ETV Bharat / state

ਪੰਜਾਬ ਨੂੰ ਚਿੱਟੇ ਤੋਂ ਬਚਾਉਣ ਲਈ ਸਾਬਕਾ IPS ਅਫਸਰ ਨੇ CM ਚੰਨੀ ਨੂੰ ਲਿਖਿਆ ਪੱਤਰ

author img

By

Published : Nov 27, 2021, 8:40 PM IST

ਪੰਜਾਬ ਨੂੰ ਚਿੱਟੇ ਤੋਂ ਬਚਾਉਣ ਲਈ ਸਾਬਕਾ IPS ਅਫਸਰ ਨੇ CM ਚੰਨੀ ਨੂੰ ਲਿਖਿਆ ਪੱਤਰ
ਪੰਜਾਬ ਨੂੰ ਚਿੱਟੇ ਤੋਂ ਬਚਾਉਣ ਲਈ ਸਾਬਕਾ IPS ਅਫਸਰ ਨੇ CM ਚੰਨੀ ਨੂੰ ਲਿਖਿਆ ਪੱਤਰ

ਸਾਬਕਾ ਆਈਪੀਐਸ ਅਫਸਰ ਨੇ ਮੁੱਖ ਮੰਤਰੀ ਚੰਨੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਚਿੱਟੇ (synthetic drugs) ਤੋਂ ਬਚਾਉਣ ਦੇ ਲਈ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ (De-addiction center) ਦੇ ਵਿੱਚ ਭੁੱਕੀ ਅਤੇ ਅਫੀਮ ਨੂੰ ਨਸ਼ੇੜੀਆਂ ਨੂੰ ਦੇਣ ਦੀ ਅਪੀਲ ਕੀਤੀ ਹੈ।

ਲੁਧਿਆਣਾ: ਪੰਜਾਬ ਦੀ ਨੌਜਵਾਨੀ ਜਿੱਥੇ ਨਸ਼ੇ ਦਾ ਲਗਾਤਾਰ ਸ਼ਿਕਾਰ ਹੁੰਦੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਡਾ. ਦਵਾਰਕਾ ਕੋਟਨਿਸ ਹਸਪਤਾਲ ਸੰਸਥਾ ਦੇ ਫਾਊਂਡਰ ਡਾ. ਇੰਦਰਜੀਤ ਕਿੰਗਰਾ ਅਤੇ ਆਈਪੀਐਸ ਇਕਬਾਲ ਸਿੰਘ ਗਿੱਲ ਜੋ ਕਿ ਸਾਲ 2020 ਵਿੱਚ ਪੰਜਾਬ ਪੁਲਿਸ (Punjab Police) ’ਚ ਬਤੌਰ ਏਆਈਜੀ ਅਹੁਦੇ ’ਤੇ ਰਹਿ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਪੱਤਰ ਲਿਖ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਭੁੱਕੀ ਅਤੇ ਅਫ਼ੀਮ ਦੇਣ ਲਈ ਕਿਹਾ ਗਿਆ ਤਾਂ ਜੋ ਮਹਿੰਗੇ ਨਸ਼ੇ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਭੁੱਕੀ ਅਤੇ ਅਫ਼ੀਮ (Opium) ਦਾ ਕੋਈ ਸਰੀਰ ’ਤੇ ਜ਼ਿਆਦਾ ਨੁਕਸਾਨ ਵੀ ਨਹੀਂ ਹੁੰਦਾ।

ਕਾਬਿਲੇਗੌਰ ਹੈ ਕਿ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਦੇ ਤਹਿਤ ਇੰਨ੍ਹਾਂ ਵੱਲੋਂ ਨੌਜਵਾਨ ਜੋ ਨਸ਼ੇ ਦੇ ਆਦੀ ਹਨ ਉਨ੍ਹਾਂ ਨੂੰ ਮੁਫ਼ਤ ’ਚ ਸਰਿੰਜ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਨਸ਼ੇ ਤੋਂ ਦੂਰ ਹੋ ਸਕਣ। ਡਾ. ਸੁਰਿੰਦਰਜੀਤ ਢੀਂਗਰਾ ਨੇ ਕਿਹਾ ਕਿ ਸਿੰਥੈਟਿਕ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇਹ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ।

ਪੰਜਾਬ ਨੂੰ ਚਿੱਟੇ ਤੋਂ ਬਚਾਉਣ ਲਈ ਸਾਬਕਾ IPS ਅਫਸਰ ਨੇ CM ਚੰਨੀ ਨੂੰ ਲਿਖਿਆ ਪੱਤਰ

ਉਨ੍ਹਾਂ ਕਿਹਾ ਕਿ ਮਹਿੰਗੇ ਨਸ਼ਿਆਂ ਕਰਕੇ ਪੰਜਾਬ ਦੇ ਵਿੱਚ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਲੁੱਟਾਂ-ਖੋਹਾਂ, ਕਤਲ ਦੀਆ ਘਟਨਾਵਾਂ ਵਧ ਰਹੀਆਂ ਹਨ ਉੱਥੇ ਹੀ ਨੌਜਵਾਨ ਗੈਂਗਸਟਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਸਾਬਿਤ ਕਰ ਚੁੱਕੇ ਹਨ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤਾਂ ਨਸ਼ਾ ਛੱਡ ਵੀ ਸਕਦਾ ਹੈ ਪਰ ਇਸ ਲਈ ਬਦਲ ਲੱਭਣਾ ਹੋਵੇਗਾ। ਉਨ੍ਹਾਂ ਭੁੱਕੀ ਅਤੇ ਅਫ਼ੀਮ ਨੂੰ ਇਸ ਦਾ ਇੱਕ ਚੰਗਾ ਬਦਲ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਗੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦੀ ਨਸ਼ੇ ਛੁਡਾਊ ਕੇਂਦਰਾਂ ਦੇ ਵਿੱਚ ਖੁੱਲ੍ਹ ਦੇਣੀ ਚਾਹੀਦੀ ਹੈ। ਡਾ. ਢੀਂਗਰਾ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ’ਚ ਸਰਕਾਰ ਵੱਲੋਂ ਜੋ ਦਵਾਈਆਂ ਮੁਹੱਈਆ ਕਰਵਾਈ ਜਾਂਦੀਆਂ ਹਨ ਉਹ ਮਹਿੰਗੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਆਰਥਿਕ ਬੋਝ ਵੀ ਸਰਕਾਰ ’ਤੇ ਪੈਂਦਾ ਹੈ ਅਤੇ ਅਫ਼ੀਮ ਅਤੇ ਭੁੱਕੀ ਦੇ ਬਦਲਣ ਨਾਲ ਕਾਫ਼ੀ ਫ਼ਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਮਦਨ ਲਾਲ ਜਲਾਲਪੁਰ ਨੂੰ ਜਾਰੀ ਹੋਇਆ ਕਾਨੂੰਨੀ ਨੋਟਿਸ, ਇਹ ਸੀ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.