲੀ ਨੰਬਰ ਪਲੇਟ (RC number play) ਵੇਖ ਕੇ ਸਾਰੇ ਹੀ ਹੈਰਾਨ ਹੁੰਦੇ ਨੇ ਅਤੇ ਉਸ ਨੂੰ ਪੁੱਛਦੇ ਨੇ ਕੇ ਉਸ ਦਾ ਅਜਿਹਾ ਕਰਨ ਦਾ ਕੀ ਕਾਰਨ ਹੈ। ਇਸ ਮੌਕੇ ਅਮਨਦੀਪ ਨੂੰ ਰੋਕ ਕੇ ਜਦੋਂ ਉਸ ਦੀ ਨੰਬਰ ਪਲੇਟ ਬਾਰੇ ਪੁੱਛਿਆ ਤਾਂ ਉਸ ਕੇ ਕਿਹਾ ਕਿ ਇਸ ਦੇ ਨਾਲ ਉਸ ਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਜਦੋਂ ਕੋਈ ਟਰੈਫਿਕ ਪੁਲਿਸ (Traffic Police Ludhiana) ਮੁਲਾਜ਼ਮ ਰੋਕਦਾ ਹੈ ਤਾਂ ਉਹ ਉਸ ਨੂੰ ਆਪਣੀ ਨੰਬਰ ਪਲੇਟ ਦਿਖਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਤੱਕ ਉਸ ਨੂੰ ਇਸ ਨੰਬਰ ਪਲੇਟ ਕਰਕੇ ਕਦੀ ਵੀ ਨਹੀਂ ਰੋਕਿਆ, ਉਸ ਕੋਲ ਸਾਰੇ ਦਸਤਾਵੇਜ਼ ਪੂਰੇ ਹੁੰਦੇ ਹਨ, ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਇਸ ਵਿੱਚ ਸਹਿਯੋਗ ਦਿੰਦੀ ਹੈ।

ਅਮਨਦੀਪ ਨੇ ਅੱਗੇ ਕਿਹਾ ਕਿ ਜੇਕਰ ਨੰਬਰ ਪਲੇਟ ਵਾਲੀ ਥਾਂ ਉੱਤੇ ਆਰ ਸੀ ਲਗਾਈ ਹੈ ਤਾਂ ਇਸ ਦਾ ਕੋਈ ਚਲਾਣ ਵੀ ਨਹੀਂ ਹੈ ਕਿਉਂਕਿ ਇਹ ਉਸ ਦੇ ਵਾਹਨ ਦੀ ਆਰ ਸੀ ਹੈ ਅਤੇ ਉਸ ਦੇ ਰਜਿਸਟ੍ਰੇਸ਼ਨ ਨੰਬਰ ਵੀ ਲਿਖਿਆ ਗਿਆ ਹੈ ਉਨ੍ਹਾਂ ਕਿਹਾ ਕਿ ਅੱਜ ਤੱਕ ਦਾ ਉਸਦਾ ਇਸ ਨੰਬਰ ਪਲੇਟ ਕਰਕੇ ਕਦੀ ਵੀ ਚਲਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਪੈਰੋਲ ਦੇ ਸਵਾਲ 'ਤੇ ਭੜਕੇ ਮਨੀਸ਼ਾ ਗੁਲਾਟੀ, ਕਿਹਾ ਜਾਣਬੁੱਝ ਕੇ ਮੈਨੂੰ ਨਾ ਕੀਤਾ ਜਾਵੇ ਟਾਰਗੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.