ETV Bharat / state

ਰੇਲਾਂ ਨਾ ਚੱਲਣ ਕਾਰਨ ਛੱਠ ਪੂਜਾ ਲਈ ਪ੍ਰਵਾਸੀ ਨਹੀਂ ਜਾ ਪਾ ਰਹੇ ਆਪਣੇ ਸੂਬੇ

author img

By

Published : Nov 18, 2020, 7:22 PM IST

Due to non-operation of trains, migrants are not able to go to their states for Chhath Puja
ਰੇਲਾਂ ਨਾ ਚੱਲਣ ਕਾਰਨ ਛੱਠ ਪੂਜਾ ਲਈ ਪ੍ਰਵਾਸੀ ਨਹੀਂ ਜਾ ਪਾ ਰਹੇ ਆਪਣੇ ਸੂਬੇ

ਛੱਠ ਪੂਜਾ ਕਾਰਨ ਰੇਲਾਂ ਨਾ ਚੱਲਣ ਕਰਕੇ ਲੁਧਿਆਣਾ ਵਿੱਚ ਪ੍ਰਵਾਸੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜ਼ਿਲ੍ਹੇ ਵਿੱਚ ਲੱਖਾਂ ਦੀ ਤਦਾਦ ਵਿੱਚ ਲੇਬਰ ਰਹਿੰਦੀ ਹੈ ਅਤੇ ਦੀਵਾਲੀ ਤੋਂ ਬਾਅਦ ਛੱਠ ਪੂਜਾ ਲਈ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਜਾਂਦੇ ਹਨ। ਮਾਲ ਗੱਡੀਆਂ ਦੇ ਨਾਲ ਪੰਜਾਬ ਆਉਣ ਵਾਲੀਆਂ ਪੈਸੇਂਜਰ ਗੱਡੀਆਂ ਵੀ ਬੰਦ ਹਨ ਜਿਸ ਕਾਰਨ ਲੁਧਿਆਣਾ ਤੋਂ ਉਤਰ ਪ੍ਰਦੇਸ਼ ਜਾਂ ਫ਼ਿਰ ਬਿਹਾਰ ਜਾਣ ਵਾਲੇ ਪ੍ਰਵਾਸੀਆਂ ਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ।

ਲੁਧਿਆਣਾ: ਛੱਠ ਪੂਜਾ ਕਾਰਨ ਰੇਲਾਂ ਨਾ ਚੱਲਣ ਕਰਕੇ ਜ਼ਿਲ੍ਹੇ ਵਿੱਚ ਪ੍ਰਵਾਸੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜ਼ਿਲ੍ਹੇ ਵਿੱਚ ਲੱਖਾਂ ਦੀ ਤਦਾਦ ਵਿੱਚ ਲੇਬਰ ਰਹਿੰਦੀ ਹੈ ਅਤੇ ਦੀਵਾਲੀ ਤੋਂ ਬਾਅਦ ਛੱਠ ਪੂਜਾ ਲਈ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਜਾਂਦੇ ਹਨ। ਮਾਲ ਗੱਡੀਆਂ ਦੇ ਨਾਲ ਪੰਜਾਬ ਆਉਣ ਵਾਲੀਆਂ ਪੈਸੇਂਜਰ ਗੱਡੀਆਂ ਵੀ ਬੰਦ ਹਨ ਜਿਸ ਕਾਰਨ ਲੁਧਿਆਣਾ ਤੋਂ ਉਤਰ ਪ੍ਰਦੇਸ਼ ਜਾਂ ਫ਼ਿਰ ਬਿਹਾਰ ਜਾਣ ਵਾਲੇ ਪ੍ਰਵਾਸੀਆਂਂ ਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ।

ਬੱਸ ਸਟੈਂਡ ਵਿਖੇ ਵੀ ਸਿਰਫ਼ ਨਿੱਜੀ ਬੱਸਾਂ ਹੀ ਦੁੱਗਣੇ ਚੌਗਣੇ ਕਿਰਾਏ ਲੈ ਕੇ ਉਨ੍ਹਾਂ ਨੂੰ ਯੂਪੀ ਬਿਹਾਰ ਲਿਜਾ ਰਹੀਆਂ ਹਨ। ਲੇਬਰ ਨੇ ਕਿਹਾ ਕਿ ਜੇਕਰ ਟਰੇਨਾਂ ਨਾ ਚੱਲੀਆਂ ਤਾਂ ਉਨ੍ਹਾਂ ਲਈ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਨੂੰ ਮਹਿੰਗੇ ਕਿਰਾਏ ਦੇ ਕੇ ਜਾਣਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਜਲਦ ਟਰੇਨਾਂ ਚਲਾਉਣ ਦੀ ਅਪੀਲ ਕੀਤੀ ਹੈ।

ਰੇਲਾਂ ਨਾ ਚੱਲਣ ਕਾਰਨ ਛੱਠ ਪੂਜਾ ਲਈ ਪ੍ਰਵਾਸੀ ਨਹੀਂ ਜਾ ਪਾ ਰਹੇ ਆਪਣੇ ਸੂਬੇ
ਲੁਧਿਆਣਾ ਬੱਸ ਸਟੈਂਡ ਤੇ ਖੜ੍ਹੇ ਪ੍ਰਵਾਸੀਆਂਂ ਨੇ ਦੱਸਿਆ ਕਿ ਨਿੱਜੀ ਬੱਸ ਚਾਲਕ ਉਨ੍ਹਾਂ ਤੋਂ ਬਿਹਾਰ ਯੂਪੀ ਜਾਣ ਲਈ 2000 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਦਾ ਕਿਰਾਇਆ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਬੱਸਾਂ ਦੇ ਵਿੱਚ ਜਾਣ ਲਈ ਉਨ੍ਹਾਂ ਦਾ 500 ਰੁਪਏ ਹੀ ਕਿਰਾਇਆ ਲੱਗਦਾ ਸੀ। ਲੇਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੇਨ ਰਾਹੀਂ ਸਫ਼ਰ ਕਰਨਾ ਸਸਤਾ ਪੈਂਦਾ ਹੈ ਪਰ ਬੱਸਾਂ ਰਾਹੀਂ ਉਨ੍ਹਾਂ ਨੂੰ ਸਫ਼ਰ ਮਹਿੰਗਾ ਪੈ ਰਿਹਾ ਹੈ। ਬੱਸ ਸਟੈਂਡ ਦੇ ਬਾਹਰ ਨਿੱਜੀ ਬੱਸ ਚਾਲਕ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਨੇ ਇੱਥੋਂ ਤੱਕ ਕੇ ਪ੍ਰਸ਼ਾਸਨ ਦੇ ਨੱਕ ਹੇਠ ਟਰਾਂਸਪੋਰਟ ਮਾਫ਼ੀਆ ਚੱਲ ਰਿਹਾ ਹੈ ਇਸੇ ਨੂੰ ਲੈ ਕੇ ਬੀਤੇ ਦਿਨੀਂ ਰੋਡਵੇਜ਼ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਨ ਕਿ ਸਰਕਾਰ ਨਿੱਜੀ ਬੱਸਾਂ ਚਲਾ ਰਹੀ ਹੈ ਜਦੋਂਕਿ ਕੋਰੋਨਾ ਦੌਰਾਨ ਮੁਫ਼ਤ ਵਿੱਚ ਉਹ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਛੱਡ ਕੇ ਆਏ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.