ETV Bharat / state

Farmers gave demand letter to DC: ਏਡੀਸੀ ਨੇ ਮੰਗ ਪੱਤਰ ਲੈਣ 'ਚ ਕੀਤੀ ਦੇਰੀ ਤਾਂ ਭੜਕੇ ਕਿਸਾਨ, ਫਿਰ ਕਿਸਾਨਾਂ ਜੋ ਕੀਤਾ ਦੇਖੋ ਵੀਡੀਓ...

author img

By

Published : Feb 13, 2023, 6:51 PM IST

Updated : Feb 13, 2023, 7:35 PM IST

ਲੁਧਿਆਣਾ ਵਿੱਚ ਕਿਸਾਨਾਂ ਨੇ ਰੈਲੀ ਕਰਕੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਦਿੱਤਾ ਮੰਗ ਪੱਤਰ ਦਿੱਤਾ। ਏਡੀਸੀ ਨੂੰ ਮੰਗ ਪੱਤਰ ਦੇਣ ਨੂੰ ਲੈ ਕੇ ਵਿਵਾਦ ਹੋ ਗਿਆ ਕਿਉਂਕਿ ਕਿਸਾਨ ਏਡੀਸੀ ਦਫ਼ਤਰ ਦੇ ਬਾਹਰ ਇੰਤਜਾਰ ਕਰਦੇ ਰਹੇ ਪਰ ਏਡੀਸੀ ਮੰਗ ਪੱਤਰ ਲੈਣ ਨਹੀਂ ਆਏ।

Farmers gave demand letter to DC
Farmers gave demand letter to DC

Farmers gave demand letter to DC

ਲੁਧਿਆਣਾ : ਪੰਜਾਬ ਭਰ ਦੇ ਵਿਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਲਈ ਰਾਜਪਾਲ ਅਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤੇ ਜਾ ਰਹੇ ਸਨ। ਪਰ ਲੁਧਿਆਣਾ 'ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਏਡੀਸੀ ਦਫ਼ਤਰ ਦੇ ਬਾਹਰ ਦੋ ਘੰਟੇ ਤੱਕ ਕਿਸਾਨ ਮੰਗ ਪੱਤਰ ਦੇਣ ਲਈ ਅਫਸਰਾਂ ਦੀ ਉਡੀਕ ਕਰਦੇ ਰਹੇ।

ਏਡੀਸੀ ਦਫਤਰ ਵੱਲ ਵਧੇ ਕਿਸਾਨ: ਜਿਸ ਤੋਂ ਬਾਅਦ ਕਿਸਾਨਾਂ ਦਾ ਸਬਰ ਟੁੱਟ ਗਿਆ ਅਤੇ ਉਨ੍ਹਾਂ ਨੇ ਆ ਕੇ ਅੰਦਰ ਲੁਧਿਆਣਾ ਦੇ ਏਡੀਸੀ ਦੇ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ। ਉਸ ਦੇ ਨਾਲ ਹੀ ਏਡੀਸੀ ਦਫ਼ਤਰ ਦਾ ਘਿਰਾਓ ਕਰ ਲਿਆ ਅਤੇ ਅਫਸਰਾਂ ਨੂੰ ਕਿਹਾ ਕਿ ਇਹ ਦਫ਼ਤਰ ਉਨ੍ਹਾਂ ਦੀ ਨਿੱਜੀ ਜੰਗੀਰ ਨਹੀਂ ਹੈ ਉਹ ਲੋਕਾਂ ਦੇ ਸੇਵਕ ਹਨ।

ਏਡੀਸੀ ਨੂੰ ਦਿੱਤਾ ਮੰਗ ਪੱਤਰ: ਇਸ ਦੌਰਾਨ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਉਹ ਕੈਦੀ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਰਿਹਾਅ ਕਰਵਾਉਣਾ ਹੈ ਭਾਵੇਂ ਉਹ ਕਿਸੇ ਵੀ ਜਾਤ ਅਤੇ ਕਿਸੇ ਵੀ ਧਰਮ ਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਵਾਰ ਵਾਰ ਸਰਕਾਰ ਨੂੰ ਇਹ ਅਪੀਲ ਕਰ ਚੁੱਕੇ ਹਾਂ ਪਰ ਉਹ ਇਸ ਸਬੰਧੀ ਕੋਈ ਗੌਰ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਏਡੀਸੀ ਦਫਤਰਾਂ ਨੂੰ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ 'ਤੇ ਸੌਂਪ ਰਹੇ ਹਾਂ। ਜਿਸ ਤੋਂ ਬਾਅਦ ਉਹ ਵੱਡੇ ਸੰਘਰਸ਼ ਦੀ ਤਿਆਰੀ ਕਰਨਗੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਵਿਰੋਧ ਕਰਨਗੇ।

ਏਡੀਸੀ ਨੇ ਮੰਗੀ ਮਾਫੀ: ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨਾਂ ਵੱਲੋਂ ਮੰਗ-ਪੱਤਰ ਦਿੱਤਾ ਜਾਣਾ ਸੀ ਪਰ ਦੋ ਘੰਟੇ ਪਹਿਲਾਂ ਸੀਆਈਡੀ ਨੂੰ ਕਹਿਣ ਦੇ ਬਾਵਜੂਦ ਵੀ ਕੋਈ ਅਫਸਰ ਉਹਨਾਂ ਨੂੰ ਮੰਗ ਪੱਤਰ ਲੈਣ ਲਈ ਬਾਹਰ ਨਹੀਂ ਆਇਆ। ਜਿਸ ਕਰਕੇ ਉਹਨਾਂ ਨੇ ਆ ਕੇ ਅੰਦਰ ਰਸਤੇ ਬੰਦ ਕਰ ਦਿੱਤੇ। ਜਿਸ ਤੋਂ ਬਾਅਦ ਏਡੀਸੀ ਰਾਹੁਲ ਚਾਬਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ। ਇਸ ਦੇ ਨਾਲ ਹੀ ਮਾਫੀ ਮੰਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਡੀਕ ਕਰਨੀ ਪਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੰਗ ਪੱਤਰ ਜਿਵੇਂ ਬਣਿਆ ਹੈ ਉਸੇ ਤਰ੍ਹਾਂ ਉਪਰ ਭਿਜਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:- Bad condition of Sikh refugees: ਅਫਗਾਨਿਸਤਾਨ ਤੋਂ ਪਰਤੇ ਸਿੱਖ ਸ਼ਰਨਾਰਥੀ ਗ਼ੁਰਬਤ ਦੀ ਜ਼ਿੰਦਗੀ ਜਿਊਣ ਨੂੰ ਮਜਬੂਰ

Last Updated : Feb 13, 2023, 7:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.