ETV Bharat / state

Government policy on sand: ਲੋਕਾਂ ਤਕ ਪਹੁੰਚਦਿਆਂ 5.50 ਤੋਂ 30 ਰੁਪਏ ਫੁੱਟ ਹੋ ਜਾਂਦੀ ਐ ਸਰਕਾਰ ਦੀ "ਸਸਤੀ ਰੇਤਾ" !

author img

By

Published : Feb 9, 2023, 8:42 AM IST

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਦਿਨੀਂ ਸਸਤੀ ਰੇਤਾ ਨੂੰ ਲੈ ਕੇ ਨੀਤੀ ਬਣਾਈ ਗਈ ਸੀ, ਜਿਸ ਤਹਿਤ ਲੋਕਾਂ ਨੂੰ 5.50 ਰੁਪਏ ਪ੍ਰਤੀ ਫੁੱਟ ਰੇਤਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗੀ ਪਰ ਇਸ ਗੱਲ ਉਤੇ ਸ਼ਹਿਰਾਂ ਵਿਚ ਵਸਦੇ ਲੋਕ ਨਾ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਤਕ ਰੇਤਾ ਪਹੁੰਚਦੀ-ਪਹੁੰਚਦੀ 30 ਰੁਪਏ ਪ੍ਰਤੀ ਫੁੱਟ ਹੋ ਜਾਂਦੀ ਹੈ। ਇਸ ਮਸਲੇ ਨੂੰ ਲੈ ਕੇ ਸਿਆਸਤ ਵੀ ਖੂੂਬ ਗਰਮਾਈ ਹੋਈ ਹੈ।

Bhagwant Maan government's policy on sand
Government policy on sand : ਲੋਕਾਂ ਤਕ ਪਹੁੰਚਦਿਆਂ 5.50 ਤੋਂ 30 ਰੁਪਏ ਫੁੱਟ ਹੋ ਜਾਂਦੀ ਐ ਸਰਕਾਰ ਦੀ "ਸਸਤੀ ਰੇਤਾ" !

ਲੋਕਾਂ ਤਕ ਪਹੁੰਚਦਿਆਂ 5.50 ਤੋਂ 30 ਰੁਪਏ ਫੁੱਟ ਹੋ ਜਾਂਦੀ ਐ ਸਰਕਾਰ ਦੀ "ਸਸਤੀ ਰੇਤਾ" !

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਲਈ ਸਰਕਾਰੀ ਖੱਡਾਂ ਉਤੇ 5.50 ਰੁਪਏ ਦੇ ਹਿਸਾਬ ਦੇ ਨਾਲ ਰੇਤ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਲੋਕਾਂ ਤੱਕ ਪਹੁੰਚਦਿਆਂ-ਪਹੁੰਚਦਿਆਂ ਇਸ ਦੀ ਕੀਮਤ 30 ਰੁਪਏ ਪ੍ਰਤੀ ਸਕੁਏਅਰ ਫੁਟ ਪਹੁੰਚ ਰਿਹਾ ਹੈ। ਸਾਡੀ ਟੀਮ ਵੱਲੋਂ ਜਦੋਂ ਸਰਕਾਰੀ ਖੱਡਾਂ ਉਤੇ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਉਥੇ ਤਾਂ ਸਰਕਾਰੀ ਰੇਟ ਉਤੇ ਰੇਤ ਮਿਲ ਰਿਹਾ ਸੀ ਪਰ ਲੋਕਾਂ ਤੱਕ 30 ਰੁਪਏ ਪ੍ਰਤੀ ਸਕੁਏਅਰ ਫੁਟ ਰੇਤ ਪਹੁੰਚ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਲੋਕਾਂ ਨੇ ਕਿਹਾ ਹੈ ਕਿ ਸਰਕਾਰ ਜੋ ਦਾਅਵੇ ਕਰ ਰਹੀ ਹੈ ਉਹ ਸਿਰਫ ਅਖ਼ਬਾਰਾਂ ਉਤੇ ਹੀ ਨੇ, ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਨੇ ਇਸ ਸਕੀਮ ਨੂੰ ਫੇਲ੍ਹ ਦੱਸਿਆ ਹੈ। ਪੰਜਾਬ ਵਿਚ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ।


5.50 ਰੁਪਏ ਪ੍ਰਤੀ ਫੁੱਟ ਰੇਤ ਦਾ ਵਾਅਦਾ : ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸਰਕਾਰੀ ਖੱਡਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਥੇ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਜਦੋਂ ਸਾਡੀ ਟੀਮ ਵੱਲੋਂ ਮੌਕੇ ਉਤੇ ਜਾ ਕੇ ਜਾਇਜ਼ਾ ਲਿਆ ਗਿਆ ਸਰਕਾਰੀ ਖੱਡ ਤੇ ਲੋਕਾਂ ਨੂੰ ਸਸਤਾ ਰੇਤ ਮਿਲ ਰਿਹਾ ਸੀ ਸਰਕਾਰੀ ਖਡ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ 5 ਰੁਪਏ 50 ਪੈਸੇ ਫੁੱਟ ਉਤੇ 5 ਫੀਸਦੀ ਜੀਐੱਸਟੀ ਲਗਾ ਕੇ ਸਾਨੂੰ ਸਰਕਾਰੀ ਰੇਟ ਉਤੇ ਰੇਤਾ ਮਿਲ ਰਿਹਾ ਹੈ। ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਨੇੜੇ ਤੇੜੇ ਪਿੰਡਾਂ ਤੱਕ ਤਾਂ ਇਹ ਸੁਵਿਧਾ ਸਸਤੀ ਮਿਲ ਰਹੀ ਹੈ ਪਰ ਸ਼ਹਿਰਾਂ ਤੱਕ ਇਹ ਸੁਵਿਧਾ ਪਹੁੰਚਾਉਣ ਲਈ ਟਰਾਂਸਪੋਰਟ ਦਾ ਖਰਚਾ ਪਾ ਕੇ ਇਹ ਰੇਤ ਮਹਿੰਗਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ : Parliament Budget Session 2023: ਕੌਣ ਹਨ ਦੁਸ਼ਿਅੰਤ ਕੁਮਾਰ, ਪ੍ਰਧਾਨ ਮੰਤਰੀ ਮੋਦੀ ਨੇ ਪੜ੍ਹਿਆ ਜਿਨ੍ਹਾਂ ਦੀ ਗ਼ਜ਼ਲ ਦਾ ਸ਼ੇਅਰ



30 ਰੁਪਏ ਸ਼ਹਿਰ ਵਿੱਚ ਪੁੱਜ ਰਿਹਾ ਰੇਤ: ਇਸ ਸਬੰਧੀ ਜਦੋਂ ਲੁਧਿਆਣਾ ਵਿੱਚ ਘਰ ਬਣਾ ਰਹੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਜੋ ਦਾਅਵੇ ਕਰ ਰਹੀ ਹੈ ਉਹ ਅਖ਼ਬਾਰਾਂ ਵਿੱਚ ਤਾਂ ਵਿਖਾਈ ਦੇ ਰਹੇ ਹਨ ਪਰ ਅਸਲ ਵਿੱਚ ਸਾਡੇ ਤੱਕ ਮਹਿੰਗਾ ਰੇਤ ਹੀ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰੇਕ 45 ਰੁਪਏ ਪ੍ਰਤੀ ਸਕੁਏਅਰ ਫੁੱਟ ਸੀ ਅਤੇ ਹੁਣ 30 ਰੁਪਏ ਪ੍ਰਤੀ ਸਕੇਅਰ ਫੁੱਟ ਰੇਤਾ ਮਿਲ ਰਿਹਾ। ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕੇ ਸਰਕਾਰੀ ਖੱਡ ਤੇ ਹਰ ਕੋਈ ਪਹੁੰਚ ਨਹੀਂ ਕਰ ਸਕਦਾ ਏਸ ਕਰਕੇ ਸਰਕਾਰ ਨੂੰ ਆਪਣੀ ਟਰਾਂਸਪੋਰਟ ਵੀ ਚਲਾਉਣੀ ਚਾਹੀਦੀ ਹੈ ਜਿਸ ਕਰਕੇ ਸਾਨੂੰ ਸਸਤੀਆਂ ਕੀਮਤਾਂ ਦੇ ਘਰ ਬਣਾਉਣ ਲਈ ਰੇਤ ਮੁਹਈਆ ਹੋ ਸਕੇ।


ਰੇਤਾ ਉਤੇ ਸਿਆਸਤ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਸਤੀਆਂ ਕੀਮਤਾਂ ਉਤੇ ਲੋਕਾਂ ਨੂੰ ਰੇਤ ਮੁਹੱਈਆ ਕਰਵਾਉਣ ਦੀ ਸਕੀਮ ਨੂੰ ਕਾਂਗਰਸ ਨੇ ਫੇਲ੍ਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਚੱਲ ਹੀ ਨਹੀਂ ਸਕਦੀ ਕਿਉਂਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜੋ ਟਰਾਂਸਪੋਟਰ ਨੇ ਉਹ ਆਪਣਾ ਖਰਚਾ ਪਾਉਂਦੇ ਨਹੀਂ, ਜਿਸ ਕਰਕੇ ਆਮ ਲੋਕਾਂ ਤੱਕ ਮਹਿੰਗੀ ਕੀਮਤਾਂ ਦੇ ਵਿੱਚ ਹੀ ਰੇਤ ਪਹੁੰਚ ਰਿਹਾ ਹੈ। ਕਾਂਗਰਸ ਦੇ ਬੁਲਾਰੇ ਕੁਲਦੀਪ ਸਿੰਘ ਵੈਦ ਨੇ ਇਸ ਨੂੰ ਫੇਲ੍ਹ ਦੱਸਿਆ ਹੈ ਅਤੇ ਕਿਹਾ ਹੈ ਕਿ ਜਦੋਂ ਮੁੱਖ ਮੰਤਰੀ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਸਨ ਓਦੋਂ ਵੀ ਰੇਤ ਸਸਤੀ ਮੁਹੱਈਆ ਕਰਵਾਈ ਜਾ ਰਹੀ ਸੀ ਪਰ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਕਰਨ ਲਈ ਇਹ ਸਭ ਕਰ ਰਹੀ ਹੈ।

ਇਹ ਵੀ ਪੜ੍ਹੋ : Robbers entered the house: ਘਰ 'ਚ ਦਿਨ ਦਿਹਾੜੇ ਦਾਖਿਲ ਹੋਏ ਲੁਟੇਰਿਆਂ ਨੇ ਮਹਿਲਾ ਨੂੰ ਬਣਾਇਆ ਬੰਧਕ , ਲੱਖਾਂ ਦੀ ਨਕਦੀ ਅਤੇ ਗਹਿਣੇ ਲੈਕੇ ਹੋਏ ਫਰਾਰ

ਸਰਕਾਰ ਦਾ ਜਵਾਬ : ਉਧਰ ਲੋਕਾਂ ਤੱਕ ਮਹਿੰਗਾ ਰੇਤਾ ਪਹੁੰਚਣ ਸਬੰਧੀ ਜਦੋਂ ਅਸੀਂ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਬਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਹੈ ਉਨ੍ਹਾਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਕੁਝ ਟਰਾਂਸਪੋਟਰ ਆਪਣੀ ਮਨ ਮਰਜੀ ਦੀਆਂ ਕੀਮਤਾਂ ਤੇ ਅੱਗੇ ਰੇਤ ਵੇਚ ਰਹੇ ਹੋਣ ਪਰ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਤੇ ਠੱਲ ਪਾਉਣਗੇ ਅਤੇ ਆਮ ਲੋਕਾਂ ਤੱਕ ਬਿਹਤਰ ਸੁਵਿਧਾਵਾਂ ਪਹੁਚਾਉਣ ਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਚੋਲਿਆਂ ਨੂੰ ਹੀ ਖਤਮ ਕਰਨਾ ਹੈ ਸਰਕਾਰ ਦਾ ਰਾਬਤਾ ਆਮ ਲੋਕਾਂ ਤੱਕ ਪਹੁੰਚੇਗਾ

ETV Bharat Logo

Copyright © 2024 Ushodaya Enterprises Pvt. Ltd., All Rights Reserved.