ETV Bharat / state

ਡਾਕਟਰ ਜਸਦੀਪ ਦੀ ਖੋਜ 'ਚ ਖ਼ੁਲਾਸਾ, ਪੜ੍ਹੇ ਲਿਖੇ ਲੋਕ ਕਰਦੇ ਹਨ ਪਾਣੀ ਦੀ ਜ਼ਿਆਦਾ ਬਰਬਾਦੀ !

author img

By

Published : Nov 7, 2022, 5:37 PM IST

ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ (The water level is going down) ਅਤੇ ਪੰਜਾਬ ਵਿੱਚ ਕਿਸਾਨਾਂ ਉੱਤੇ ਅਕਸਰ ਹੀ ਪਾਣੀ ਦੀ ਦੁਰਵਰਤੋਂ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ,ਪਰ ਲੁਧਿਆਣਾ ਦੀ ਰਹਿਣ ਵਾਲੀ ਡਾਕਟਰ ਜਸਦੀਪ ਕੌਰ ਦੀ ਖੋਜ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਲੋਕ ਪਾਣੀ ਦੀ ਜ਼ਿਆਦਾ ਦੁਰਵਰਤੋਂ (Educated people use more water) ਕਰਦੇ ਹਨ।

Dr Jasdeeps research in Ludhiana revealed that educated people waste more water!
ਡਾਕਟਰ ਜਸਦੀਪ ਦੀ ਖੋਜ 'ਚ ਖ਼ੁਲਾਸਾ, ਪੜ੍ਹੇ ਲਿਖੇ ਲੋਕ ਕਰਦੇ ਹਨ ਪਾਣੀ ਦੀ ਜ਼ਿਆਦਾ ਬਰਬਾਦੀ !

ਲੁਧਿਆਣਾ: ਡਾਕਟਰ ਜਸਦੀਪ ਕੌਰ ਹਾਲ ਹੀ ਦੇ ਵਿੱਚ ਭਾਰਤ ਵੱਲੋਂ ਮਨਾਏ ਗਏ 7ਵੇਂ ਵਾਟਰ ਵੀਕ ਦੇ ਵਿੱਚ ਹਿੱਸਾ ਲੈ ਕੇ ਲੁਧਿਆਣਾ ਪਰਤੇ ਹਨ। ਇਸ ਸਮਾਗਮ ਵਿੱਚ ਉਹਨਾਂ ਦਾ ਵਿਸ਼ਾ ਡੁਮੈਸਟਿਕ ਵਾਟਰ ਦੁਰਵਰਤੋਂ (Domestic water misuse) ਉੱਤੇ ਸੀ ਅਤੇ ਸਾਲ 2019 ਦੇ ਵਿੱਚ ਵੀ ਉਹਨਾਂ ਭਾਰਤ ਸਰਕਾਰ ਵੱਲੋਂ ਮਨਾਏ ਗਏ ਵਾਟਰ ਵੀਕ ਦੇ ਵਿੱਚ ਵੀ ਉਨਾਂ ਹਿੱਸਾ ਲਿਆ ਸੀ। ਇਸ ਵਾਰ ਵੀ ਉਨ੍ਹਾਂ ਪਾਣੀ ਦੀ ਸ਼ਹਿਰਾਂ ਦੇ ਅੰਦਰ ਦੁਰਵਰਤੋਂ ਨੂੰ ਲੈ ਕੇ ਵਾਟਰ ਵੀਕ ਦੇ ਵਿੱਚ ਸਪੀਚ ਦਿੱਤੀ। ਇਸ ਮੌਕੇ ਡਾਕਟਰ ਜਸਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਅੰਦਰ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਸਨ।

ਡਾਕਟਰ ਜਸਦੀਪ ਦੀ ਖੋਜ 'ਚ ਖ਼ੁਲਾਸਾ, ਪੜ੍ਹੇ ਲਿਖੇ ਲੋਕ ਕਰਦੇ ਹਨ ਪਾਣੀ ਦੀ ਜ਼ਿਆਦਾ ਬਰਬਾਦੀ !

ਖੋਜ ਵਿੱਚ ਖੁਲਾਸੇ: ਡਾਕਟਰ ਜਸਦੀਪ ਕੌਰ ਲੁਧਿਆਣਾ ਸਿੱਧਵਾਂ ਬੇਟ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਪੜ੍ਹਾਉਂਦੇ ਹਨ। ਉਨ੍ਹਾਂ ਨੇ ਪਾਣੀ ਦੇ ਵਿਸ਼ੇ ਉੱਤੇ ਕਾਫੀ ਸਾਲ ਖੋਜ ਕੀਤੀ ਹੈ ਅਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਜਦੋਂ ਵੀ ਪਾਣੀ ਨੂੰ ਲੈ ਕੇ ਹਫ਼ਤਾ ਮਨਾਇਆ ਜਾਂਦਾ ਹੈ ਤਾਂ ਸੱਦਾ ਦਿੱਤਾ ਜਾਂਦਾ ਹੈ। ਡਾਕਟਰ ਜਸਦੀਪ ਕੌਰ ਦੀ ਖੋਜ ਦੇ ਵਿੱਚ ਲੁਧਿਆਣਾ ਦੇ ਲਗਭਗ 60 ਤੋਂ ਵੱਧ ਕਲੋਨੀਆਂ ਜਿਹਨਾਂ ਵਿਚ ਅਧਿਕਾਰਕ ਅਤੇ ਅਣ-ਅਧਿਕਾਰਤ ਕਲੋਨੀਆਂ, ਸਲੱਮ ਇਲਾਕਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਇਸ ਉੱਤੇ ਖੋਜ ਕੀਤੀ ਅਤੇ ਵੱਖ ਵੱਖ ਘਰਾਂ ਤੋਂ ਸੈਂਪਲ ਲਏ ਤਾਂ ਉਹਨਾਂ ਦੀ ਰਿਸਰਚ ਵਿਚੋਂ ਇਹ ਨਿਚੋੜ ਨਿਕਲਿਆ ਕਿ ਸ਼ਹਿਰਾਂ ਦੇ ਵੇਖੇ ਜੋ ਪੜ੍ਹੇ-ਲਿਖੇ ਲੋਕ ਨੇ ਅਤੇ ਜੋ ਆਰਥਿਕ ਤੌਰ ਉੱਤੇ ਸਮਰੱਥ ਹਨ ਉਹ ਪਾਣੀ ਦੀ ਜਿਆਦਾ ਦੁਰਵਰਤੋਂ ਕਰਦੇ ਹਨ ਜਦੋਂ ਕੇ ਸਲੱਮ ਇਲਾਕੇ ਵਿੱਚ ਲੋਕ ਪਾਣੀ ਦੀ ਵਰਤੋਂ ਬਹੁਤ ਘਟ ਕਰਦੇ ਨੇ ਸਿਰਫ ਪੀਣ ਲਈ ਜਾਂ ਨਹਾਉਣ ਧੌਣ ਲਈ ਹੀ ਵਰਤਦੇ ਹਨ, ਜਦੋਂ ਕੇ ਪੜ੍ਹੇ ਲਿਖੇ ਲੋਕ ਹਾਇਜਿਨ ਕਰਕੇ ਪਾਣੀ ਦੀ (literate hygiene they used to misuse water) ਜਿਆਦਾ ਦੁਰਵਰਤੋਂ ਕਰਦੇ ਹਨ।

Dr Jasdeeps research in Ludhiana revealed that educated people waste more water
Dr Jasdeeps research in Ludhiana revealed that educated people waste more water

ਗੈਰਕਨੂੰਨੀ ਵਾਟਰ ਪੰਪ: ਡਾਕਟਰ ਜਸਦੀਪ ਕੌਰ ਦੀ ਖੋਜ ਵਿੱਚ ਖੁਲਾਸਾ ਹੋਇਆ ਕੇ ਇੱਕਲੇ ਲੁਧਿਆਣਾ ਵਿੱਚ ਹੀ 1.5 ਲੱਖ ਗੈਰਕਨੂੰਨੀ ਬੋਰਵੈਲ ਅਤੇ ਵਾਟਰ ਪੰਪ ਲੱਗੇ ਹੋਏ ਨੇ ਜਿਸ ਤੋਂ ਲੱਖਾਂ ਲਿਟਰ ਪਾਣੀ ਦੀ ਹਰ ਰੋਜ਼ ਨਾਜਾਇਜ਼ ( misuse of million liters of water every day) ਦੁਰਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਅਤੇ ਦੇਸ਼ ਵਿੱਚ ਕਿ ਹਾਲਤ ਹੋਣਗੇ ਇਸ ਦਾ ਅੰਦਾਜ਼ ਤੁਸੀ ਆਪ ਲਾ ਸਕਦੇ ਹੋ। ਉਨ੍ਹਾਂ ਦੱਸਿਆ ਹੈ ਕਿ ਸਰਾਕਰੀ ਪਾਣੀ ਦੀ ਸਪਲਾਈ ਉੱਤੇ ਕਿਸੇ ਵੀ ਤਰਾਂ ਦੀ ਮੋਟਰ ਲਾਉਣੀ ਜਾਂ ਪੰਪ ਲਾਉਣਾ ਗੈਰ ਕਾਨੂੰਨੀ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਮਰਸਿਬਲ ਪੰਪ ਲਾਉਣ ਲਈ ਅਤੇ ਬੋਰ ਕਰਵਾਉਣ ਲਈ ਪ੍ਰਸ਼ਾਸ਼ਨ ਤੋਂ ਆਗਿਆ ਲੈਣੀ ਬੇਹੱਦ ਜਰੂਰੀ ਹੈ, ਪਰ ਲੋਕ ਬਿਨ੍ਹਾਂ ਪਰਮੀਸ਼ਨ ਤੋਂ ਇਹ ਕੰਮ ਕਰ ਰਹੇ ਨੇ ਜਿਸ ਨਾਲ ਸ਼ਹਿਰਾਂ ਦੇ ਵਿਚ ਪਾਣੀ ਦੀ ਵੱਡੀ ਪੱਧਰ ਉੱਤੇ ਦੁਰਵਰਤੋਂ ਹੋ ਰਹੀ ਹੈ।

Dr Jasdeeps research in Ludhiana revealed that educated people waste more water
Dr Jasdeeps research in Ludhiana revealed that educated people waste more water

ਜਲ ਹੈ ਤਾਂ ਕੱਲ੍ਹ ਹੈ:: ਡਾਕਟਰ ਜਸਵੀਰ ਕੌਰ ਨੇ ਦੱਸਿਆ ਹੈ ਕਿ ਜੇਕਰ ਪਾਣੀ ਹੈ ਤਾਂ ਹੀ ਜ਼ਿੰਦਗੀ ਹੈ, ਪਾਣੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਉਨ੍ਹਾਂ ਦੱਸਿਆ ਕਿ ਪੜ੍ਹੇ ਲਿਖੇ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਹਨ ਅਤੇ ਜਿਹਨਾਂ ਕੋਲ ਵੱਡੇ ਘਰ ਨੇ ਉਹ ਲੋਕ ਪਾਣੀ ਦੀ ਜ਼ਿਆਦਾ ਨਜਾਇਜ਼ ਵਰਤੋਂ ਕਰਦੇ ਨੇ ਉਨ੍ਹਾਂ ਕਿਹਾ ਕਿ ਹੇਠਾਂ ਹੋਣੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਕੋਲ ਪਾਣੀ ਦੀ ਭਾਰੀ ਕਿੱਲਤ ਆ ਜਾਵੇਗੀ ਉਨ੍ਹਾਂ ਦੱਸਿਆ ਕਿ ਜੇਕਰ ਇਹ ਕਿਹਾ ਜਾਂਦਾ ਹੈ ਕਿ ਤੀਜੀ ਵਿਸ਼ਵ ਜੰਗ ਪਾਣੀ (The third world war over the issue of water) ਦੇ ਮੁੱਦੇ ਨੂੰ ਲੈ ਕੇ ਹੋਣੀ ਹੈ ਤਾਂ ਇਸ ਵਿੱਚ ਕੋਈ ਗੱਲ ਝੂਠੀ ਨਹੀਂ ਹੈ ਉਹਨਾਂ ਦਸਿਆ ਹੈ ਕਿ ਲੋਕ ਇਹ ਸਮਝਣ ਲੱਗ ਗਏ ਹਨ ਕਿ ਜਿਹੜੀ ਵਸਤੂ ਸਾਨੂੰ ਘੱਟ ਪੈਸਿਆਂ ਦੇ ਵਿੱਚ ਉਪਲੱਬਧ ਹੋ ਰਹੀ ਹੈ ਉਹ ਉਸ ਦੀ ਜਿਵੇਂ ਮਰਜ਼ੀ ਵਰਤੋਂ ਕਰ ਸਕਦੇ ਹਨ ਉਹਨਾਂ ਇਹ ਵੀ ਕਿਹਾ ਕਿ ਜਿੰਨਾ ਕੋਲ ਚਾਰ ਪੈਸੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਲਈ ਪਾਣੀ ਕਦੀ ਖਤਮ ਨਹੀਂ ਹੋ ਸਕਦਾ, ਪਰ ਪਾਣੀ ਨਾ ਸਿਰਫ ਘਟ ਹੋ ਰਿਹਾ ਹੈ ਸਗੋਂ ਪਾਣੀ ਪ੍ਰਦੂਸ਼ਿਤ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਉੱਤੇ ਉਹ ਕਈ ਆਰਟੀਕਲ ਲਿਖ ਚੁੱਕੇ ਨੇ ਜੋਕਿ ਕਾਫੀ ਗੰਭੀਰ ਮੁੱਦਾ ਹੈ ਪਰ ਸਾਡੀਆਂ ਸਰਕਾਰਾਂ ਇਸ ਪ੍ਰਤੀ ਜਿਆਦਾ ਚਿੰਤਿੰਤ ਨਹੀਂ ਵਿਖਾਈ ਦੇ ਰਹੀਆਂ।

ਇਹ ਵੀ ਪੜ੍ਹੋ: 'ਹੋਰਾਂ ਫਸਲਾਂ ਉੱਤੇ MSP ਦੇਵੇ ਸਰਕਾਰ ਤਾਂ ਨਹੀਂ ਹੋਵੇਗਾ ਪ੍ਰਦੂਸ਼ਣ'

ਕਿਵੇਂ ਬਚਾਈਏ ਪਾਣੀ ?: ਡਾਕਟਰ ਜਸਦੀਪ ਕੌਰ ਨੇ ਦੱਸਿਆ ਕਿ ਪਾਣੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਯਤਨ ਕਰਨੇ ਪੈਣਗੇ, ਕਿਉਂਕਿ ਪਾਣੀ ਬਹੁਤ ਘੱਟ ਹੈ ਉਨ੍ਹਾਂ ਕਿਹਾ ਹਾਲਾਂਕਿ ਘਰੇਲੂ ਵਰਤੋਂ ਪਾਣੀ ਦੀ ਕੁੱਲ ਖਪਤ ਨਾਲੋਂ ਸਿਰਫ 10 ਫੀਸਦੀ ਹੀ ਹੈ 90 ਫੀਸਦੀ ਪਾਣੀ ਦੀ ਖਪਤ ਖੇਤੀਬਾੜੀ ਵਿੱਚ ਹੀ ਹੁੰਦੀ ਹੈ ਪਰ ਬੁੰਦ ਬੁੰਦ ਬਚਾਉਣ ਨਾਲ ਹੀ ਅਸੀਂ ਪਾਣੀ ਬਚਾ ਸਕਾਂਗੇ। ਉਨ੍ਹਾ ਕਿਹਾ ਕਿ ਗੈਰਕਨੂੰਨੀ ਬੋਰਵੈਲ, ਮੋਟਰਾਂ ਅਤੇ ਸਮਰਸੀ ਬਲ ਪੰਪ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਸਭ ਨੂੰ ਆਪਣੀ ਜ਼ਿੰਮੇਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬਚਤ ਕਰ ਸਕਾਂਗੇ।















ETV Bharat Logo

Copyright © 2024 Ushodaya Enterprises Pvt. Ltd., All Rights Reserved.