ETV Bharat / state

ਪਤੰਗ ਉਡਾਉਣ ਜਾ ਰਹੇ ਬੱਚਿਆਂ ਤੋਂ ਚੈਕਿੰਗ ਦੌਰਾਨ ਮਿਲੀ ਚਾਇਨਾ ਡੋਰ

author img

By

Published : Jan 15, 2023, 6:08 PM IST

Phagwara China door
Phagwara China door

ਚਾਇਨਾ ਡੋਰ ਦੇ ਵਿਰੋਧ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਪਤੰਗ ਵੇਚਣ ਵਾਲਿਆਂ ਦੁਕਾਨਾਂ ਉਤੇ ਰੇਡ ਕੀਤੀ। ਪੁਲਿਸ ਨੇ ਪਤੰਗ ਉਡਾਉਣ ਜਾ ਰਹੇ ਬੱਚਿਆਂ ਤੋ ਚਾਇਨਾ ਡੋਰ ਲੈ ਕੇ ਜ਼ਬਤ ਕਰ ਲਈ ਅਤੇ ਇਹ ਵੀ ਪਤਾ ਕੀਤਾ ਕਿ ਇਹ ਡੋਰ ਬੱਚਿਆਂ ਕੋਲ ਕਦੋਂ ਅਤੇ ਕਿਵੇਂ ਆਈ।

Phagwara China door

ਕਪੂਰਥਲਾ: ਚਾਇਨਾ ਡੋਰ ਉਤੇ ਲਗਾਮ ਲਗਾਉਣ ਲਈ ਪੰਜਾਬ ਪੁਲਿਸ ਪੂਰੀ ਯਤਨਸ਼ੀਲ ਹੈ। ਪਰ ਇਹ ਸਭ ਦੇ ਬਾਵਜੂਦ ਵੀ ਚਾਇਨਾ ਡੋਰ ਨਾਲ ਹਾਦਸੇ ਵਾਪਰ ਰਹੇ ਹਨ। ਜੋ ਰੁਕਣ ਦਾ ਨਾਂ ਨਹੀਂ ਲੈ ਰਹੇ ਜਿਸ ਕਾਰਨ ਪੁਲਿਸ ਲਗਾਤਾਰ ਦੁਕਾਨਾਂ ਉਤੇ ਰੇਡ ਕਰ ਰਹੀ ਹੈ। ਜਿਸ ਦੇ ਤਹਿਦ ਅੱਜ ਫਗਵਾੜਾ ਪੁਲਿਸ ਨੇ ਪਤੰਗ ਵੇਚਣ ਵਾਲਿਆਂ ਦੁਕਾਨਾਂ ਉਤੇ ਰੇਡ ਕੀਤੀ।

ਦੁਕਾਨਾਂ ਉਤੇ ਕੀਤੀ ਰੇਡ: ਫਗਵਾੜਾ ਦੇ ਚੌਕੀ ਇੰਚਾਰਜ ਏ.ਐਸ.ਆਈ ਬਲਵੀਰ ਸਿੰਘ ਦੀ ਅਗਵਾਈ 'ਚ ਪਿੰਡ ਪੱਤਾ ਦੇ ਵੱਖ-ਵੱਖ ਪਿੰਡਾਂ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ.ਐਸ.ਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਕਿਉਂਕਿ ਇਹ ਡੋਰ ਜਾਨਲੇਵਾ ਸਾਬਤ ਹੋ ਰਹੀ ਹੈ ਅਤੇ ਇਸ ਡੋਰ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਜਿਸ ਕਾਰਨ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਸ਼ੂਆਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਇਸ ਸਬੰਧੀ ਪਛਤਾਵਾ, ਮੇਓਪੱਤੀ, ਬਗਾਨਾ, ਨਰੂੜ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ ਪਰ ਕਿਸੇ ਵੀ ਦੁਕਾਨ ਉਤੋ ਚਾਇਨਾ ਡੋਰ ਨਹੀਂ ਮਿਲੀ।

ਬੱਚਿਆਂ ਤੋਂ ਮਿਲੀ ਚਾਇਨਾਂ ਡੋਰ: ਚੈਕਿੰਗ ਦੌਰਾਨ ਪੁਲਿਸ ਨੇ ਬੱਚਿਆਂ ਨੂੰ ਚਾਇਨਾ ਡੋਰ ਦੇ ਨਾਲ ਦੇਖਿਆ ਤਾਂ ਉਨ੍ਹਾਂ ਤੋਂ ਡੋਰ ਲੈ ਕੇ ਪੁਲਿਸ ਨੇ ਆਪਣੇ ਕੋਲ ਰੱਖ ਲਈ। ਪੁਲਿਸ ਨੇ ਬੱਚਿਆਂ ਤੋਂ ਪੁਛਿਆ ਕਿ ਇਹ ਡੋਰ ਉਨ੍ਹਾਂ ਕੋਲ ਕਿਵੇ ਆਈ ਤਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਇਹ ਡੋਰ ਕੁਝ ਸਾਲ ਪਹਿਲਾਂ ਆਪਣੇ ਮਾਮਾ ਜੋ ਲੁਧਿਆਣਾ ਰਹਿੰਦੇ ਹਨ ਉਨ੍ਹਾ ਤੋਂ ਲੈ ਕੇ ਆਏ ਸੀ।

ਬੱਚਿਆਂ ਦੇ ਮਾਪਿਆਂ ਨੂੰ ਅਪੀਲ: ਪੁਲਿਸ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆ ਨੂੰ ਚਾਇਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਕਿਉਂਕਿ ਇਸ ਦੀ ਵਰਤੋਂ ਨਾਲ ਪੰਛੀਆਂ,ਜਾਨਵਾਰਾਂ ਅਤੇ ਇਨਸਾਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਕਿਉਂਕਿ ਚਾਈਨਾ ਡੋਰ ਪਲਾਸਟਿਕ ਦਾ ਬਣਿਆ ਹੁੰਦਾ ਹੈ ਅਤੇ ਇਹ ਜਾਨਲੇਵਾ ਹੈ।

ਇਹ ਵੀ ਪੜ੍ਹੋ:- ਨਹੀਂ ਰੁਕ ਰਿਹਾ ਚਾਇਨਾ ਡੋਰ ਦਾ ਕਹਿਰ, ਹੁਣ ਤਰਨਤਾਰਨ ਤੇ ਬਟਾਲਾ ਵਿੱਚ ਵੱਢੇ ਗਏ ਦੋ ਲੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.