ETV Bharat / state

ਖੰਨਾ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, ਬਜ਼ੁਰਗ ਨੂੰ ਬੰਨ੍ਹ ਕੇ ਵਾਰਦਾਤ ਨੂੰ ਦਿੱਤਾ ਅੰਜ਼ਾਮ

author img

By

Published : Aug 21, 2023, 9:57 AM IST

A major day-light robbery incident in Khanna, a 70-year-old man was tied up at home and severely beaten.
ਖੰਨਾ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 70 ਸਾਲਾਂ ਦੀ ਬਜ਼ੁਰਗ ਨੂੰ ਘਰ ਵਿੱਚ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ

ਖੰਨਾ ਵਿੱਚ ਇੱਕ ਘਰ ਅੰਦਰ ਦਾਖਿਲ ਹੋਕੇ ਬਦਮਾਸ਼ਾਂ ਨੇ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਮਮੀ ਕਰ ਦਿੱਤਾ ਤੇ ਘਰੋਂ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਰੌਲਾ ਸੁਣ ਕੇ ਮੌਕੇ 'ਤੇ ਪਹੁੰਚੇ ਤਾਂ ਹੈਰਾਨ ਹੋ ਗਏ।

ਖੰਨਾ ਦੀ ਆਫਿਸਰਜ਼ ਕਲੋਨੀ ਵਿੱਚੋਂ ਨਕਦੀ ਤੇ ਗਹਿਣੇ ਲੁੱਟੇ

ਖੰਨਾ : ਸੂਬੇ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਕਾਨੂੰਨੀ ਕਾਰਵਾਈ ਉੱਤੇ ਸਵਾਲ ਤਾਂ ਉੱਠਦਾ ਹੀ ਹੈ। ਦਰਾਅਸਰ ਖੰਨਾ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਆਫਿਸਰਜ਼ ਕਲੋਨੀ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ 70 ਸਾਲਾਂ ਦੀ ਬਜ਼ੁਰਗ ਔਰਤ ਨੂੰ ਘਰ ਵਿੱਚ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਮੁਲਜ਼ਮਾਂ ਨੇ ਮੂੰਹ ਵਿੱਚ ਕੱਪੜਾ ਵੀ ਪਾਇਆ ਤਾਂ ਜੋ ਬਜ਼ੁਰਗ ਦੇ ਰੌਲੇ ਦੀ ਆਵਾਜ਼ ਬਾਹਰ ਨਾ ਨਿਕਲ ਸਕੇ। ਇੱਕ ਤਰ੍ਹਾਂ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਗਿਆ। ਇਸ ਬਜ਼ੁਰਗ ਔਰਤ ਦੇ ਨਾਲ ਲੁਟੇਰਿਆਂ ਨੇ ਜੋ ਵਿਵਹਾਰ ਕੀਤਾ ਉਸਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਬਜ਼ੁਰਗ ਦੇ ਹਾਲਾਤ ਇਹ ਹਨ ਕਿ ਉਸਦਾ ਮੂੰਹ ਸੁੱਜ ਕੇ ਨੀਲਾ ਹੋ ਚੁੱਕਾ ਹੈ, ਅੱਖਾਂ ਖੁੱਲ੍ਹ ਨਹੀਂ ਰਹੀਆਂ। ਇੰਨੀ ਉਮਰ ਦੀ ਔਰਤ ਨਾਲ ਜੇਕਰ ਇਹੋ ਜਿਹਾ ਵਿਵਹਾਰ ਹੁੰਦਾ ਹੈ ਤਾਂ ਕਾਨੂੰਨ ਵਿਵਸਥਾ ਉਪਰ ਸਵਾਲ ਤਾਂ ਜ਼ਰੂਰ ਉੱਠਣਗੇ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ।

ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ: ਦੱਸਣਯੋਗ ਹੈ ਕਿ ਲੁੱਟ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਨੇ ਹਸਪਤਾਲ ਵਿਖੇ ਜੇਰੇ ਇਲਾਜ ਹੈ। ਆਪਣੇ ਹਾਲਾਤ ਬਿਆਨ ਕਰਦਿਆਂ ਪੀੜਤਾ ਨੇ ਦੱਸਿਆ ਕਿ ਦੋ ਨੌਜਵਾਨ ਸਿੱਧੇ ਕਮਰੇ ਵਿੱਚ ਦਾਖ਼ਲ ਹੋਏ। ਆਉਂਦਿਆਂ ਹੀ ਕਿਹਾ ਕਿ ਉਹ ਦਵਾਈ ਲੈਣ ਆਏ ਹਨ। ਇਸ ਦੌਰਾਨ ਉਹਨਾਂ ਨੇ ਮੂੰਹ ਢੱਕੇ ਹੋਏ ਸਨ। ਇਸ ਕਰਕੇ ਜਦੋਂ ਉਸਨੇ ਆਪਣਾ ਮੋਬਾਇਲ ਚੁੱਕ ਕੇ 112 'ਤੇ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਦਾ ਫੋਨ ਖੋਹ ਕੇ ਸੁੱਟ ਦਿੱਤਾ ਤੇ ਬੁਰੀ ਤਰ੍ਹਾਂ ਉਸਨੂੰ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਨੇ ਦੱਸਿਆ ਕਿ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ। ਬਜ਼ੁਰਗ ਨੇ ਲੁਟੇਰਿਆਂ ਦੇ ਮੂੰਹ ਤੋਂ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਕੌਣ ਹਨ। ਪਰ ਲੁਟੇਰਿਆਂ ਨੇ ਸੁਰਜੀਤ ਕੌਰ 'ਤੇ ਇੰਨੇ ਵਾਰ ਕਰ ਦਿੱਤੇ ਕਿ ਉਸਨੂੰ ਕੋਈ ਸੁੱਧ ਨਾ ਰਹੀ।

ਉਥੇ ਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਦੇ ਪਤੀ ਉਜਾਗਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੁਰਜੀਤ ਕੌਰ ਸਿਹਤ ਵਿਭਾਗ ਵਿੱਚੋਂ ਬਤੌਰ ਹੈਲਥ ਵਰਕਰ ਸੇਵਾਮੁਕਤ ਹੈ। ਦੋਵੇਂ ਘਰ ਵਿਚ ਇਕੱਲੇ ਸਨ। ਉਹ ਆਪਣੇ ਘਰ ਦੇ ਸਾਹਮਣੇ ਕਿਸੇ ਕੋਲ ਗਏ ਸੀ। ਸ਼ਾਮ 4.30 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਤਿੰਨ ਲੁਟੇਰੇ ਆਏ। ਤਿੰਨਾਂ ਨੇ ਆਪਣੇ ਮੂੰਹ ਢੱਕੇ ਹੋਏ ਸੀ। ਦੋ ਲੁਟੇਰੇ ਸਿੱਧੇ ਉਹਨਾਂ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ 'ਚ ਗਏ। ਤੀਜਾ ਮੋਟਰਸਾਈਕਲ 'ਤੇ ਬਾਹਰ ਗਲੀ 'ਚ ਖੜ੍ਹਾ ਰਿਹਾ। ਦੋਵੇਂ ਲੁਟੇਰਿਆਂ ਨੇ ਅੰਦਰ ਜਾ ਕੇ ਉਸਦੀ ਪਤਨੀ 'ਤੇ ਹਮਲਾ ਕਰ ਦਿੱਤਾ। ਉਸਦੀ ਪਤਨੀ ਦੇ ਹੱਥ ਬੰਨ੍ਹੇ ਗਏ। ਮੂੰਹ ਵਿੱਚ ਇੱਕ ਕੱਪੜਾ ਪਾ ਦਿੱਤਾ ਗਿਆ ਤਾਂ ਜੋ ਆਵਾਜ਼ ਨਾ ਨਿਕਲੇ।

ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੈ ਗਏ: ਘਰ 'ਚੋਂ ਕਰੀਬ 8 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੈ ਗਏ। ਇਸਦਾ ਪਤਾ ਉਦੋਂ ਲੱਗਾ ਜਦੋਂ ਲੁਟੇਰਿਆਂ ਦੇ ਜਾਣ ਤੋਂ ਬਾਅਦ ਉਸਦੀ ਪਤਨੀ ਨੇ ਕਿਸੇ ਤਰ੍ਹਾਂ ਹੱਥ ਖੋਲ੍ਹੇ ਤਾਂ ਗੁਆਂਢੀਆਂ ਨੇ ਉਸ ਦੀ ਪਤਨੀ ਦਾ ਰੌਲਾ ਸੁਣਿਆ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਥਾਨਕ ਥਾਵਾਂ ਉੱਤੇ ਲੱਗੇ ਸੀਸੀਟੀਵੀ ਖੰਘਾਲੇ ਜਾਣਗੇ ਤਾਂ ਜੋ ਜਲਦੀ ਤੋਂ ਜਲਦੀ ਦੋਸ਼ੀਆਂ ਤੱਕ ਪਹੁੰਚਿਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.