ETV Bharat / state

ਪੰਜਾਬ 'ਚ ਕੋਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਨਾਲ ਮੌਤ

author img

By

Published : Aug 19, 2021, 1:28 PM IST

ਸਵਾਈਨ ਫਲੂ ਦੇ ਕਾਰਨ ਲੁਧਿਆਣਾ ਵਿੱਚ ਹੋਈ ਪਹਿਲੀ ਮੌਤ ਨੇ ਚਿੰਤਾ ਵਧਾ ਦਿੱਤੀਆਂ ਹਨ। ਹਾਲਾਂਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਵਾਰ ਕੁਝ ਸਮਾਂ ਪਹਿਲਾਂ ਤੋਂ DMC ਹਸਪਤਾਲ ਵਿੱਚ ਦਾਖ਼ਲ 59 ਸਾਲਾ ਮਹਿਲਾ ਵਿੱਚ ਇਹ ਲੱਛਣ ਪਾਏ ਗਏ ਸਨ। ਜਿਹਨਾਂ ਦੀ ਕੱਲ ਮੌਤ ਹੋ ਚੁੱਕੀ ਹੈ।

ਪੰਜਾਬ 'ਚ ਕੋਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਨਾਲ ਮੌਤ
ਪੰਜਾਬ 'ਚ ਕੋਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਨਾਲ ਮੌਤ

ਲੁਧਿਆਣਾ: ਕੋਰੋਨਾ ਕਾਲ ਦੀ ਤੀਸਰੀ ਲਹਿਰ ਦਾ ਖ਼ਤਰਾ ਅਜੇ ਮੰਡਰਾ ਰਿਹਾ ਹੈ, ਉੱਥੇ ਹੀ ਸਵਾਈਨ ਫਲੂ ਦੇ ਕਾਰਨ ਲੁਧਿਆਣਾ ਵਿੱਚ ਹੋਈ ਪਹਿਲੀ ਮੌਤ ਨੇ ਚਿੰਤਾ ਵਧਾ ਦਿੱਤੀਆਂ ਹਨ। ਹਾਲਾਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਵਾਰ ਕੁਝ ਸਮਾਂ ਪਹਿਲਾਂ ਤੋਂ DMC ਹਸਪਤਾਲ ਵਿੱਚ ਦਾਖ਼ਲ 59 ਸਾਲਾ ਮਹਿਲਾ ਵਿੱਚ ਇਹ ਲੱਛਣ ਪਾਏ ਗਏ ਸਨ। ਜਿਹਨਾਂ ਦੀ ਕੱਲ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਹਿਲ ਦੇ ਅਧਾਰ ਉੱਪਰ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਪੰਜਾਬ 'ਚ ਕੋਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਨਾਲ ਮੌਤ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਸਿਵਲ ਸਰਜਨ ਵਿਵੇਕ ਕਟਾਰੀਆ ਨੇ ਕਿਹਾ ਕਿ 59 ਸਾਲਾਂ ਮਹਿਲਾ ਜਿਸ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਸਨ। ਉਸ ਦੀ DMC ਹਸਪਤਾਲ ਵਿੱਚ ਦਾਖ਼ਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਜੋ ਲੱਛਣ ਹਨ ਉਸ ਵਿੱਚ ਸਭ ਤੋਂ ਵੱਧ ਖਾਂਸੀ ਹੁੰਦੀ ਹੈ, ਇਸ ਤੋਂ ਇਲਾਵਾ ਰਨਿੰਗ ਨੋਜ਼ ਤੇਜ਼ ਬੁਖਾਰ ਇਸ ਤੋਂ ਇਲਾਵਾ ਸਰੀਰ ਵਿੱਚ ਦਰਦ ਕਈ ਵਾਰ ਉਲਟੀਆਂ ਆਦਿ ਵੀ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਵਾਈਨ ਫਲੂ ਇਕ ਦੂਜੇ ਤੋਂ ਫੈਲ ਸਕਦਾ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਨਾਲ ਹੀ ਉਹਨੇ ਵੀ ਕਿਹਾ ਕਿ ਇਸ ਤੋਂ ਬਚਾਅ ਲਈ ਜੋ ਕੋਰੋਨਾ ਦੇ ਨਿਯਮ ਹਨ ਉਹੀ ਵਰਤਣੇ ਚਾਹੀਦੇ ਹਨ। ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ ਅਤੇ ਵੱਧ ਤੋਂ ਵੱਧ ਦੂਰੀ ਬਣਾਈ ਰੱਖਣਾ ਹੀ ਇਸ ਦਾ ਇਲਾਜ ਹੈ। ਜੇਕਰ ਇਸ ਦੇ ਬਾਵਜੂਦ ਕਿਸੇ ਨੂੰ ਇਹ ਲੱਛਣ ਆਉਂਦੇ ਨੇ ਤਾਂ ਤੁਰੰਤ ਇਸ ਦਾ ਟੈਸਟ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜੋ: Muharram 2021: ਮੁਸਲਿਮ ਭਾਈਚਾਰਾ ਕਿਉਂ ਮਨਾਉਂਦਾ ਹੈ ਮੁਹੱਰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.