ETV Bharat / state

ਜਾਣੋ, RPF ਜਵਾਨਾਂ ਨੇ 2 ਪ੍ਰਵਾਸੀ ਬੱਚੇ ਕਿੱਥੇ ਛੱਡੇ

author img

By

Published : Aug 3, 2021, 12:51 PM IST

ਜਾਣੋ, RPF ਜਵਾਨਾਂ ਨੇ 2 ਪ੍ਰਰਵਾਸੀ ਬੱਚਿਆਂ ਨੂੰ ਕਿਸ ਨਾਲ ਮਿਲਾਇਆ
ਜਾਣੋ, RPF ਜਵਾਨਾਂ ਨੇ 2 ਪ੍ਰਰਵਾਸੀ ਬੱਚਿਆਂ ਨੂੰ ਕਿਸ ਨਾਲ ਮਿਲਾਇਆ

ਲੁਧਿਆਣਾ RPF ਵੱਲੋਂ 2 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਗਿਆ ਹੈ, ਕਿਉਂਕਿ ਚੰਡੀਗੜ੍ਹ 'ਚ ਬੱਚਿਆਂ ਦੇ ਮਾਪਿਆਂ ਨੂੰ ਟੀਟੀ ਨੇ ਚੇਨ ਖਿੱਚਣ ਦੇ ਇਲਜ਼ਾਮ 'ਚ ਰੋਕਿਆ ਗਿਆ ਸੀ।

ਲੁਧਿਆਣਾ: ਭਾਰਤੀ ਰੇਲਵੇ ਵਿਭਾਗ ਵੱਲੋ ਲੰਮੇ ਸਮੇਂ ਤੋਂ ਯਾਤਰੀਆਂ ਨੂੰ ਵਧੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਲੁਧਿਆਣਾ ਰੇਲਵੇ ਵਿਭਾਗ ਵੱਲੋਂ ਬੀਤੇ ਦਿਨ ਦੋ ਪਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ, ਜੋ ਸੀਤਾਪੁਰ ਤੋਂ ਚੱਲੇ ਸਨ। ਦੱਸ ਦਈਏ ਚੰਡੀਗੜ੍ਹ ਪਹੁੰਚਣ 'ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਟੀਟੀ ਨੇ ਟਰੇਨ ਤੋਂ ਹੇਠਾਂ ਉਤਾਰ ਲਿਆ ਸੀ।

ਕਿਉਂਕਿ ਉਨ੍ਹਾਂ 'ਤੇ ਇਲਜ਼ਾਮ ਲੱਗੇ ਸਨ, ਕਿ ਉਨ੍ਹਾਂ ਨੇ ਟ੍ਰੇਨ ਦੀ ਚੇਨ ਖਿੱਚੀ ਹੈ। ਜਦੋਂ ਵਾਰਤਾਲਾਪ ਚੱਲ ਰਿਹਾ ਸੀ, ਇਸ ਦੌਰਾਨ ਟਰੇਨ ਚੱਲ ਪਈ ਅਤੇ ਦੋਵੇਂ ਬੱਚੇ ਟ੍ਰੇਨ ਵਿੱਚ ਹੀ ਲੁਧਿਆਣਾ ਪਹੁੰਚ ਗਏ। ਜਿਸ ਤੋਂ ਬਾਅਦ ਤੁਰੰਤ ਚੰਡੀਗੜ੍ਹ ਤੋਂ ਲੁਧਿਆਣਾ ਸਟੇਸ਼ਨ 'ਤੇ ਜਾਣਕਾਰੀ ਦਿੱਤੀ ਗਈ ਅਤੇ ਦੋਵਾਂ ਬੱਚਿਆਂ ਨੂੰ ਸੁਰੱਖਿਅਤ ਲੁਧਿਆਣਾ ਸਟੇਸ਼ਨ 'ਤੇ ਉਤਾਰ ਲਿਆ ਗਿਆ। ਜਿਸ ਤੋ ਬਾਅਦ ਆਰ.ਪੀ.ਐਫ ਦੀ ਮਦਦ ਨਾਲ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।

ਜਾਣੋ, RPF ਜਵਾਨਾਂ ਨੇ 2 ਪ੍ਰਰਵਾਸੀ ਬੱਚਿਆਂ ਨੂੰ ਕਿਸ ਨਾਲ ਮਿਲਾਇਆ
ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ, ਬੱਚਿਆਂ ਦੇ ਪਿਤਾ ਨੇ ਦੱਸਿਆ, ਕਿ ਉਹ ਸੀਤਾਪੁਰ ਤੋਂ ਚੰਡੀਗੜ੍ਹ ਆ ਰਹੇ ਸਨ। ਚੰਡੀਗੜ੍ਹ ਉਨ੍ਹਾਂ 'ਤੇ ਟ੍ਰੇਨ ਦੀ ਚੇਨ ਖਿੱਚਣ ਦਾ ਇਲਜ਼ਾਮ ਲਗਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੇਨ ਤੋਂ ਹੇਠਾਂ ਉਤਾਰ ਲਿਆ, ਉਨ੍ਹਾਂ ਨੇ ਆਪਣੀ ਸਫ਼ਾਈ ਵੀ ਦਿੱਤੀ। ਪਰ ਟੀਟੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਜਿਸ ਤੋਂ ਬਾਅਦ ਟਰੇਨ ਅਚਾਨਕ ਚੱਲ ਪਈ, ਅਤੇ ਬੱਚਿਆਂ ਦੀ ਮਾਤਾ ਨੇ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਉਸ ਵੇਲੇ ਚੱਲਦੀ ਟਰੇਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਚੜ੍ਹਨ ਨਹੀਂ ਦਿੱਤਾ, ਟਰੇਨ ਵਿੱਚ ਉਨ੍ਹਾਂ ਦੇ ਦੋਵੇਂ ਬੱਚੇ ਰਹਿ ਗਏ ਸਨ। ਜਿਨ੍ਹਾਂ ਨੂੰ ਲੁਧਿਆਣਾ ਸਟੇਸ਼ਨ 'ਤੇ ਆ ਕੇ ਉਤਾਰਿਆ ਗਿਆ, ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ।

ਇਹ ਵੀ ਪੜ੍ਹੋ:- CBSE 10th Result 2021: ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, ਵੇਖੋ ਐਲਾਨ ਹੋਏ ਨਤੀਜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.