ETV Bharat / state

ਬੈਂਸ ’ਤੇ ਜ਼ਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਬੈਠੀ ਧਰਨੇ ’ਤੇ, ਕਾਂਗਰਸ ਤੇ ਅਕਾਲੀ ਦਲ ਨੇ ਕੀਤਾ ਸਮਰਥਨ

author img

By

Published : Feb 20, 2021, 9:19 PM IST

ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਕਥਿਤ ਤੌਰ 'ਤੇ ਜਬਰ ਜਨਾਹ ਦਾ ਆਰੋਪ ਲਗਾਉਣ ਵਾਲੀ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ ਹੈ।

ਤਸਵੀਰ
ਤਸਵੀਰ

ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਕਥਿਤ ਤੌਰ ਤੇ ਜਬਰ ਜਨਾਹ ਦਾ ਆਰੋਪ ਲਗਾਉਣ ਵਾਲੀ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਕਾਂਗਰਸੀ ਆਗੂ ਵੀ ਪੀੜ੍ਹਤ ਔਰਤ ਨੂੰ ਇਨਸਾਫ਼ ਦਵਾਉਣ ਲਈ ਅੱਗੇ ਆਏ ਹਨ। ਇਸ ਮੌਕੇ ਦੋਹਾਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਬੈਂਸ ’ਤੇ ਜ਼ਬਰ-ਜ਼ਿਨਾਹ ਦਾ ਦੋਸ਼
ਪੁਲਿਸ ਨੇ ਦੋਸ਼ੀ ਬੈਂਸ ਨੂੰ ਆਪਣਾ ਬਚਾਓ ਕਰਨ ਲਈ ਸਮਾਂ ਦਿੱਤਾ
ਗੋਸ਼ਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੈਂਸ ਬ੍ਰਦਰਜ਼ ਕਾਂਗਰਸ ਨਾਲ ਸੰਪਰਕ ’ਚ ਹਨ ਤੇ ਕਿਸੇ ਸਮੇਂ ਵੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਕਾਰਨ ਕਰਕੇ ਸਥਾਨਕ ਪੁਲਿਸ ਸਿਮਰਜੀਤ ਬੈਂਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਗੁਰਦੀਪ ਸਿੰਘ ਗੋਸ਼ਾ ਨੇ ਇਲਜ਼ਾਮ ਲਾਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਪੁਲਿਸ ਨੂੰ ਤੁਰੰਤ ਕੇਸ ਦਰਜ ਕਰਦਿਆਂ ਮਾਮਲੇ ਦੀ ਪੜਤਾਲ ਕਰਨੀ ਚਾਹੀਦੀ ਸੀ। ਪਰ ਪੁਲਿਸ ਨੇ ਦੋਸ਼ੀ ਨੂੰ ਬਚਣ ਲਈ ਕਾਫ਼ੀ ਸਮਾਂ ਦਿੱਤਾ, ਹੁਣ ਉਲਟਾ ਬੈਂਸ ਆਪਣੇ ਬੰਦਿਆ ਤੋਂ ਪੀੜਤ ਨੂੰ ਧਮਕਾ ਰਿਹਾ ਹੈ।


ਪੀੜ੍ਹਤ ਔਰਤ ਨੇ ਕਿਹਾ ਉਸਦੀ ਆਤਮ-ਹੱਤਿਆ ਲਈ ਪੁਲਿਸ ਪ੍ਰਸ਼ਾਸ਼ਨ ਹੋਵੇਗਾ ਜ਼ਿੰਮੇਵਾਰ

ਉਥੇ ਹੀ ਪੀੜਤ ਮਹਿਲਾ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਅਧਿਕਾਰੀ ਅਤੇ ਹੋਰ ਸਬੰਧਿਤ ਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ, ਪਰ ਉਸਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜ੍ਹਤ ਔਰਤ ਨੇ ਕਿਹਾ ਕਿ ਜੇ ਉਸ ਦੀ ਹੁਣ ਵੀ ਸੁਣਵਾਈ ਨਾ ਹੋਈ ਤਾਂ ਉਹ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਵੇਗੀ ਅਤੇ ਉਸ ਦੀ ਆਤਮ ਹੱਤਿਆ ਲਈ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।


ਉੱਥੇ ਹੀ ਆਪਣੇ ਆਪ ਨੂੰ ਕਾਂਗਰਸੀ ਦੱਸਣ ਵਾਲੇ ਨੌਜਵਾਨ ਰਣਜੀਤ ਸਿੰਘ ਖਹਿਰਾ ਨੇ ਕਿਹਾ ਕਿ ਉਹ ਅੱਜ ਇਸ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਧਰਨੇ ’ਤੇ ਬੈਠੇ ਹਨ। ਉਹ ਆਪਣੀ ਹੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਕੇਸ ਵਿੱਚ ਤੁਰੰਤ ਸਹੀ ਤੇ ਨਿਰਪੱਖ ਤਰੀਕੇ ਨਾਲ ਜਾਂਚ ਕਰਕੇ ਮਹਿਲਾ ਨੂੰ ਇਨਸਾਫ਼ ਦਿੱਤਾ ਜਾਵੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.