ETV Bharat / state

ਲੁਧਿਆਣਾ ਵਿੱਚ ਚੱਲੀ ਗੋਲੀ, ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਉੱਤੇ ਲਗਾਏ ਇਲਜ਼ਾਮ

author img

By

Published : Dec 11, 2022, 12:19 PM IST

Updated : Dec 11, 2022, 12:41 PM IST

Husband shot at wife and her lover in Ludhiana
ਲੁਧਿਆਣਾ ਦੇ ਮੁੰਡਿਆਂ ਕਲਾਂ ਵਿੱਚ ਚੱਲੀ ਗੋਲੀ

ਲੁਧਿਆਣਾ ਦੇ ਮੁੰਡਿਆਂ ਕਲਾਂ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਉੱਤੇ ਉਸ ਨੂੰ ਜਾਨੋਂ ਮਾਰਨ ਦੇ ਇਲਜ਼ਾਮ ਲਗਾਏ (husband accused the wife and her lover of killing) ਗਏ ਹਨ।

ਪਤੀ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਉੱਤੇ ਲਗਾਏ ਇਲਜ਼ਾਮ

ਲੁਧਿਆਣਾ: ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਥੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਮੁੰਡਿਆਂ ਕਲਾਂ ਦੇ ਵਿਚ ਇੱਕ ਦੁਕਾਨਦਾਰ ਉੱਤੇ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮਾਂ ਵੱਲੋਂ ਦੋ ਫ਼ਾਇਰ (husband accused the wife and her lover of killing) ਕੀਤੇ ਗਏ, ਪਰ ਦੋਵੇਂ ਹੀ ਮਿਸ ਹੋ ਗਏ ਦੋਵੇਂ ਗੋਲੀਆਂ ਕੰਧ ਉੱਤੇ ਜਾਕੇ ਵੱਜੀਆ ਹਨ। ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਆਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: SGPC ਵੱਲੋਂ ਵਿਰੋਧ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ‘ਵੀਰ ਬਾਲ ਦਿਵਸ’ ਨਾ ਰੱਖਣ ਬਾਰੇ ਵਿਚਾਰ


ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਉਸ ਦੇ ਹੀ ਮਾਸੀ ਦੇ ਮੁੰਡੇ ਦੇ ਨਾਲ ਨਜਾਇਜ਼ ਸਬੰਧ ਹਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਵੀ ਉਸ ਉੱਤੇ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਮਾਸੀ-ਮਾਸੜ ਅਤੇ ਉਨ੍ਹਾਂ ਦਾ ਬੇਟਾ ਮਿਲ ਕੇ ਉਸ ਦੀ ਕੁੱਟਮਾਰ ਕਰ ਚੁੱਕੇ ਹਨ, ਉਸ ਨੇ ਆਪਣੀਆਂ ਪਤਨੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।

ਉਹਨਾਂ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਉਥੇ ਗੋਲੀ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ਉੱਤੇ ਲੁਧਿਆਣਾ ਰੁਰਲ ਦੇ ਜੁਆਇੰਟ ਕਮਿਸ਼ਨਰ ਰਵਚਰਨ ਬਰਾੜ ਅਤੇ ਏਡੀਸੀਪੀ ਤੁਸ਼ਾਰ ਗੁਪਤਾ ਵੀ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਏ ਸੀ ਪੀ ਰਾਜੇਸ਼ ਸ਼ਰਮਾ ਨੇ ਕਿਹਾ ਕਿ 2 ਫਾਇਰ ਕੀਤੇ ਗਏ ਨੇ ਅਤੇ ਦੋਵੇਂ ਹੀ ਕੰਧ ਵਿੱਚ ਵਜੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਮੋਟਰਸਾਈਕਲ ਤੇ ਆਏ ਸਨ ਅਸੀਂ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ।

ਇਹ ਵੀ ਪੜੋ: ਲੁਟੇਰਿਆਂ ਨੇ ਮਾਂ-ਪੁੱਤਰ ਉੱਤੇ ਕੀਤਾ ਹਮਲਾ, ਮਾਂ ਦੀ ਮੌਤ, ਪੁੱਤ ਗੰਭੀਰ ਜਖ਼ਮੀ

Last Updated :Dec 11, 2022, 12:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.