ETV Bharat / state

ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਕਰੋੜਾਂ ਦਾ ਡਾਕਾ, ਹਥਿਆਰਾਂ ਸਮੇਤ ਬੰਧਕ ਬਣਾਏ ਗਾਰਡ, ਕੈਸ਼ ਵੈਨ ਲੈ ਕੇ ਲੁਟੇਰੇ ਹੋਏ ਫਰਾਰ

author img

By

Published : Jun 10, 2023, 10:59 AM IST

Updated : Jun 10, 2023, 6:54 PM IST

ਲੁਧਿਆਣਾ ਵਿਖੇ ਲੁਟੇਰਿਆਂ ਨੇ ਕੈਸ਼ ਵੈਨ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰੇ ਰਾਜਗੁਰੂ ਨਗਰ ਵਿੱਚ ਕੈਸ਼ ਵੈਨ ਕੇਂਦਰ ਵਿੱਚ ਖੜ੍ਹੀ ਕੈਸ਼ ਵੈਨ ਲੈ ਕੇ ਫਰਾਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ 10 ਕਰੋੜ ਰੁਪਏ ਦੀ ਲੁੱਟ ਹੋਈ ਹੈ।

Cash van robbery in Ludhiana
ਕੜੀ ਸੁਰੱਖਿਆ ਵਿਚੋਂ ਕੈਸ਼ ਵੈਨ ਲੈ ਕੇ ਫਰਾਰ ਹੋਏ ਲੁਟੇਰੇ...

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪੁਸ਼ਟੀ ਕੀਤੀ

ਲੁਧਿਆਣਾ: ਪੰਜਾਬ ਵਿੱਚ ਚੋਰਾਂ ਲੁੱਟਮਾਰ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕਰੋੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਅੱਜ ਸ਼ਨੀਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਸਥਿਤ ਸੀ.ਐਮ.ਐਸ ਕੰਪਨੀ ਦੇ ਦਫ਼ਤਰ ਵਿੱਚ ਹੋਈ। ਦੱਸ ਦਈਏ ਕਿ ਇਸ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਰਾਤ ਕਰੀਬ ਡੇਢ ਵਜੇ ਦੇ ਨੇੜੇ ਅੰਜਾਮ ਦਿੱਤਾ ਗਿਆ।

ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਲੁੱਟ:- ਦਰਅਸਲ ਲੁਧਿਆਣਾ ਦੀ ਸੀ.ਐਮ.ਐੱਸ ਕੰਪਨੀ ਵੱਲੋਂ ਵੱਖ-ਵੱਖ ਬੈਂਕਾਂ ਦੇ ਵਿੱਚ ਜਾਕੇ ਕੈਸ਼ ਪਾਇਆ ਜਾਂਦਾ ਹੈ। ਇਹਨਾਂ ਵੈਨਾਂ ਦੇ ਨਾਲ 24 ਘੰਟੇ ਸੁਰੱਖਿਆ ਮੁਲਾਜ਼ਮ ਵੀ ਰਹਿੰਦੇ ਹਨ, ਪਰ ਬੀਤੀ ਦੇਰ ਰਾਤ ਸੁਰੱਖਿਆ ਮੁਲਾਜ਼ਮਾਂ ਤੇ ਬਾਕੀ ਕਾਮਿਆਂ ਨੂੰ ਹਥਿਆਰਾਂ ਸਮੇਤ ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਪੁਲਿਸ ਵੱਲੋਂ ਜਾਂਚ ਜਾਰੀ:-ਇਸ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕਰਦਿਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੁੱਲ 7 ਤੋਂ 10 ਕਰੋੜ ਰੁਪਿਆਂ ਦੀ ਲੁੱਟ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਜਲਦੀ ਹੀ ਇਸ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਸਾਨੂੰ ਕਈ ਹਿੰਟ ਮਿਲ ਚੁੱਕੇ ਹਨ, ਜੋ ਮੀਡੀਆ ਨਾਲ ਫਿਲਹਾਲ ਸਾਂਝੇ ਨਹੀਂ ਕੀਤੇ ਜਾ ਸਕਦੇ। ਪਰ ਪੁਲਿਸ ਇਸ ਪੂਰੀ ਵਾਰਦਾਤ ਦੀ ਹਰ ਪੱਖ ਤੋਂ ਜਾਂਚ ਰਹੀ ਹੈ, ਕਿਉਂਕਿ ਇਸ ਤਰ੍ਹਾਂ ਮੁੱਖ ਦਫ਼ਤਰ ਦੇ ਵਿੱਚ ਆ ਕੇ ਪੈਸੇ ਲੈ ਕੇ ਜਾਣਾ ਸਵਾਲ ਖੜ੍ਹੇ ਕਰਨ ਵਾਲੀ ਗੱਲ ਹੈ।

ਕੰਪਨੀ ਦੀ ਵੱਡੀ ਨਲਾਇਕੀ:- ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੁਤਾਬਕ ਇਸ ਲੁੱਟ ਪਿੱਛੇ ਕੰਪਨੀ ਦੀ ਵੀ ਨਲਾਇਕੀ ਹੈ, ਕਿਉਂਕਿ ਜਿਨ੍ਹਾਂ ਸੁਰੱਖਿਆ ਮੁਲਾਜ਼ਮਾਂ ਦੀ ਰਾਤ ਦੀ ਡਿਊਟੀ ਸੀ, ਉਹ ਸਵੇਰ ਤੋਂ ਹੀ ਡਿਊਟੀ ਦੇ ਰਹੇ ਸਨ ਅਤੇ ਉਹਨਾਂ ਨੂੰ ਰਾਤ ਤੱਕ ਡਿਊਟੀ ਦੇਣ ਲਈ ਮਜ਼ਬੂਰ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਹਨਾਂ ਦੇ ਵਿੱਚ ਇੱਕ ਮਹਿਲਾ ਵੀ ਮੌਜੂਦ ਸੀ। ਦਫ਼ਤਰ ਦੇ ਵਿੱਚ ਮੌਜੂਦ ਮੁਲਾਜ਼ਮਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।


ਲੁੱਟੀ ਹੋਈ ਕੈਸ਼ ਵੈਨ ਬਰਾਮਦ:- ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੋਲ ਹਥਿਆਰ ਸਨ, ਹਾਲਾਂਕਿ ਮੁਲਜ਼ਮਾਂ ਨੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ। ਪਰ ਮੁਲਜ਼ਮਾਂ ਨੇ ਹਥਿਆਰਾਂ ਦੇ ਦਮ ਉੱਤੇ ਸੁਰੱਖਿਆ ਮੁਲਾਜ਼ਮਾਂ ਤੇ ਬਾਕੀ ਕਾਮਿਆਂ ਨੂੰ ਡਰਾ ਕੇ ਅੰਦਰ ਬੰਦ ਕਰ ਦਿੱਤਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਵੱਡੀ ਨਲਾਇਕੀ ਇਹ ਵੀ ਹੈ ਕਿ ਸਾਨੂੰ ਸਵੇਰੇ 7 ਵਜੇ ਦੇ ਕਰੀਬ ਕੰਟਰੋਲ ਰੂਮ ਉੱਤੇ ਫੋਨ ਕਰਕੇ ਸੂਚਿਤ ਕੀਤਾ ਗਿਆ, ਜਦੋਂ ਕਿ ਵਾਰਦਾਤ ਰਾਤ ਦੇ 1.30 ਵਜੇ ਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਦੋਂ ਮੁਲਾਜ਼ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਹ ਕਿਹਾ ਕਿ ਉਹ ਡਰੇ ਹੋਏ ਸਨ। ਫਿਲਹਾਲ ਪੁਲਿਸ ਨੇ ਮੁੱਲਾਂਪੁਰ ਦੇ ਨੇੜੇ ਤੋਂ ਲੁੱਟੀ ਹੋਈ ਕੈਸ਼ ਵੈਨ ਬਰਾਮਦ ਕਰ ਲਈ ਹੈ, ਜਿਸ ਵਿੱਚੋਂ 2 ਹਥਿਆਰ ਵੀ ਮਿਲੇ ਹਨ।



ਪੁਲਿਸ ਵੱਲੋਂ ਜਾਂਚ ਜਾਰੀ:- ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਾਡਾ ਪਹਿਲਾ ਕੰਮ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਹੈ। ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਲੁੱਟ ਪਿੱਛੇ ਅਣਗਹਿਲੀ ਕਿਸ ਦੀ ਸੀ। ਉਨ੍ਹਾਂ ਕਿਹਾ ਕਿ ਜੋ ਲੁੱਟੀ ਹੋਈ ਕੈਸ਼ ਵੈਨ ਮਿਲੀ ਹੈ, ਉਸ ਵਿੱਚ ਕੈਸ਼ ਹੈ ਸੀ ਜਾਂ ਨਹੀਂ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੰਪਨੀ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Last Updated : Jun 10, 2023, 6:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.