ETV Bharat / state

ਟਰੈਫਿਕ ਮੁਲਾਜ਼ਮ ਨੂੰ ਕਾਰ ਚਾਲਕ ਨੇ ਸੜਕ 'ਤੇ ਘਸੀਟਿਆ, ਵੀਡੀਓ ਹੋਈ ਵਾਇਰਲ

author img

By

Published : Apr 14, 2023, 4:09 PM IST

Updated : Apr 14, 2023, 5:40 PM IST

In Ludhiana the car driver dragged the traffic employee
ਟਰੈਫਿਕ ਮੁਲਾਜ਼ਮ ਨੂੰ ਕਾਰ ਚਾਲਕ ਨੇ ਸੜਕ 'ਤੇ ਘਸੀਟਿਆ, ਵੀਡੀਓ ਹੋਈ ਵਾਇਰਲ

ਲੁਧਿਆਣਾ ਵਿੱਚ ਸ਼ਰਾਰਤੀ ਅਨਸਰ ਦੇ ਕਾਰਨਾਮੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਟਰੈਫਿਕ ਮੁਲਾਜ਼ਮ ਨੂੰ ਕਾਰ ਦੀ ਬੋਨਟ ਉੱਤੇ ਟੰਗ ਕੇ ਕਾਰ ਚਾਲਕ ਗੱਡੀ ਭਜਾਉਂਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਦੀ ਕਾਰ ਬਰਾਮਦ ਕਰ ਲਈ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।

ਟਰੈਫਿਕ ਮੁਲਾਜ਼ਮ ਨੂੰ ਕਾਰ ਚਾਲਕ ਨੇ ਸੜਕ 'ਤੇ ਘਸੀਟਿਆ, ਵੀਡੀਓ ਹੋਈ ਵਾਇਰਲ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਕ ਟਰੈਫਿਕ ਮੁਲਾਜ਼ਮ ਦੀ ਗੱਡੀ ਦੇ ਬੋਨਟ ਉੱਤੇ ਘਸੀਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਟ੍ਰੈਫਿਕ ਮੁਲਾਜ਼ਮ ਨੂੰ ਕਾਰ ਚਾਲਕ ਘਸੀਟਦਾ ਹੋਇਆ ਲੈਕੇ ਜਾ ਰਿਹਾ ਹੈ। ਘਟਨਾ ਮਾਤਾ ਰਾਣੀ ਚੌਂਕ ਦੀ ਦੱਸੀ ਜਾ ਰਹੀ ਹੈ, ਜਿੱਥੇ ਇਕ ਕਾਰ ਹੋਂਡਾ ਅਮੇਜ਼ ਨੂੰ ਜਦੋਂ ਟ੍ਰੈਫਿਕ ਮੁਲਾਜ਼ਮ ਨੇ ਰੋਕਿਆ ਤਾਂ ਉਸ ਨੇ ਰੋਕਣ ਦੀ ਥਾਂ ਉੱਤੇ ਗੱਡੀ ਨੂੰ ਭਜਾ ਲਿਆ। ਜਿਸ ਤੋਂ ਬਾਅਦ ਅੱਗੇ ਖੜ੍ਹੇ ਟ੍ਰੈਫਿਕ ਮੁਲਾਜ਼ਮ ਦੇ ਨਾਲ ਉਸ ਦੀ ਟੱਕਰ ਹੋਈ ਅਤੇ ਮੁਲਾਜ਼ਮ ਨਾਲ ਹੀ ਗੱਡੀ ਉੱਤੇ ਲਟਕ ਗਿਆ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਸਬੰਧੀ ਬੋਲਦਿਆਂ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਕਾਰ ਬਰਾਮਦ ਕਰ ਲਈ ਗਈ ਹੈ।

ਸੀਸੀਟੀਵੀ ਫੁਟੇਜ ਪੁਲਿਸ ਵੱਲੋਂ ਲੱਭੀ ਜਾ ਰਹੀ: ਜਿਸ ਪੁਲਿਸ ਮੁਲਾਜ਼ਮ ਨੂੰ ਗੱਡੀ ਵਾਲਾ ਘੜ੍ਹੀਸ ਕੇ ਲੈ ਕੇ ਜਾ ਰਿਹਾ ਸੀ ਉਸ ਦੀ ਸ਼ਨਾਖਤ ਹਰਦੀਪ ਸਿੰਘ ਵਜੋਂ ਹੋਈ ਹੈ। ਗੱਡੀ ਵਾਲੇ ਵੱਲੋਂ ਕੀਤੀ ਗਈ ਇਸ ਹਰਕਤ ਦੌਰਾਨ ਪੁਲਿਸ ਮੁਲਾਜ਼ਮ ਹਰਦੀਪ ਸਿੰਘ ਦੀ ਵਰਦੀ ਵੀ ਫਟ ਗਈ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ ਹਨ। ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਵੱਲੋਂ ਲੱਭੀ ਜਾ ਰਹੀ ਹੈ। ਦਰਅਸਲ ਇਹ ਪੂਰਾ ਮਾਮਲਾ ਉਦੋਂ ਹੋਇਆ ਜਦੋਂ ਕਾਰ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਤਾਂ ਟ੍ਰੈਫਿਕ ਮੁਲਾਜ਼ਮ ਹਰਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਣ ਦੀ ਥਾਂ ਉੱਤੇ ਉਸ ਨੂੰ ਘਸੀਟਦਾ ਹੋਇਆ ਕਾਫ਼ੀ ਦੂਰ ਤੱਕ ਖਿੱਚ ਕੇ ਲੈ ਗਿਆ। ਪੁਲਸ ਵੱੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਪਹਿਲਾਂ ਵੀ ਹੋਈ ਅਜਿਹੀ ਘਟਨਾ: ਦੱਸ ਦਈਏ ਇੱਕ ਅਜਿਹਾ ਹੀ ਮਾਮਲਾ ਬੀਤੇ ਸਮੇਂ ਦੌਰਾਨ ਜਲੰਧਰ ਤੋਂ ਵੀ ਸਾਹਮਣੇ ਆਇਆ ਸੀ । ਥਾਣਾ ਨੰਬਰ 6 ਦੇ ਅਧੀਨ ਪੈਂਦੇ ਮਿਲਕ ਬਾਰ ਚੌਕ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਕਾਰ ਲੈ ਕੇ ਇਸ ਨਾਕੇ ਤੋਂ ਗੁਜ਼ਰਿਆ, ਪੁਲਿਸ ਦੇ ਰੋਕਣ 'ਤੇ ਵੀ ਜਦੋਂ ਨੌਜਵਾਨ ਨਹੀਂ ਰੁਕਿਆ ਜਿਸ ਤੋਂ ਬਾਅਦ ਏਐੱਸਆਈ ਮੁਲਖ ਰਾਜ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨ ਕਾਰ ਨੂੰ ਰੋਕਣ ਦੀ ਬਜਾਏ ਏਐੱਸਆਈ ਨੂੰ ਹੀ ਕਾਰ ਦੇ ਬੋਨਟ 'ਤੇ ਘਸੀਟਦਾ ਹੋਇਆ ਦੂਰ ਤੱਕ ਲੈ ਗਿਆ ਸੀ । ਆਮ ਲੋਕਾਂ ਅਤੇ ਪੁਲਿਸ ਨੇ ਮੁਸ਼ਕਲ ਨਾਲ ਕਾਰ ਨੂੰ ਰੋਕ ਕੇ ਏਐੱਸਅਈ ਦੀ ਜਾਨ ਬਚਾਈ ਸੀ। ਮੁਲਜ਼ਮ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਸੀ ।

ਇਹ ਵੀ ਪੜ੍ਹੋ: ਵਿਸਾਖੀ ਮੌਕੇ ਅਤਿ-ਸੁਰੱਖਿਆ ਪ੍ਰਬੰਧਾਂ ਦਾ ਸਿੱਖ ਆਗੂਆਂ ਨੇ ਕੀਤਾ ਖੰਡਨ, ਕਿਹਾ- ਸਾਕਾ ਨੀਲਾ ਤਾਰਾ ਤੋਂ ਬਾਅਦ ਪਹਿਲੀ ਵਾਰ ਵੇਖੇ ਅਜਿਹੇ ਪ੍ਰਬੰਧ

Last Updated :Apr 14, 2023, 5:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.