ETV Bharat / state

ਲੁਧਿਆਣਾ ਦੇ ਤਾਜਪੁਰ ਪਿੰਡ 'ਚ ਸ਼ਰੇਆਮ ਗੁੰਡਾਗਰਦੀ, 5 ਰੁਪਏ ਪਿੱਛੇ ਦੁਕਾਨਦਾਰ ਉੱਤੇ ਤਲਵਾਰਾਂ ਨਾਲ ਹਮਲਾ

author img

By

Published : Aug 2, 2023, 7:47 PM IST

ਲੁਧਿਆਣਾ ਦੇ ਪਿੰਡ ਤਾਜਪੁਰ ਵਿੱਚ ਦੁਕਾਨਦਾਰ ਨਾਲ ਪੰਜ ਰੁਪਏ ਨੂੰ ਲੈਕੇ ਇੱਕ ਸ਼ਖ਼ਸ ਝਗੜ ਪਿਆ। ਸ਼ਖ਼ਸ ਨੇ ਮਾਮੂਲੀ ਝਗੜੇ ਤੋਂ ਬਾਅਦ ਸਾਥੀਆਂ ਨੂੰ ਨਾਲ ਲੈਕੇ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਾਲ ਜਾਣਨ ਲਈ ਪੁਲਿਸ ਵੀ ਨਹੀਂ ਪਹੁੰਚੀ।

Fatal attack on a shopkeeper in Tajpur village of Ludhiana
ਲੁਧਿਆਣਾ ਦੇ ਤਾਜਪੁਰ ਪਿੰਡ 'ਚ ਸ਼ਰੇਆਮ ਗੁੰਡਾਗਰਦੀ, 5 ਰੁਪਏ ਪਿੱਛੇ ਦੁਕਾਨਦਾਰ ਉੱਤੇ ਤਲਵਾਰਾਂ ਨਾਲ ਹਮਲਾ

5 ਰੁਪਏ ਪਿੱਛੇ ਦੁਕਾਨਦਾਰ ਉੱਤੇ ਹਮਲਾ

ਲੁਧਿਆਣਾ: ਤਾਜਪੁਰ ਪਿੰਡ ਦੇ ਵਿੱਚ ਸਥਿਤ ਗਰੇਵਾਲ ਮਾਰਕੀਟ ਦੇ ਅੰਦਰ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਦੋਂ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਹਮਲਾਵਰਾਂ ਵੱਲੋਂ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਦੁਕਾਨ ਦਾ ਕਰਿੰਦਾ ਅਤੇ ਮਾਲਿਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਪੂਰਾ ਝਗੜਾ ਮਹਿਜ਼ ਪੰਜ ਰੁਪਏ ਦੇ ਪਿੱਛੇ ਹੋਇਆ ਦੱਸਿਆ ਜਾ ਰਿਹਾ ਹੈ। ਮੁਲਜ਼ਮ ਗ੍ਰਾਹਕ ਪੰਜ ਰੁਪਏ ਉਧਾਰ ਮੰਗ ਰਿਹਾ ਸੀ ਜਦੋਂ ਕਿ ਦੁਕਾਨਦਾਰ ਮੁਤਾਬਿਕ ਉਹ ਪਹਿਲਾਂ ਵੀ ਪੰਜ ਰੁਪਏ ਦਾ ਉਧਾਰ ਕਰਕੇ ਗਿਆ ਸੀ, ਦੁਕਾਨਦਾਰ ਦੇ ਮਨਾ ਕਰਨ ਉੱਤੇ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੁਕਾਨ ਉੱਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰ ਅਤੇ ਉਸ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਕਰਿੰਦੇ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ।

ਗੁੰਡਾਗਰਦੀ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ: ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਹਾਲੇ ਤੱਕ ਕਿਸੇ ਨੂੰ ਕਾਬੂ ਕੀਤਾ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ 10 ਦੇ ਕਰੀਬ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪੱਥਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਕਈ ਸਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਇਸ ਗੁੰਡਾਗਰਦੀ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ: ਰਾਜੇਸ਼ ਦੇ ਗੁਆਂਢੀ ਸੀਮੇਂਟ ਪ੍ਰਿੰਸ ਨੇ ਕਿਹਾ ਕਿ ਇਲਾਕੇ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ ਹੈ ਅਤੇ ਪੁਲਿਸ ਆਪਣੇ ਇਲਾਕੇ ਨੂੰ ਲੈਕੇ ਲੜ ਰਹੀ ਹੈ। ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਕੈਮਰੇ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਨੇ। ਉਨ੍ਹਾ ਕਿਹਾ ਕਿ ਅੱਜ ਰਾਜੇਸ਼ ਉੱਤੇ ਅਤੇ ਕੱਲ ਉਨ੍ਹਾਂ ਉੱਤੇ ਹਮਲਾ ਹੋ ਸਕਦਾ ਹੈ, ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਉੱਤੇ ਪੁਲਿਸ ਨੂੰ ਕਾਬੂ ਪਾਉਣਾ ਚਾਹੀਦਾ ਹੈ ਕਿਉਂਕਿ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.