ETV Bharat / state

Bad air quality in Ludhiana: ਲੁਧਿਆਣਾ ਦੀ ਵੀ ਆਬੋ-ਹਵਾ ਹੋਈ ਖਰਾਬ, ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 150 ਤੋਂ ਪਾਰ, ਲੋਕਾਂ ਨੂੰ ਸਾਂਹ ਲੈਣ 'ਚ ਹੋ ਰਹੀ ਪ੍ਰੇਸ਼ਾਨੀ

author img

By ETV Bharat Punjabi Team

Published : Oct 23, 2023, 3:37 PM IST

Bad air quality in Ludhiana
ਲੁਧਿਆਣਾ ਦੀ ਵੀ ਆਬੋ-ਹਵਾ ਹੋਈ ਖਰਾਬ

ਪੂਰੇ ਉੱਤਰ-ਭਾਰਤ ਸਮੇਤ ਲੁਧਿਆਣਾ ਵਿੱਚ ਕਿਸਾਨਾਂ ਵੱਲੋਂ ਸਾੜੀ ਜੀ ਰਹੀ ਪਰਾਲੀ ਅਤੇ ਤਿਉਹਾਰੀ ਸੀਜ਼ਨ ਕਾਰਣ ਲੋਕਾਂ ਵੱਲੋਂ ਚਲਾਏ ਜਾ ਰਹੇ ਪਟਾਕਿਆਂ ਦੇ ਕਾਰਣ ਲੁਧਿਆਣਾ ਵਿੱਚ ਹਵਾ ਦੀ ਕੁਆਲਿਟੀ (bad air quality) ਜ਼ਿਆਦਾ ਖ਼ਰਾਬ ਹੋ ਕੇ ਖਤਰਨਾਕ ਪੱਧਰ ਉੱਤੇ ਪਹੁੰਚ ਚੁੱਕੀ ਹੈ।

ਏਅਰ ਕੁਆਲਿਟੀ ਇੰਡੈਕਸ ਪਹੁੰਚਿਆ 150 ਤੋਂ ਪਾਰ

ਲੁਧਿਆਣਾ: ਉੱਤਰ ਭਾਰਤ ਵਿੱਚ ਝੋਨੇ ਦੀ ਕਟਾਈ (Harvesting paddy) ਦੇ ਸੀਜ਼ਨ ਅਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਲਗਾਤਾਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ, ਇੱਕ ਪਾਸੇ ਜਿੱਥੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਬਾਹਰ ਪਹੁੰਚ ਗਿਆ ਹੈ, ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਅੰਦਰ ਏਅਰ ਕੁਆਲਿਟੀ ਇੰਡੈਕਸ 150 ਦੇ ਨੇੜੇ ਚੱਲ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ (Air Quality Index) 150 ਪਾਰ ਕਰ ਰਿਹਾ ਹੈ, ਜਿਸ ਕਰਕੇ ਸ਼ਹਿਰ ਦੀ ਆਬੋ-ਹਵਾ ਖਰਾਬ ਹੋ ਚੁੱਕੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਖਰਤਨਾਕ ਏਅਰ ਕੁਆਇਲਟੀ ਕਰਕੇ ਸਾਹ ਲੈਣ ਵਿੱਚ ਪਰੇਸ਼ਾਨੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ (meteorologist) ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 26 ਅਕਤੂਬਰ ਤੱਕ ਤਾਂ ਮੌਸਮ ਸਹੀ ਰਹੇਗਾ ਪਰ ਉਸ ਤੋਂ ਬਾਅਦ ਬੱਦਲ ਬਾਈ ਵਾਲਾ ਮੌਸਮ ਬਣ ਜਾਵੇਗਾ, ਜਿਸ ਨਾਲ ਡਸਟ ਪਾਰਟੀਕਲਸ ਹਵਾ ਦੇ ਵਿੱਚ ਜਾਣ ਦੇ ਜ਼ਿਆਦਾ ਚਾਂਸ ਬਣ ਜਾਣਗੇ ਅਤੇ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਵੇਗਾ। ਉਹਨਾਂ ਨੇ ਕਿਹਾ ਕਿ ਮੀਂਹ ਦੇ ਨਾਲ ਮੌਸਮ ਸਾਫ ਹੋ ਜਾਂਦਾ ਹੈ ਪਰ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਜੋ ਖਤਰਨਾਕ ਇਜ਼ਾਫਾ ਹੋ ਰਿਹਾ ਉਹ ਸਿਹਤ ਲਈ ਸਹੀ ਨਹੀਂ ਹੈ। ਹਵਾ ਦੀ ਖਰਾਬ ਕੁਆਇਲਟੀ ਕਰਕੇ ਸ਼ਹਿਰ ਵਾਸੀਆਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਿਲ ਹੋ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਚੱਲ ਰਿਹਾ ਹੈ।

ਲੋਕਾਂ ਨੂੰ ਸਲਾਹ: ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਅੱਗੇ ਕਿਹਾ ਕਿ ਜਦੋਂ ਵੀ ਬੱਦਲਵਾਈ ਵਾਲਾ ਮੌਸਮ (Cloudy weather) ਬਣਦਾ ਹੈ ਤਾਂ ਵਾਤਾਵਰਣ ਦੇ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਲੋਕ ਤਿਉਹਾਰ ਮਨਾਉਣ ਪਰ ਵਾਤਾਵਰਣ ਦਾ ਧਿਆਨ ਵੀ ਜਰੂਰ ਰੱਖਣ ਕਿਉਂਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਲੋਕ ਵੱਡੇ ਪੱਧਰ ਉੱਤੇ ਪਟਾਕੇ ਚਲਾਉਂਦੇ ਹਨ, ਜਿਸ ਕਰਕੇ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਆਧੁਨਿਕ ਤਰੀਕੇ ਆਪਣਾ ਕੇ ਹੀ ਤਿਉਹਾਰ ਮਨਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.