ETV Bharat / state

Police Inspector hit by motorcycle: ਖੰਨਾ 'ਚ ਨਾਕੇ ਦੌਰਾਨ ਇੰਸਪੈਕਟਰ 'ਤੇ ਚੜ੍ਹਾਇਆ ਮੋਟਰਸਾਈਕਲ, ਹਾਲਤ ਨਾਜ਼ੁਕ, ਪੀਜੀਆਈ ਰੈਫਰ

author img

By ETV Bharat Punjabi Team

Published : Sep 21, 2023, 10:45 AM IST

During the police blockade in Ludhiana's Khanna, the Police Inspector was severely hit by a motorcycle
Police Inspector hit by motorcycle: ਖੰਨਾ 'ਚ ਨਾਕੇ ਦੌਰਾਨ ਇੰਸਪੈਕਟਰ 'ਤੇ ਚੜ੍ਹਾਇਆ ਮੋਟਰਸਾਈਕਲ, ਹਾਲਤ ਨਾਜ਼ੁਕ, ਪੀਜੀਆਈ ਰੈਫਰ

ਖੰਨਾ ਵਿੱਚ ਪੁਲਿਸ ਨਾਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨੇ ਤੇਜ਼ ਰਫਤਾਰ ਮੋਟਰਸਾਈਕਲ ਥਾਣੇਦਾਰ ਦੇ ਉੱਤੇ ਚੜ੍ਹਾ ਦਿੱਤਾ। ਇਸ ਦੌਰਾਨ ਥਾਣੇਦਾਰ ਗੰਭੀਰ ਜ਼ਖ਼ਮੀ (Police officer seriously injured) ਹੋ ਗਿਆ ਅਤੇ ਉਸ ਨੂੰ ਪੀਜੀਆਈ ਇਲਾਜ ਲਈ ਪਹੁੰਚਿਆ ਗਿਆ। ਹਾਦਸੇ ਵਿੱਚ ਮੋਟਰਸਾਈਕਲ ਚਾਲਕ ਵੀ ਜ਼ਖ਼ਮੀ ਹੋਇਆ ਹੈ।

ਡਾਕਟਰ ਨੇ ਦੱਸੀ ਜ਼ਖ਼ਮੀਆਂ ਦੀ ਹਾਲਤ

ਖੰਨਾ,ਲੁਧਿਆਣਾ: ਖੰਨਾ-ਚੰਡੀਗੜ੍ਹ ਰੋਡ 'ਤੇ ਪਿੰਡ ਮਲਕਪੁਰ ਨੇੜੇ ਪੁਲਿਸ ਨਾਕੇ 'ਤੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ। ਇੱਥੇ ਥਾਣੇਦਾਰ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ ਗਿਆ। ਗੰਭੀਰ ਜ਼ਖਮੀ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਨੂੰ ਦੇਖਦੇ ਹੋਏ ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਪੁਲਿਸ ਇੰਸਪੈਕਟਰ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ (Refer to PGI Chandigarh) ਕਰ ਦਿੱਤਾ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ।

ਨਾਕੇਬੰਦੀ ਦੌਰਾਨ ਵਾਪਰੀ ਘਟਨਾ: ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਵੱਲੋਂ ਰਾਤ ਨੂੰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਮਲਕਪੁਰ ਨੇੜੇ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਇਕ ਮੋਟਰਸਾਈਕਲ ਸਵਾਰ ਖੰਨਾ ਵੱਲ ਆ ਰਿਹਾ ਸੀ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਇਸ ਨੌਜਵਾਨ ਨੇ ਮੋਟਰਸਾਈਕਲ ਦੀ ਸਪੀਡ ਵਧਾ ਦਿੱਤੀ। ਤੇਜ਼ ਰਫ਼ਤਾਰ ਹੋਣ ਕਾਰਨ ਉਹ ਮੋਟਰਸਾਈਕਲ ਤੋਂ ਕੰਟਰੋਲ ਗੁਆ ਬੈਠਾ ਅਤੇ ਸਿੱਧਾ ਥਾਣੇਦਾਰ ਦੇ ਉੱਪਰ ਮੋਟਰਸਾਇਕਲ ਚੜ੍ਹਾ ਦਿੱਤਾ। ਲਹੂ-ਲੁਹਾਣ ਹੋਏ ਥਾਣੇਦਾਰ ਨੂੰ ਪੁਲਿਸ ਪਾਰਟੀ ਨੇ ਆਪਣੀ ਗੱਡੀ ਵਿੱਚ ਹਸਪਤਾਲ ਦਾਖਲ ਕਰਾਇਆ।


ਹੱਥ ਬੁਰੀ ਤਰ੍ਹਾਂ ਜ਼ਖ਼ਮੀ, ਸਰਜਰੀ ਹੋਵੇਗੀ: ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਆਕਾਸ਼ ਨੇ ਦੱਸਿਆ ਕਿ ਇੰਸਪੈਕਟਰ ਦਾ ਹੱਥ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਸਰਜਰੀ ਦੀ ਲੋੜ ਹੈ। ਬੀਪੀ ਨਾਰਮਲ ਨਹੀਂ ਹੋ ਰਿਹਾ ਸੀ। ਸਰੀਰ 'ਤੇ ਹੋਰ ਵੀ ਸੱਟਾਂ ਲੱਗੀਆਂ। ਇਸ ਲਈ ਉਹਨਾਂ ਵੱਲੋਂ ਲੋੜੀਂਦੀ ਫਸਟ ਏਡ ਦੇ ਕੇ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਲਤ ਠੀਕ ਹੈ। ਦੰਦਾਂ ਉਪਰ ਸੱਟਾਂ ਹਨ। ਪਰਿਵਾਰ ਵਾਲੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਏ ਹਨ।

ਐੱਸਐੱਸਪੀ ਕੌਂਡਲ ਨੇ ਜਾਣਿਆ ਹਾਲ: ਇਸ ਘਟਨਾ ਦੀ ਸੂਚਨਾ ਮਿਲਣ ’ਤੇ ਐੱਸਐੱਸਪੀ ਅਮਨੀਤ ਕੌਂਡਲ ਨੇ ਤੁਰੰਤ ਜ਼ਖ਼ਮੀ ਥਾਣੇਦਾਰ ਦਾ ਹਾਲ ਜਾਣਿਆ। ਸਦਰ ਥਾਣੇ ਦੇ ਐੱਸਐੱਚਓ ਹਰਦੀਪ ਸਿੰਘ ਨੇ ਆਪਣੇ ਫੋਨ ਰਾਹੀਂ ਐੱਸਐੱਸਪੀ ਕੌਂਡਲ ਦੀ ਗੱਲ ਜਖ਼ਮੀ ਥਾਣੇਦਾਰ ਨਾਲ ਕਰਵਾਈ । ਐੱਸਐੱਸਪੀ ਨੇ ਥਾਣੇਦਾਰ ਨੂੰ ਹੌਸਲਾ ਦਿੱਤਾ ਅਤੇ ਨਾਲ ਹੀ ਐੱਸਐੱਚਓ ਨੂੰ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.