ETV Bharat / state

Former Congress MLA Kuldeep Vaid: ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਹੋਏ ਪੇਸ਼, ਨਹੀਂ ਕੀਤੇ ਦਸਤਾਵੇਜ਼ ਜਮ੍ਹਾ

author img

By

Published : Mar 29, 2023, 10:28 PM IST

Former Congress MLA Kuldeep Vaid appeared before vigilance in ludhiana
Former Congress MLA Kuldeep Vaid : ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਹੋਏ ਪੇਸ਼, ਨਹੀਂ ਕੀਤੇ ਦਸਤਾਵੇਜ਼ ਜਮ੍ਹਾ

ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਇਕ ਵਾਰ ਫਿਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਲੁਧਿਆਣਾ ਵਿਜੀਲੈਂਸ ਸਾਹਮਣੇ ਪੇਸ਼ ਹੋਏ ਹਨ। 6 ਅਪ੍ਰੈਲ ਨੂੰ ਮੁੜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਗੇ।

Former Congress MLA Kuldeep Vaid : ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਹੋਏ ਪੇਸ਼, ਨਹੀਂ ਕੀਤੇ ਦਸਤਾਵੇਜ਼ ਜਮ੍ਹਾ

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਅੱਜ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ 6 ਅਪ੍ਰੈਲ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਦੁਬਾਰਾ ਬੁਲਾਇਆ ਗਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿਚ ਬੀਤੇ ਦਿਨੀਂ ਵਿਜੀਲੈਂਸ ਦੀ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੇ ਦਫਤਰ ਅਤੇ ਘਰ ਦੇ ਵਿੱਚ ਜਾਇਦਾਦ ਦੀ ਪਿਮਾਇਸ਼ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ 'ਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਲਈ ਕੁਲਦੀਪ ਵੈਦ ਲਗਾਤਾਰ ਵਿਜੀਲੈਂਸ ਸਾਹਮਣੇ ਪੇਸ਼ ਹੋ ਰਹੇ ਨੇ, ਅੱਜ ਕੁਲਦੀਪ ਵੇਦ ਨੂੰ ਵਿਜੀਲੈਂਸ ਦੇ ਸਾਹਮਣੇ ਆਪਣੀ ਆਮਦਨ ਨਾਲ ਸਬੰਧਤ ਕੁਝ ਦਸਤਾਵੇਜ਼ ਪੇਸ਼ ਕਰਨੇ ਸਨ ਜਿਸ ਚ ਓਹ ਅਸਮਰਥ ਰਹੇ ਜਿਸ ਕਾਰਨ ਉਨ੍ਹਾਂ ਨੂੰ 6 ਅਪ੍ਰੈਲ ਨੂੰ ਮੁੜ ਬੁਲਾਇਆ ਗਿਆ ਹੈ।

ਮੀਡੀਆ ਨੂੰ ਨਹੀਂ ਕੀਤੇ ਜ਼ਿਆਦਾ ਖੁਲਾਸਾ : ਕੁਲਦੀਪ ਵੈਦ ਨੇ ਇਸ ਮੌਕੇ ਕਿਹਾ ਕਿ ਉਹ ਵਿਜੀਲੈਂਸ ਕੋਲ ਆਪਣੇ ਦਸਤਾਵੇਜ਼ ਦੇਣ ਆਏ ਸਨ ਉਨ੍ਹਾਂ ਕਿਹਾ ਕਿ 6 ਅਪ੍ਰੈਲ ਤੱਕ ਦਾ ਸਮਾਂ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਉਹ 6 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਆਪਣੀ ਆਮਦਨ ਅਤੇ ਜਾਇਦਾਦ ਨਾਲ ਸਬੰਧਤ ਸਾਰੇ ਹੀ ਦਸਤਾਵੇਜ਼ ਵਿਜਲੈਂਸ ਅੱਗੇ ਪੇਸ਼ ਕਰ ਦੇਣਗੇ ਇਸ ਤੋਂ ਇਲਾਵਾ ਉਹ ਬਹੁਤਾ ਕੁਝ ਨਾ ਬੋਲ ਕੇ ਵਾਪਸ ਚਲੇ ਗਏ।

ਇਹ ਵੀ ਪੜ੍ਹੋ : ਪੀਆਈਐੱਸ ਦੇ ਖੇਡ ਵਿੰਗਾਂ ਲਈ ਟਰਾਇਲ 3 ਅਪ੍ਰੈਲ ਤੋਂ, ਸੁਨਹਿਰੀ ਭਵਿੱਖ ਲਈ ਸੂਬੇ ਦੇ ਖਿਡਾਰੀਆਂ ਨੂੰ ਮਿਲ ਰਿਹਾ ਵੱਡਾ ਮੌਕਾ



ਵਿਜੀਲੈਂਸ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ਼ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਵਿਜੀਲੈਂਸ ਦੇ ਪੇਸ਼ ਹੋ ਰਹੇ ਹਨ। ਇਸ ਤੋਂ ਪਹਿਲਾਂ ਗੋਲਡੀ ਬਰਾੜ, ਮਨਪ੍ਰੀਤ ਬਾਦਲ, ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ ਅਤੇ ਹੋਰ ਵੀ ਕਈ ਲੀਡਰਾਂ ਨੂੰ ਵਿਜੀਲੈਂਸ ਵੱਲੋਂ ਪੁੱਛਗਿਛ ਲਈ ਦਫ਼ਤਰ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜਾਇਦਾਦ ਦਾ ਵੇਰਵਾ ਲਿਆ ਜਾ ਰਿਹਾ ਹੈ।

ਦਰਅਸਲ ਸਾਬਕਾ ਐਮਐਲਏ ਅਤੇ ਵੇਅਰ ਹਾਊਸ ਦੇ ਚੇਅਰਮੈੱਨ ਰਹਿ ਚੁੱਕੇ ਕੁਲਦੀਪ ਵੈਦ ਦੇ ਘਰ ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਇਹ ਲਗਭਗ 9 ਘੰਟੇ ਦੇ ਕਰੀਬ ਚੱਲੀ ਸੀ, ਜਿਸ ਤੋਂ ਬਾਅਦ ਕੁਲਦੀਪ ਵੈਦ ਦੇ ਘਰ ਚੋਂ ਕੁਝ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਸੀ ਜਿਸ ਦੇ ਅਧਾਰ ਉੱਤੇ ਵਿਜੀਲੈਂਸ ਵੱਲੋਂ ਇਹ ਸਮਾਨ ਆਪਣੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੁਲਦੀਪ ਵੈਦ ਨੂੰ ਹੁਣ ਪੁੱਛਗਿੱਛ ਲਈ ਤਲਬ ਕੀਤਾ ਗਿਆ। ਛਾਪੇਮਾਰੀ ਦੇ ਦੌਰਾਨ ਵਿਜੀਲੈਂਸ ਨੂੰ ਕੁਲਦੀਪ ਵੈਦ ਸਾਬਕਾ ਐਮ ਐਲ ਏ ਦੇ ਘਰ ਤੋਂ ਕਈ ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਬਰਾਮਦ ਹੋਈਆਂ ਸਨ ਇਸ ਤੋਂ ਇਲਾਵਾ ਚੰਡੀਗੜ੍ਹ ਮਾਰਕਾ ਸ਼ਰਾਬ ਵੀ ਬਰਾਮਦ ਕੀਤੀ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.