ETV Bharat / state

ਜੇਲ੍ਹ 'ਚ ਫੈਲੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਦੇ ਸਾਥੀਆਂ ਦੀ ਕੁੱਟਮਾਰ, ਜੇਲ੍ਹ ਤੋਂ ਬਾਹਰ ਆਈਆਂ ਹਵਾਲਾਤੀਆਂ ਦੀਆਂ ਵੀਡੀਓਜ਼

author img

By

Published : May 31, 2023, 6:22 PM IST

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਇਆ। ਕੈਦੀਆਂ ਨਾਲ ਜੇਲ੍ਹ ਵਿੱਚ ਰਹੇ ਹਰਜੀਤ ਸਿੰਘ ਦਾ ਇਲਜ਼ਾਮ ਹੈ ਕਿ ਉਸ ਨੇ ਜੇਲ੍ਹ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕੀ ਸੀ ਇਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।

Controversy broke out after the beating of prisoners in the central jail of Ludhiana
ਜੇਲ੍ਹ 'ਚ ਫੈਲੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਦੇ ਸਾਥੀਆਂ ਦੀ ਕੁੱਟਮਾਰ, ਜੇਲ੍ਹ ਤੋਂ ਬਾਹਰ ਆਈਆਂ ਹਵਾਲਾਤੀਆਂ ਦੀਆਂ ਵੀਡੀਓਜ਼

ਕੈਦੀਆਂ ਦੇ ਸਾਥੀ ਨੇ ਮੰਗਿਆ ਇਨਸਾਫ਼

ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ ਅਤੇ ਹੁਣ ਜੇਲ੍ਹ ਵਿੱਚ ਕੈਦੀਆਂ ਦੀ ਕੁੱਟਮਾਰ ਦੀ ਇੱਕ ਵੀਡੀਓ ਬਾਹਰ ਆਈ ਹੈ, ਜਿਸ ਵਿੱਚ ਕੈਦੀਆਂ ਨੂੰ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹੋਈਆਂ ਹਨ। ਇੱਕ ਨੌਜਵਾਨ ਦੀ ਲੱਤ ਵੀ ਟੁੱਟਣ ਦੇ ਇਲਜ਼ਾਮ ਲੱਗੇ ਹਨ। ਇਹ ਸਾਰਾ ਖੁਲਾਸਾ ਹਰਜੀਤ ਸਿੰਘ ਨੇ ਕੀਤਾ ਹੈ ਜੋ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ 7 ਸਾਲ ਸਜ਼ਾ ਕੱਟ ਕੇ ਆਇਆ ਹੈ ਅਤੇ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਕਈ ਮੀਡੀਆ ਚੈਨਲਾਂ ਨੂੰ ਜੇਲ੍ਹ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਧਾਂਦਲੀਆਂ ਦਾ ਖੁਲਾਸਾ ਕੀਤਾ ਸੀ। ਜਿਸ ਤੋਂ ਬਾਅਦ ਜੇਲ੍ਹ ਵਿੱਚ ਬੰਦ ਉਸ ਦੇ ਦੋ ਸਾਥੀਆਂ ਦੀ ਹੁਣ ਬੁਰੀ ਤਰਾਂ ਕੁਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਰਜੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਵੱਲੋਂ ਜੇਲ੍ਹ ਵਿੱਚ ਚੱਲ ਰਹੇ ਘਪਲੇ ਬਾਰੇ ਦੱਸਿਆ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।



ਵੀਡੀਓ ਅਤੇ ਤਸਵੀਰਾਂ ਵਾਇਰਲ: ਹਰਜੀਤ ਸਿੰਘ ਨੇ ਇਸ ਸਬੰਧੀ ਬਕਾਇਦਾ ਕੁੱਝ ਵੀਡੀਓ ਅਤੇ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਕੈਦੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਹੀ ਚੱਕਰ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਭਤੀਜੇ ਅਮਨਦੀਪ ਸਿੰਘ ਅਤੇ ਗੁਰ ਅੰਮ੍ਰਿਤ ਸਿੰਘ ਜੋਕਿ ਮੇਰੇ ਕੇਸ ਵਿੱਚ ਨਾਮਜ਼ਦ ਸਨ। ਉਨ੍ਹਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਰਜੀਤ ਸਿੰਘ ਨੇ ਕਿਹਾ ਕਿ ਦੋਵਾਂ ਨੂੰ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਦੀ ਦੇਰ ਰਾਤ ਬੂਰੀ ਤਰਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿਵੇਂ ਜੇਲ੍ਹਾਂ ਵਿੱਚ ਮੋਬਾਇਲ ਪੁੱਜਦੇ ਨੇ ਨਸ਼ਾ ਮਿਲਦਾ ਹੈ ਅਤੇ ਇਸ ਵਿੱਚ ਜੇਲ੍ਹ ਦੇ ਅਧਿਕਾਰੀ ਵੀ ਸ਼ਾਮਿਲ ਹੁੰਦੇ ਨੇ। ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਸਾਰਾ ਕੁਝ ਜੇਲ੍ਹ ਵਿੱਚ ਹੁੰਦਾ ਹੈ।

ਸਰਕਾਰ ਤੋਂ ਇਨਸਾਫ਼ ਦੀ ਮੰਗ: ਹਰਜੀਤ ਸਿੰਘ ਨੇ ਦੱਸਿਆ ਕਿ ਮੇਰੇ ਸਾਥੀਆਂ ਨੂੰ ਇਸੇ ਰੰਜਿਸ਼ ਕਰਕੇ ਕੁੱਟਿਆ ਗਿਆ। ਉਨ੍ਹਾਂ ਕਿਹਾ ਕਿ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਦੋਵੇਂ ਹੀ ਭਤੀਜਿਆਂ ਦਾ ਅਤੇ ਉਨ੍ਹਾਂ ਦੇ ਸਾਥੀ ਸੌਰਵ ਦਾ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਜੇਕਰ ਪ੍ਰਸ਼ਾਸਸਨ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਹ ਕੇਂਦਰੀ ਜੇਲ੍ਹ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਨਗੇ ਅਤੇ ਨਾਲ ਹੀ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੱਕ ਵੀ ਪਹੁੰਚ ਕਰਨਗੇ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਪੱਖ ਜਾਨਣ ਲਈ ਜਦੋਂ ਫੋਨ ਕੀਤਾ ਗਿਆ ਤਾਂ ਜੇਲ੍ਹ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.