ETV Bharat / state

ਗਾਣਿਆਂ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਕੀਤਾ ਜਾਂਦਾ ਗੰਨ ਕਲਚਰ ਪ੍ਰਮੋਟ - ਗਾਇਕ ਪਲੀ ਦੇਤਵਾਲੀਆ

author img

By

Published : Nov 14, 2022, 4:25 PM IST

Gun culture is also promoted in films
ਸੱਭਿਆਚਾਰਕ ਗਾਇਕ ਪਲੀ ਦੇਤਵਾਲੀਆ

ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਉੱਤ ਸਖਤੀ ਵਰਤੀ ਗਈ ਹੈ। ਜਿਸ ਦੇ ਚੱਲਦੇ ਸੱਭਿਆਚਾਰਕ ਗਾਇਕ ਪਲੀ ਦੇਤਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬਣਾਉਣ ਸਭ ਦਾ ਫਰਜ਼ ਹੈ।

ਲੁਧਿਆਣਾ: ਪੰਜਾਬ ਸਰਕਾਰ ਵਲੋਂ ਪੰਜਾਬ ਦੇ ਅੰਦਰ ਬਣ ਰਹੇ ਮਾਹੌਲ ਨੂੰ ਵੇਖਦਿਆਂ ਅਸਲੇ ਦੇ ਲਾਇਸੈਂਸ ’ਤੇ ਕੁਝ ਸਮੇਂ ਲਈ ਪਾਬੰਦੀ ਲਈ ਗਈ ਹੈ ਨਾਲ ਹੀ ਸੋਸ਼ਲ ਮੀਡੀਆ ਅਤੇ ਗਾਣਿਆਂ ਚ ਅਸਲੇ ਦੇ ਪ੍ਰਦਰਸ਼ਨ ਤੇ ਮੁਕੰਮਲ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ। ਪੰਜਾਬ ਦੇ ਵਿੱਚ ਗਾਇਕਾਂ ਤੇ ਪਹਿਲਾਂ ਤੋਂ ਹੀ ਗੰਨ ਕਲਚਰ ਨੂੰ ਪ੍ਰਫੁਲਿਤ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ ਜਿਸ ਨੂੰ ਲੈਕੇ ਹੁਣ ਪੰਜਾਬੀ ਗਾਇਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਸੱਭਿਆਚਾਰਕ ਗਾਇਕ ਪਲੀ ਦੇਤਵਾਲੀਆ

"ਗੀਤਾਂ ਦੇ ਨਾਲ ਨਾਲ ਫਿਲਮਾਂ ਚ ਵੀ ਗੰਨ ਕਲਚਰ ਦਾ ਅਸਰ": ਪੰਜਾਬੀ ਸੱਭਿਆਚਾਰ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਜਿਨ੍ਹਾਂ ਵਧੀਆ ਹੋਵੇਗਾ ਉਨ੍ਹਾ ਗਾਇਕਾਂ ਦਾ ਕੰਮ ਚੰਗਾ ਚਲਦਾ ਹੈ। ਸਿਰਫ ਗਾਣਿਆਂ ਚ ਹੀ ਨਹੀਂ ਸਗੋਂ ਪੰਜਾਬੀ ਫ਼ਿਲਮਾਂ ਹਿੰਦੀ ਫ਼ਿਲਮਾਂ ਚ ਵੀ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਆਖਿਰ ਚ ਲੜਾਈ ਦੌਰਾਨ ਹਥਿਆਰ ਦੀ ਗੱਲ ਹੁੰਦੀ ਹੈ। ਨਸ਼ੇ ਵੀ ਪ੍ਰਮੋਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਗਾਇਕਾਂ ਨੂੰ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ।

"ਪੰਜਾਬ ’ਚ ਸ਼ਾਂਤੀ ਬਣਾਉਣਾ ਸਭ ਦਾ ਫ਼ਰਜ਼": ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਸਾਨੂੰ ਸਭ ਨੂੰ ਮਿਲ ਕੇ ਸ਼ਾਂਤੀ ਭਰਿਆ ਬਣਾਉਣਾ ਹੋਵੇਗਾ ਤਾਂ ਜੋ ਹਥਿਆਰਾਂ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਗਾਇਕ ਸਮਾਜ ਦੇ ਵਿੱਚ ਫੈਲੀ ਕ੍ਰਿਤੀਆਂ ਨੂੰ ਲੈਕੇ ਗਾਣੇ ਗਾ ਸਕਦੇ ਹਨ, ਭਾਵੇਂ ਉਹ ਦਾਜ ਹੋਵੇ ਜਾਂ ਫਿਰ ਨਸ਼ਾ ਹੋਵੇ। ਉਨ੍ਹਾਂ ਕਿਹਾ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ. ਇਸ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਗੀਤ ਆਉਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਫ਼ਿਲਮਾਂ ਚ ਵੀ ਨਸ਼ੇ ਅਤੇ ਹਥਿਆਰਾਂ ’ਤੇ ਰੋਕ ਲਾਉਣੀ ਚਾਹੀਦੀ ਹੈ।

ਇਹ ਵੀ ਪੜੋ: ਲੁਧਿਆਣਾ 'ਚ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.