ETV Bharat / state

ਲੁਧਿਆਣਾ: ਸ਼ਰਾਰਤੀ ਅਨਸਰਾਂ ਨੇ ਪਿੰਡ ਵਿਚਾਲੇ ਦਲਿਤ ਲੜਕੀਆਂ ਨਾਲ ਕੀਤੀ ਕੁੱਟਮਾਰ

author img

By

Published : Jun 27, 2021, 11:20 AM IST

ਗੁੰਡਾ ਅਨਸਰਾਂ ਵੱਲੋਂ ਦਲਿਤ ਲੜਕੀਆਂ ਨਾਲ ਪਿੰਡ ਵਿਚਾਲੇ ਕੁੱਟਮਾਰ
ਗੁੰਡਾ ਅਨਸਰਾਂ ਵੱਲੋਂ ਦਲਿਤ ਲੜਕੀਆਂ ਨਾਲ ਪਿੰਡ ਵਿਚਾਲੇ ਕੁੱਟਮਾਰ

ਇਕ ਦਲਿਤ ਪਰਿਵਾਰ ਨੂੰ ਪਿੰਡ ਦੇ ਕੁਝ ਗੁੰਡਾਂ ਅਨਸਰਾਂ ਵੱਲੋਂ ਨਾਂ ਸਿਰਫ਼ ਜਾਤੀ ਸੂਚਕ ਸ਼ਬਦ ਬੋਲੇ ਗਏ ਸਗੋਂ ਉਨ੍ਹਾਂ ਦੀ ਪਿੰਡ ਦੇ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਕ ਲੜਕੀ ਨੂੰ ਸੱਟਾਂ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਲੁਧਿਆਣਾ: ਇਨਸਾਨੀਅਤ ਕਿਸ ਕਦਰ ਡਿੱਗ ਸਕਦੀ ਹੈ ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਦੇ ਪਿੰਡ ਘਵੱਦੀ ਤੋਂ ਸਾਹਮਣੇ ਆਈ ਹੈ ਜਿਥੇ ਇਕ ਦਲਿਤ ਪਰਿਵਾਰ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਨਾਂ ਸਿਰਫ਼ ਜਾਤੀ ਸੂਚਕ ਸ਼ਬਦ ਬੋਲੇ ਗਏ ਸਗੋਂ ਉਨ੍ਹਾਂ ਦੀ ਪਿੰਡ ਦੇ ਵਿਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਇੱਕ ਲੜਕੀ ਨੂੰ ਸੱਟਾਂ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਥਾਣਾ ਡੇਹਲੋਂ ਦੇ ਵਿਚ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਜਦੋਂ ਕਾਰਵਾਈ ਨਹੀਂ ਹੋਈ ਤਾਂ ਅੱਜ ਪੀੜਤ ਪਰਿਵਾਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਜਿਥੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ।

ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਵਿਧਵਾ ਹੈ ਅਤੇ ਆਪਣੀ ਮਾਂ ਨਾਲ ਉਹ ਕਿਸੇ ਚਰਚ ਗਈਆ ਸਨ ਅਤੇ ਜਦੋਂ ਘਰੇ ਆ ਕੇ ਵੇਖਿਆ ਤਾਂ ਘਰ ਪਾਣੀ ਨਹੀਂ ਸੀ ਇਸ ਤੋਂ ਬਾਅਦ ਉਹ ਪਿੰਡ ਦੇ ਕਿਸੇ ਗੁਰਦੁਆਰੇ ਤੋਂ ਪਾਣੀ ਲੈਣ ਪਹੁੰਚੇ ਤਾਂ ਉਥੇ ਪਹਿਲਾਂ ਹੀ ਮੌਜੂਦ ਕੁਝ ਗੁੰਡਾ ਅਨਸਰਾਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਅਤੇ ਫਿਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ, ਉਸ ਦੀ ਭੈਣ ਇਸ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਗੁੰਡਾ ਅਨਸਰਾਂ ਵੱਲੋਂ ਦਲਿਤ ਲੜਕੀਆਂ ਨਾਲ ਪਿੰਡ ਵਿਚਾਲੇ ਕੁੱਟਮਾਰ

ਇਹ ਵੀ ਪੜ੍ਹੋ: ਨੌਕਰੀ ਛੱਡਣ ਦਾ ਕਾਰਨ ਬਾਦਲ ਪਰਿਵਾਰ ਦਾ ਤਸ਼ੱਦਤ : ਕੁੰਵਰ ਵਿਜੇ ਪ੍ਰਤਾਪ

ਉਧਰ ਪੀੜਤਾਂ ਨਾਲ ਇਨਸਾਫ਼ ਲਈ ਪਹੁੰਚੀ ਲੁਧਿਆਣਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਆਗੂ ਨੇ ਕਿਹਾ ਕਿ ਇਨ੍ਹਾਂ ਬੱਚੀਆਂ ਦੇ ਨਾਲ ਜੋ ਹੋਇਆ ਹੈ ਉਹ ਬਰਦਾਸ਼ਤ ਲਾਇਕ ਨਹੀਂ ਹੈ ਉਨ੍ਹਾਂ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਦਫ਼ਤਰ ਇਨਸਾਫ ਲਈ ਆਏ ਨੇ ਅਤੇ ਲੁਧਿਆਣਾ ਦੀ ਜੁਆਇੰਟ ਕਮਿਸ਼ਨਰ ਨੇ ਉਨ੍ਹਾਂ ਨੂੰ ਇਨਸਾਫ ਦੇਣ ਦਾ ਪੂਰਾ ਭਰੋਸਾ ਦਿੱਤਾ ਹੈ। ਇੱਕ ਟੀਮ ਉਨ੍ਹਾਂ ਦੇ ਨਾਲ ਹਸਪਤਾਲ ਭੇਜੀ ਹੈ ਉਨ੍ਹਾਂ ਕਿਹਾ ਕਿ ਦੋਸ਼ੀ ਹਾਲੇ ਵੀ ਸ਼ਰ੍ਹੇਆਮ ਘੁੰਮ ਰਹੇ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.