ETV Bharat / state

ਲੁਧਿਆਣਾ 'ਚ ਚਲਦਾ ਫਿਰਦਾ ਡੌਗ ਸਲੂਨ ਚਰਚਾ 'ਚ, ਕਾਲਜ ਦੇ ਵਿਦਿਆਰਥੀ ਨੇ ਕੀਤਾ ਸ਼ੁਰੂ

author img

By

Published : Aug 29, 2020, 4:12 PM IST

Updated : Aug 29, 2020, 8:29 PM IST

ਲੁਧਿਆਣਾ ਦੇ ਇੱਕ ਵਿਦਿਆਰਥੀ ਤੇ ਉਸ ਦੇ ਪਿਤਾ ਨੇ ਚਲਦਾ-ਫਿਰਦਾ ਗਰੁਮਿੰਗ ਸੈਂਟਰ ਖੋਲ੍ਹਿਆ ਹੈ। ਇਸ ਗਰੁਮਿੰਗ ਸੈਂਟਰ ਦਾ ਨਾਂਅ 'ਪਪ ਪਿੰਗ' ਹੈ। ਇਸ ਗਰੁਮਿੰਗ ਸੈਂਟਰ ਵਿੱਚ ਲੋਕ ਬਿਨ੍ਹਾਂ ਘਰੋਂ ਬਾਹਰ ਨਿਕਲੇ ਆਪਣੇ ਜਾਨਵਰਾਂ ਦੀ ਗਰੁਮਿੰਗ ਕਰਵਾ ਸਕਦੇ ਹਨ।

ਫ਼ੋਟੋ
ਫ਼ੋਟੋ

ਲੁਧਿਆਣਾ: ਸ਼ਹਿਰ ਵਿੱਚ ਅੱਜ-ਕੱਲ੍ਹ ਇੱਕ ਚਲਦਾ-ਫਿਰਦਾ ਡੌਗ ਸਲੂਨ ਚਰਚਾ 'ਚ ਹੈ। ਜਾਨਵਰਾਂ ਦੀ ਗਰੁਮਿੰਗ ਕਰਨ ਲਈ ਲੁਧਿਆਣਾ ਦੇ ਇੱਕ ਵਿਦਿਆਰਥੀ ਨੇ ਤੇ ਉਸ ਦੇ ਪਿਤਾ ਨੇ ਚਲਦਾ ਫਿਰਦਾ ਗਰੁਮਿੰਗ ਸੈਂਟਰ ਖੋਲ੍ਹਿਆ ਹੈ। ਇਸ ਗਰੁਮਿੰਗ ਸੈਂਟਰ ਦਾ ਨਾਂਅ 'ਪਪ ਪਿੰਗ' ਹੈ। ਇਸ ਗਰੁਮਿੰਗ ਸੈਂਟਰ ਵਿੱਚ ਲੋਕ ਬਿਨ੍ਹਾਂ ਘਰੋਂ ਬਾਹਰ ਨਿਕਲੇ ਆਪਣੇ ਜਾਨਵਰਾਂ ਦੀ ਗਰੁਮਿੰਗ ਕਰਵਾ ਸਕਦੇ ਹਨ।

ਲੁਧਿਆਣਾ 'ਚ ਚਲਦਾ ਫਿਰਦਾ ਡੌਗ ਸਲੂਨ ਚਰਚਾ 'ਚ, ਕਾਲਜ ਦੇ ਵਿਦਿਆਰਥੀ ਨੇ ਕੀਤਾ ਸ਼ੁਰੂ

ਸਲੂਨ ਦੇ ਮੁੱਖ ਪ੍ਰਬੰਧਕ ਹਰਸ਼ ਕੰਵਰ ਨੇ ਕਿਹਾ ਕਿ ਉਨ੍ਹਾਂ ਨੇ 'ਪਪ ਪਿੰਗ' ਦਾ ਕੰਸੈਪਟ ਕੋਵਿਡ-19 ਦੇ ਦੌਰ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਦੀ ਗਰੁਮਿੰਗ ਕਰਵਾਉਣ ਲਈ ਘਰੋਂ ਬਾਹਰ ਨਾ ਨਿਕਲਣਾ ਪਵੇ ਅਤੇ ਲੋਕ ਘਰ ਬੈਠ ਕੇ ਆਪਣੇ ਜਾਨਵਰ ਦੀ ਗਰੁਮਿੰਗ ਕਰਵਾ ਸਕਣ। ਇਸ ਲਈ ਉਨ੍ਹਾਂ ਨੇ 'ਪਪ ਪਿੰਗ' ਮੋਬਾਈਲ ਵੈਨ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ 'ਪਪ ਪਿੰਗ' ਦੀ ਸ਼ੁਰੂਆਤ ਕੀਤੇ ਇੱਕ ਮਹੀਨੇ ਤੋਂ ਵਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਇਸ ਤਰ੍ਹਾਂ ਦਾ ਪਹਿਲਾ ਕੰਸੈਪਟ ਹੈ।

ਉਨ੍ਹਾਂ ਦੱਸਿਆ ਕਿ 'ਪਪ ਪਿੰਗ' ਵਿੱਚ ਪਾਲਤੂ ਜਾਨਵਰ ਦੀ ਰੈਗੂਲਰ ਗਰੁਮਿੰਗ ਕੀਤੀ ਜਾਂਦੀ ਹੈ। ਗਰੁਮਿੰਗ ਕਰਨ ਲਈ ਉਨ੍ਹਾਂ ਦੇ ਨਾਲ 10 ਹੋਰ ਹੇਅਰ ਡਰੈਸਰਾਂ ਦੀ ਟੀਮ ਕੰਮ ਕਰਦੀ ਹੈ।

ਗ੍ਰਾਹਕ ਨੇ ਕਿਹਾ ਕਿ ਇਹ ਬਹੁਤ ਹੀ ਵੱਖਰੇ ਤਰ੍ਹਾਂ ਦੀ ਸੁਵਿਧਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਉਹ ਆਪਣੇ ਪਾਲਤੂ ਜਾਨਵਰ ਦੀ ਗਰੁਮਿੰਗ ਕਰਵਾਉਣ ਲਈ ਬਾਹਰ ਨਹੀਂ ਲਿਜਾ ਸਕਦੇ ਸੀ। ਇਸ ਲਈ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਸ 'ਪਪ ਪਿੰਗ' ਨਾਲ ਹੁਣ ਉਨ੍ਹਾਂ ਦੇ ਪਾਲਤੂ ਕੁੱਤਿਆਂ ਨੂੰ ਘਰ ਵਿੱਚ ਹੀ ਗਰੁਮਿੰਗ ਮਿਲ ਜਾਂਦੀ ਹੈ।

Last Updated : Aug 29, 2020, 8:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.