ETV Bharat / state

ਸਰਕਾਰੀ ਸਕੂਲ ਦੀ ਅਧਿਆਪਕਾ ਨੇ ਗਣਿਤ ਨੂੰ ਬਣਾਇਆ ਆਸਾਨ, ਵਿਦਿਆਰਥੀਆਂ ਦੇ ਵੀ ਬਣੇ ਚਹੇਤੇ

author img

By

Published : Sep 6, 2022, 1:54 PM IST

Updated : Sep 6, 2022, 4:03 PM IST

ਅੱਜ ਗੱਲ ਕਰਾਂਗੇ ਲੁਧਿਆਣਾ ਸਰਕਾਰੀ ਪੀਏਯੂ ਸਕੂਲ ਦੀ ਗਣਿਤ ਦੀ ਅਧਿਆਪਕ ਰੁਮਾਨੀ ਅਹੂਜਾ ਦੀ ਜਿਸ ਨੂੰ ਅਧਿਆਪਕ ਦਿਵਸ ਮੌਕੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਰੁਮਾਨੀ ਨੇ ਗਣਿਤ ਨੂੰ ਇੰਨਾ ਸੌਖਾ ਬਣਾ ਦਿੱਤਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਪੜਾਉਣ ਦਾ ਵੱਖਰਾ ਢੰਗ ਸੂਬੇ ਭਰ ਵਿੱਚ ਚਰਚਿਤ ਹੈ ਅਤੇ ਵਿਦਿਆਰਥੀ ਵੀ ਆਪਣੇ ਮੈਮ ਵੱਲੋ ਪੜ੍ਹਾਏ ਜਾਂਦੇ ਗਣਿਤ ਦੀ ਤਰੀਕੇ ਉੱਤੇ ਕਾਇਲ ਹਨ।

Rumani Ahuja made maths easy, Govt school teacher and state awarded Rumani Ahuja
Govt school teacher and state awarded Rumani Ahuja

ਲੁਧਿਆਣਾ: ਪੀਏਯੂ ਸਰਕਾਰੀ ਸਮਾਰਟ ਸਕੂਲ ਦੀ ਗਣਿਤ ਦੀ ਅਧਿਅਪਕ ਰੁਮਾਨੀ ਅਹੂਜਾ ਨੂੰ ਇਸ ਸਾਲ ਸਟੇਟ ਐਵਾਰਡ ਨਾਲ ਨਵਾਜਿਆਂ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਇਹ ਉਪਲਬਧੀ ਗਣਿਤ ਪੜਾਉਣ ਦੇ ਸੌਖੇ ਢੰਗ ਅਤੇ ਵਿਦਿਆਰਥੀਆਂ ਨਾਲ ਇਕ ਦੋਸਤ ਵਜੋਂ ਸਮਝਾਉਣ ਅਤੇ ਆਪਣੇ ਖੇਤਰ ਵਿੱਚ ਚੰਗੇ ਨਤੀਜੇ ਦੇਣ ਸਬੰਧੀ ਹਾਸਿਲ ਹੋਇਆ ਹੈ। ਰੁਮਾਨੀ ਨੇ ਪੂਰੇ ਲੁਧਿਆਣਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ 2011 ਦੇ ਵਿਚ ਪੜਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਫਿਰ ਹੋਲੀ ਹੋਲੀ ਉਹ ਪੂਰੇ ਸਕੂਲ ਦੀ ਪਸੰਦੀਦਾ ਅਧਿਅਪਕ ਬਣ ਗਏ। ਰੁਮਾਨੀ ਅਹੂਜਾ ਦਾ ਟੀਚਾ ਹੈ ਕਿ ਉਹ ਪੰਜਾਬ ਦੇ ਸਿੱਖਿਆ ਮਾਡਲ ਨੂੰ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਉੱਤੇ ਲੈਕੇ ਆਉਣ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਕਦਮ ਬਹੁਤ (Method of teaching Math) ਵਧੀਆ ਹੈ।




Rumani Ahuja made maths easy, state awarded Rumani Ahuja made maths easy
ਸਰਕਾਰੀ ਸਕੂਲ ਦੀ ਅਧਿਆਪਿਕਾ ਰੁਮਾਨੀ ਅਹੂਜਾ ਨੇ ਗਣਿਤ ਨੂੰ ਬਣਾਇਆ ਆਸਾਨ





ਪੜ੍ਹਾਉਣ ਦਾ ਵੱਖਰਾ ਅੰਦਾਜ਼:
ਰੁਮਾਨੀ ਅਹੂਜਾ ਪ੍ਰਾਇਮਰੀ ਤੇ ਸੀਨੀਅਰ ਕਲਾਸਾਂ ਨੂੰ ਗਣਿਤ ਪੜਾਉਂਦੇ ਨੇ ਉਨ੍ਹਾਂ ਨੇ ਗਣਿਤ ਨਾਲ ਵਿਦਿਆਰਥੀਆਂ ਦੀ ਦੋਸਤੀ ਕਰਵਾਉਣ ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਗਣਿਤ ਨੂੰ ਸੌਖਾ ਬਣਾਉਣ ਲਈ ਉਸ ਨੂੰ ਕਈ ਤਕਨੀਕ ਨਾਲ ਪੜਾਉਂਦੇ ਨੇ ਉਹ ਵਿਜ਼ੁਲਾਈਜੇਸ਼ਨ ਦੇ ਨਾਲ ਬੱਚਿਆਂ ਨੂੰ ਗਣਿਤ ਦੇ ਫਾਰਮੂਲੇ ਯਾਦ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਬਲੇਕਬੋਰਡ ਤੇ ਲਿਖਣ ਨਾਲ ਬੱਚੇ ਭੁੱਲ ਜਾਂਦੇ ਨੇ ਇਸ ਕਰਕੇ ਉਹ ਉਨ੍ਹਾਂ ਨੂੰ ਵਿਜ਼ੁਲਾਈਜ ਕਰਵਾਉਂਦੇ ਹਨ, ਤਾਂ ਜੋ ਉਹ ਉਸ ਨੂੰ ਰੋਨ ਜ਼ਹਿਨ ਵਿਚ ਬੈਠਾ ਸਕਣ। ਉਨ੍ਹਾਂ ਦੱਸਿਆ ਕਿ ਕਿਵੇਂ ਉਹ ਬੱਚਿਆਂ ਨਾਲ ਦੋਸਤਾਨਾ ਰਵਈਆ ਅਪਣਾਉਂਦੇ ਨੇ ਉਨ੍ਹਾਂ ਕਿਹਾ ਕਿ ਗਣਿਤ ਨੂੰ ਲੈਕੇ ਬੱਚਿਆਂ ਵਿੱਚ ਸਭ ਤੋਂ ਔਖਾ ਹੋਣ ਦਾ ਡਰ ਲਗਦਾ ਰਹਿੰਦੇ ਹੈ, ਉਹ ਡਰ ਨੂੰ ਕੱਢਣ ਲਈ ਉਹ ਯਤਨ ਕਰਦੇ ਹਨ।





ਸਰਕਾਰੀ ਸਕੂਲ ਦੀ ਅਧਿਆਪਕਾ ਨੇ ਗਣਿਤ ਨੂੰ ਬਣਾਇਆ ਆਸਾਨ, ਵਿਦਿਆਰਥੀਆਂ ਦੇ ਵੀ ਬਣੇ ਚਹੇਤੇ



ਵਿਦਿਆਰਥੀਆਂ ਦੀ ਪਸਦੀਂਦਾ ਅਧਿਆਪਕ :
ਰੁਮਾਨੀ ਆਹੂਜਾ ਵਿਦਿਆਰਥੀਆਂ ਦੇ ਫੇਵਰੇਟ ਟੀਚਰ ਨੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਵਧੀਆ ਲੱਗਦਾ ਹੈ ਜਿਸ ਕਰਕੇ ਉਹਨਾਂ ਨੂੰ ਗੁੰਝਲਦਾਰ ਗਣਿਤ ਵੀ ਬੜੇ ਹੀ ਸੌਖੇ ਢੰਗ ਦੇ ਨਾਲ ਸਮਝ ਆ ਜਾਂਦਾ ਹੈ। ਇਸ ਕਰਕੇ ਉਹ ਕਾਫੀ ਖੁਸ਼ ਵੀ ਨੇ ਕੀ ਉਹਨਾਂ ਨੂੰ ਇਸ ਵਾਰ ਸਟੇਟ ਅਵਾਰਡ ਨਾਲ ਨਵਾਜ਼ਿਆ ਗਿਆ ਹੈ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਬਹੁਤ ਮੁਸ਼ਕਿਲ ਲਗਦਾ ਸੀ, ਪਰ ਰੂਮਾਨੀ ਮੈਮ ਦੇ ਪੜ੍ਹਾਉਣ ਦੇ ਢੰਗ ਦੇ ਨਾਲ ਉਨ੍ਹਾਂ ਨੂੰ ਬੜੇ ਹੀ ਸੋਖਾ ਲੱਗਣ ਲੱਗ ਗਿਆ ਹੈ ਅਤੇ ਹੁਣ ਉਹ ਸੋਖੇ ਢੰਗ ਦੇ ਨਾਲ ਰੱਖਣ ਗਣਿਤ ਪੜ ਸਕਦੇ ਨਹੀਂ ਅਤੇ ਉਨ੍ਹਾਂ ਨੂੰ ਸਵਾਲ ਕੱਢਣੇ ਹੁਣ ਸੋਖੇ ਲੱਗਣ ਲੱਗ ਗਏ ਹਨ। ਕਿਉਂਕਿ, ਇਕ ਵਾਰੀ ਜਦੋਂ ਉਹ ਫਾਰਮੂਲਾ ਸਿੱਖ ਜਾਂਦੇ ਹਨ, ਤਾਂ ਫਿਰ ਕਿਸੇ ਵੀ ਢੰਗ ਦਾ ਸਵਾਲ ਦਾ ਹੱਲ ਕੱਢਣ ਵਿੱਚ ਕਾਫ਼ੀ ਮਦਦ ਮਿਲਦੀ ਹੈ।



Rumani Ahuja made maths easy, state awarded Rumani Ahuja made maths easy
ਸਰਕਾਰੀ ਸਕੂਲ ਦੀ ਅਧਿਆਪਿਕਾ ਰੁਮਾਨੀ ਅਹੂਜਾ ਨੇ ਗਣਿਤ ਨੂੰ ਬਣਾਇਆ ਆਸਾਨ





ਪੰਜਾਬ ਨੂੰ ਨੰਬਰ 1 ਬਣਾਉਣ ਦਾ ਟੀਚਾ:
ਸਟੇਟ ਐਵਾਰਡ ਹਾਸਲ ਕਰਨ ਵਾਲੀ ਹੈ ਰੁਮਾਨੀ ਅਹੂਜਾ ਦਾ ਇੱਕੋ ਹੀ ਮੰਤਵ ਹੈ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਦੇ ਵਿਚ ਪੂਰੇ ਭਾਰਤ ਨਾਲੋਂ ਇਕ ਨੰਬਰ ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੀ ਇਸ ਵੱਲ ਕਦਮ ਚੁੱਕ ਰਹੀ ਹੈ। ਅਧਿਆਪਕਾਂ ਦੀ ਹੌਂਸਲਾ ਅਫਜਾਈ ਕਰਨ ਦੇ ਨਾਲ ਨਾਲ ਬਾਕੀ ਅਧਿਆਪਕਾਂ ਨੂੰ ਵੀ ਪ੍ਰੇਰਨਾ ਮਿਲੇਗੀ ਅਤੇ ਉਹ ਬਹੁਤ ਉਤਸ਼ਾਹਿਤ ਹੋਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਕੰਮ ਕਰ ਰਹੀ ਹੈ ਤੇ ਉਨ੍ਹਾਂ ਦਾ ਵੀ ਇਹੀ ਟੀਚਾ ਹੈ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਨੰਬਰ ਸੂਬਾ ਬਣਾਇਆ ਜਾਵੇ ਜਿਸ ਲਈ ਉਹ ਦਿਨ-ਰਾਤ ਯਤਨ ਵੀ ਕਰ ਰਹੇ ਹਨ। ਆਪਣੀ ਸਹਿਯੋਗੀ ਅਧਿਆਪਕਾਂ ਨੂੰ ਵੀ ਇਸ ਸਬੰਧੀ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਨ।


ਇਹ ਵੀ ਪੜ੍ਹੋ: ਅੱਜ ਬ੍ਰਿਟੇਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਲਿਜ਼ ਟਰਸ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ ਵਧਾਈ



Last Updated : Sep 6, 2022, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.