ETV Bharat / state

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ, ਕਿਹਾ...

author img

By

Published : Jun 15, 2022, 1:31 PM IST

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ
ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ

ਬੀਤੇ ਦਿਨੀਂ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸ੍ਰੀਲੰਕਾ ਦੇ ਵਾਂਗ ਭਾਰਤ ਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਪੈਦਾ ਹੋ ਸਕਦੀ ਹੈ। ਜਿਸਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮ ਵਿਖਾਈ ਦੇ ਰਿਹਾ ਸੀ। ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ।

ਲੁਧਿਆਣਾ: ਭਾਰਤ 'ਚ ਵੱਖ-ਵੱਖ ਸੂਬਿਆਂ ਤੋਂ ਬੀਤੇ ਦੋ ਦਿਨ ਤੋਂ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੈਟਰੋਲ ਤੇ ਡੀਜ਼ਲ ਦੀ ਭਾਰੀ ਕਿੱਲਤ ਦਾ ਕਈ ਥਾਵਾਂ 'ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖਬਰ ਨੂੰ ਲੈ ਕੇ ਜਿੱਥੇ ਲੋਕ ਘਬਰਾਏ ਹੋਏ ਨੇ ਤਾਂ ਉੱਥੇ ਹੀ ਪੈਟਰੋਲ ਪੰਪਾਂ 'ਤੇ ਪੈਟਰੋਲ ਡੀਜ਼ਲ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਬੀਤੇ ਦਿਨੀਂ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸ੍ਰੀਲੰਕਾ ਦੇ ਵਾਂਗ ਭਾਰਤ ਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਪੈਦਾ ਹੋ ਸਕਦੀ ਹੈ। ਜਿਸਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮ ਵਿਖਾਈ ਦੇ ਰਿਹਾ ਸੀ। ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ।

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ
ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ

ਇਸ ਸੰਬੰਧੀ ਲੁਧਿਆਣਾ ਦੇ ਹਿੰਦੁਸਤਾਨ ਪੈਟਰੋਲੀਅਮ ਪੈਟਰੋਲ ਪੰਪ ਡੀਲਰ ਅਤੇ ਭਾਰਤ ਪੈਟਰੋਲੀਅਮ ਡੀਲਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਬੋਲਣ ਤੋਂ ਤਾਂ ਕੁਝ ਵੀ ਇਨਕਾਰ ਕਰ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀ ਪੂਰੀ ਸਪਲਾਈ ਹੋ ਰਹੀ ਹੈ। ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਬੀਤੇ ਦਿਨ ਛੁੱਟੀਆਂ ਆਉਣ ਕਰਕੇ ਡੀਲਰਾਂ ਨੂੰ ਤੇਲ ਕੰਪਨੀਆਂ ਵੱਲੋਂ ਕੁਝ ਸਖ਼ਤਾਈ ਜ਼ਰੂਰ ਕੀਤੀ ਗਈ ਹੈ। ਡੀਲਰਾਂ ਨੇ ਕਿਹਾ ਕਿ ਹੁਣ ਪੇਮੈਂਟ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਐਡਵਾਂਸ 'ਚ ਮੰਗੀ ਜਾਂਦੀ ਹੈ ਅਤੇ ਜੋ ਐਡਵਾਂਸ ਪੇਮੈਂਟ ਨਹੀਂ ਦਿੰਦਾ ਉਸ ਨੂੰ ਸਪਲਾਈ ਨਹੀਂ ਦਿੱਤੀ ਜਾ ਰਹੀ।

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ
ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ

ਇਹ ਵੀ ਪੜ੍ਹੋ:ਵੱਡੀ ਖ਼ਬਰ: ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਮੰਦਰ ਨੇੜੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਇਸ ਸਬੰਧੀ ਡੀਲਰਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਕੁਝ ਪੈਟਰੋਲ ਪੰਪਾਂ 'ਤੇ ਸ਼ਾਇਦ ਪੈਟਰੋਲ ਅਤੇ ਡੀਜ਼ਲ ਦੀ ਕੁਝ ਕਮੀ ਜ਼ਰੂਰ ਆਈ ਹੋਵੇ ਪਰ ਜੋ ਅਡਵਾਂਸ ਪੇਮੈਂਟ ਕਰਕੇ ਪੈਟਰੋਲ ਅਤੇ ਡੀਜ਼ਲ ਲੈ ਰਹੇ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਅੱਗੇ ਜਿੰਨੀ ਸਪਲਾਈ ਉਨ੍ਹਾਂ ਨੂੰ ਮਿਲਦੀ ਸੀ ਉਹ ਨਿਰੰਤਰ ਜਾਰੀ ਹੈ।

ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈਕੇ ਡੀਲਰਾਂ ਦਾ ਵੱਡਾ ਬਿਆਨ

ਹਾਲਾਂਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਪੰਪਾਂ 'ਤੇ ਖਾਸ ਤੌਰ 'ਤੇ ਕਿੱਲਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਕਈ ਥਾਵਾਂ ਤੋਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਪੈਟਰੋਲ ਤੇ ਡੀਜ਼ਲ ਪਾਉਣ ਵਾਲਿਆਂ ਦੀਆਂ ਕਤਾਰਾਂ ਪੰਪਾਂ ਦੇ ਬਾਹਰ ਲੱਗੀਆਂ ਹੋਈਆਂ ਸਨ।

ਉਸ ਨੂੰ ਲੈਕੇ ਇਹ ਦੱਸਿਆ ਜਾ ਰਿਹਾ ਸੀ ਕਿ ਪੈਟਰੋਲ ਡੀਜ਼ਲ ਦੀ ਕਿੱਲਤ ਆਈ ਹੈ, ਜਿਸ ਕਰਕੇ ਕਈ ਪੈਟਰੋਲ ਪੰਪ ਬੰਦ ਵੀ ਕਰਨੇ ਪਏ ਹਨ। ਜਦੋਂ ਕਿ ਭਾਰਤ ਵਿੱਚ ਇਹ ਖੁਲਾਸਾ ਹੋਇਆ ਕਿ ਭੀੜੀ ਜਗ੍ਹਾ ਹੋਣ ਕਰਕੇ ਅਤੇ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਣ ਕਰਕੇ ਲੋਕ ਵੱਡੀ ਤਦਾਦ 'ਚ ਪੈਟਰੋਲ ਪੰਪਾਂ 'ਤੇ ਪਹੁੰਚਣ ਲੱਗ ਪਏ। ਜਿਸ ਕਰਕੇ ਭੀੜ ਨੂੰ ਸਾਂਭਣਾ ਪੈਟਰੋਲ ਪੰਪ ਪ੍ਰਬੰਧਕਾਂ ਦੇ ਵੱਸ ਤੋਂ ਬਾਹਰ ਹੋ ਗਿਆ ਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਪੈਟਰੋਲ ਪੰਪ ਬੰਦ ਕਰਨੇ ਪਏ ਹਨ।

ਇਹ ਵੀ ਪੜ੍ਹੋ: ਸਿੱਖਾਂ 'ਤੇ ਟਿੱਪਣੀ ਕਾਰਨ ਕਿਰਨ ਬੇਦੀ ਦੀ ਆਲੋਚਨਾ, ਮੰਗੀ ਮਾਫੀ

ETV Bharat Logo

Copyright © 2024 Ushodaya Enterprises Pvt. Ltd., All Rights Reserved.