ETV Bharat / state

ਮੁੱਲਾਂਪੁਰ ਦਾਖਾਂ ਵਿੱਚ ਕਾਂਗਰਸ ਦੇ ਦੋ ਗੁੱਟਾਂ ਵਿਚਾਲੇ ਹੋਈ ਝੜਪ

author img

By

Published : Oct 12, 2019, 11:13 PM IST

ਮੁੱਲਾਂਪੁਰ ਦਾਖਾ ਵਿੱਚ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਕਾਂਗਰਸ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਹੰਗਾਮੇ ਦੌਰਾਨ ਇੱਕ ਨੌਜਵਾਨ ਦੀ ਪੱਗ ਵੀ ਲੱਥ ਗਈ।

ਮੁੱਲਾਂਪੁਰ ਦਾਖਾ

ਲੁਧਿਆਣਾ: ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਵੱਡੇ-ਵੱਡੇ ਲੀਡਰ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚ ਰਹੇ ਹਨ ਉੱਥੇ ਹੀ ਉਨ੍ਹਾਂ ਦੀ ਆਪਸੀ ਗੁੱਟਬਾਜ਼ੀ ਅਤੇ ਖਹਿਬਾਜ਼ੀ ਵੀ ਹੁਣ ਨਜ਼ਰ ਆਉਣ ਲੱਗੀ ਹੈ। ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਬੈਠਕ ਰੱਦ ਹੋਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਦੋ ਗੁੱਟ ਆਪਸ 'ਚ ਭਿੜ ਗਏ ਅਤੇ ਇਸ ਦੌਰਾਨ ਇੱਕ ਨੌਜਵਾਨ ਦੀ ਪੱਗ ਲੱਥ ਗਈ ਅਤੇ ਫਿਰ ਉਸ ਨੇ ਜੰਮ ਕੇ ਦਫਤਰ ਦੇ ਬਾਹਰ ਹੀ ਹੰਗਾਮਾ ਕਰ ਦਿੱਤਾ।

ਮੁੱਲਾਂਪੁਰ ਦਾਖਾ

ਮੁੱਲਾਂਪੁਰ ਦਾਖਾਂ ਵਿੱਚ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਸਾਹਮਣੇ ਜਿੱਥੇ ਇੱਕ ਨੌਜਵਾਨ ਨੇ ਆਪਣੀ ਪੱਗ ਲੱਥਣ ਤੋਂ ਬਾਅਦ ਜੰਮ ਕੇ ਹੰਗਾਮਾ ਕਰ ਰਿਹਾ ਹੈ ਅਤੇ ਕਾਂਗਰਸ ਦੇ ਹੀ ਕਥਿਤ ਤੌਰ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਵੀਡੀਓ 'ਚ ਧੱਕੇਸ਼ਾਹੀ ਅਤੇ ਉਸ ਦੇ ਵਰਕਰਾਂ ਵੱਲੋਂ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਨੌਜਵਾਨ ਖ਼ੁਦ ਨੂੰ ਵੀ ਕਾਂਗਰਸੀ ਹੀ ਦੱਸ ਰਿਹਾ ਹੈ ਅਤੇ ਮੁੱਲਾਂਪੁਰ ਦਾਖਾਂ ਵਿੱਚ ਕਾਂਗਰਸ ਵਿਚਾਲੇ ਚੱਲ ਰਹੀ ਖਾਨਾਜੰਗੀ ਨੂੰ ਉਜਾਗਰ ਕਰ ਰਿਹਾ ਹੈ।

ਇਹ ਵੀ ਪੜੋ: 6 ਘੰਟਿਆਂ ਤੱਕ ਚੱਲੀ ਮੋਦੀ-ਸ਼ੀ ਦੀ ਮੀਟਿੰਗ, ਕਈ ਮੁੱਦਿਆਂ ਉੱਤੇ ਹੋਈ ਗੱਲ

ਇਸ ਸਬੰਧੀ ਮੁੱਲਾਂਪੁਰ ਦਾਖਾਂ ਦੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਇਹ ਦੋ ਗੁੱਟਾਂ ਦੇ ਵਿੱਚ ਕਾਂਗਰਸ ਦਫ਼ਤਰ ਦੇ ਸਾਹਮਣੇ ਆਪਸੀ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਹਾਲੇ ਤੱਕ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਜੇ ਆਉਂਦੀ ਹੈ ਤਾਂ ਉਹ ਉਸ ਦੇ ਮੁਤਾਬਕ ਕਾਰਵਾਈ ਕਰਨਗੇ।

Intro:Hl..ਲੁਧਿਆਣਾ ਮੁੱਲਾਂਪੁਰ ਦਾਖਾ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਸਾਹਮਣੇ ਹੰਗਾਮਾ, ਨੌਜਵਾਨ ਦੀ ਲੱਥੀ ਪੱਗ, ਮਾਮਲਾ ਪਹੁੰਚਿਆ ਪੁਲਸ ਕੋਲ..

Anchor... ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਉਹ ਵੱਡੇ ਵੱਡੇ ਲੀਡਰ ਆਪੋ ਆਪਣੇ ਉਮੀਦਵਾਰ ਦੇ ਹੱਕ ਚ ਪ੍ਰਚਾਰ ਕਰਨ ਪਹੁੰਚ ਰਹੇ ਨੇ ਉੱਥੇ ਹੀ ਆਪਸੀ ਗੁੱਟਬਾਜ਼ੀ ਅਤੇ ਖਹਿਬਾਜ਼ੀ ਵੀ ਹੁਣ ਨਜ਼ਰ ਆਉਣ ਲੱਗੀ ਹੈ..ਅੱਜ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਬੈਠਕ ਰੱਦ ਹੋਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਦੋ ਗੁੱਟ ਆਪਸ ਚ ਭਿੜ ਗਏ ਅਤੇ ਇਸ ਦੌਰਾਨ ਇੱਕ ਨੌਜਵਾਨ ਦੀ ਪੱਗ ਲੱਥ ਗਈ ਅਤੇ ਫਿਰ ਉਸ ਨੇ ਜੰਮ ਕੇ ਦਫਤਰ ਦੇ ਬਾਹਰ ਹੀ ਹੰਗਾਮਾ ਕਰ ਦਿੱਤਾ, ਹਾਲਾਂਕਿ ਬਾਅਦ ਚ ਮੌਕੇ ਤੇ ਪਹੁੰਚ ਕੇ ਪੁਲਸ ਨੇ ਮਾਮਲੇ ਨੂੰ ਠੰਡਾ ਕਰਵਾਇਆ..

Body:Vo..1 ਹੰਗਾਮੇ ਦੀਆਂ ਇਹ ਤਸਵੀਰਾਂ ਮੁੱਲਾਂਪੁਰ ਦਾਖਾ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਸਾਹਮਣੇ ਦੀਆਂ ਨੇ ਜਿੱਥੇ ਇੱਕ ਨੌਜਵਾਨ ਆਪਣੀ ਪੱਗ ਲੱਥਣ ਤੋਂ ਬਾਅਦ ਜੰਮ ਕੇ ਹੰਗਾਮਾ ਕਰ ਰਿਹਾ ਹੈ ਅਤੇ ਕਾਂਗਰਸ ਦੇ ਹੀ ਕਥਿਤ ਤੌਰ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੀਡੀਓ ਚ ਧੱਕੇਸ਼ਾਹੀ ਅਤੇ ਉਸ ਦੇ ਵਰਕਰਾਂ ਵੱਲੋਂ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ..ਨੌਜਵਾਨ ਖ਼ੁਦ ਨੂੰ ਵੀ ਕਾਂਗਰਸੀ ਹੀ ਦੱਸ ਰਿਹਾ ਹੈ, ਅਤੇ ਮੁੱਲਾਂਪੁਰ ਦਾਖਾ ਦੇ ਵਿੱਚ ਕਾਂਗਰਸ ਵਿਚਾਲੇ ਚੱਲ ਰਹੀ ਖਾਨਾਜੰਗੀ ਨੂੰ ਉਜਾਗਰ ਕਰ ਰਿਹਾ ਹੈ...ਇਸ ਸਬੰਧੀ ਮੁੱਲਾਂਪੁਰ ਦਾਖਾ ਦੇ ਪੁਲਿਸ ਅਫਸਰ ਨੇ ਕਿਹਾ ਹੈ ਕਿ ਇਹ ਦੋ ਗੁੱਟਾਂ ਦੇ ਵਿੱਚ ਕਾਂਗਰਸ ਦਫ਼ਤਰ ਦੇ ਸਾਹਮਣੇ ਆਪਸੀ ਝਗੜਾ ਹੋਇਆ ਹੈ...ਉਨ੍ਹਾਂ ਕਿਹਾ ਕਿ ਹਾਲਾਂਕਿ ਹਾਲੇ ਤੱਕ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਜੇਕਰ ਆਉਂਦੀ ਹੈ ਤਾਂ ਉਹ ਉਸ ਦੇ ਮੁਤਾਬਕ ਕਾਰਵਾਈ ਕਰਨਗੇ...

viral video...

Byte..ਗੁਰਬੰਸ ਸਿੰਘ ਪੁਲਿਸ ਅਫ਼ਸਰ

Conclusion:clozing..ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਵੀ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਪੁਲਿਸ ਤੋਂ ਸਵਾਲ ਪੁੱਛਿਆ ਗਿਆ ਕਿ ਪੁਲਿਸ ਕੁਝ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਗਈ ਹੈ ਤਾਂ ਪੁਲੀਸ ਅਫ਼ਸਰ ਨੇ ਸਾਫ ਕਹਿ ਦਿੱਤਾ ਕਿ ਉਨ੍ਹਾਂ ਦੀ ਕਸਟਡੀ ਚ ਕੋਈ ਵੀ ਨਹੀਂ ਹੈ...ਸੋ ਜ਼ਿਮਨੀ ਚੋਣਾਂ ਨੂੰ ਲੈ ਕੇ ਹੁਣ ਤਕਰਾਰ ਵੀ ਸ਼ੁਰੂ ਹੋ ਗਈ ਹੈ...
ETV Bharat Logo

Copyright © 2024 Ushodaya Enterprises Pvt. Ltd., All Rights Reserved.