ETV Bharat / state

ਲੁੱਟ ਦੀ ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ, ਸੇਵਾਮੁਕਤ SHO ਸਣੇ 2 ਖਿਲਾਫ ਮਾਮਲਾ ਦਰਜ

author img

By

Published : Nov 2, 2022, 5:46 PM IST

case registered against retired sho
ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ

ਲੁੱਟ ਦੀ ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਵਾਲੇ ਦੇ ਮਾਮਲੇ ਵਿੱਚ ਸੇਵਾ ਮੁਕਤ ਐਸਐਚਓ ਸਣੇ 2 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਲੁਧਿਆਣਾ: ਜਗਰਾਓ ਪੁਲਿਸ ਦੇ ਅਧੀਨ ਆਉਂਦੇ ਥਾਣਾ ਦਾਖਾ ਤੇ ਸੀਆਈਏ ਸਟਾਫ ਵਿਚ ਬਤੌਰ ਇੰਸਪੈਕਟਰ ਵਜੋਂ ਨੌਕਰੀ ਤੋਂ ਰਿਟਾਇਰਡ ਹੋਏ ਇੰਸਪੈਕਟਰ ਪ੍ਰੇਮ ਸਿੰਘ ਸਮੇਤ ਇਕ ਹੋਰ ਇੰਸਪੈਕਟਰ ਚਮਕੌਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਖਿਲਾਫ ਇਹ ਮਾਮਲਾ ਲੁੱਟ ਦੀ ਐਸਯੂਵੀ ਜਾਅਲੀ ਨੰਬਰ ਪੇਲਟ ਲਗਾ ਕੇ ਵਰਤਣ ਦੇ ਮਾਮਲੇ ਵਿਚ ਕੀਤਾ ਗਿਆ ਹੈ। ਦੱਸ ਦਈਏ ਕਿ ਮਾਮਲੇ ਵਿੱਚ ਐਸਐਸਪੀ ਜਗਰਾਓ ਹਰਜੀਤ ਸਿੰਘ ਨੇ ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ।

case registered against retired sho
ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ

ਦਰਅਸਲ ਇਹ ਹੈ ਮਾਮਲਾ: ਦੱਸ ਦਈਏ ਕਿ ਸਾਲ 2017 ’ਚ ਜਦੋਂ ਲੁਧਿਆਣਾ ਫਿਰੋਜਪੁਰ ਰੋਡ ’ਤੇ ਇਕ ਵਪਾਰੀ ਕੋਲੋਂ ਫਾਰਚੂਨਰ ਕਾਰ ਲੁੱਟ ਲਈ ਗਈ ਸੀ ਅਤੇ ਪੁਲਿਸ ਨੇ ਇਹ ਕਾਰ 2019 ਵਿਚ ਬਰਾਮਦ ਕਰ ਲਈ ਸੀ, ਪਰ ਉਸ ਸਮੇਂ ਤੱਕ ਕਾਰ ਦੇ ਮਾਲਿਕ ਨੇ ਬੀਮਾ ਕੰਪਨੀ ਕੋਲੋਂ ਨਵੀਂ ਕਾਰ ਕਲੇਮ ਦੇ ਰੂਪ ਵਿਚ ਲੈ ਲਈ ਸੀ ਅਤੇ ਆਰਟੀਓ ਦਫਤਰ ਵਲੋਂ ਲੁੱਟੀ ਗਈ ਕਾਰ ਦਾ ਨੰਬਰ ਬਲਾਕ ਕਰਕੇ ਬੀਮਾ ਕੰਪਨੀ ਨੂੰ ਨਵੀਂ ਕਾਰ ਲਈ ਨੰਬਰ ਦੇ ਦਿੱਤਾ ਸੀ।

case registered against retired sho
ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ

ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਇੰਸਪੈਕਟਰ ਪ੍ਰੇਮ ਸਿੰਘ ਜੋ ਉਸ ਸਮੇਂ ਥਾਣਾ ਦਾਖਾ ਦਾ ਐਸਐਚਓ ਸੀ ਨੇ ਆਪਣੇ ਸਾਥੀ ਥਾਣੇਦਾਰ ਚਮਕੌਰ ਸਿੰਘ ਨਾਲ ਤੇ ਆਪਣੇ ਦੋਸਤ ਜਗਸੀਰ ਨਾਲ ਮਿਲਕੇ ਇਸ ਕਾਰ ਦਾ ਜਾਅਲੀ ਨੰਬਰ ਅਤੇ ਜਾਅਲੀ ਨੰਬਰ ਪਲੇਟ ਲਗਾ ਕੇ ਇਸਨੂੰ ਆਪਣੇ ਨਿੱਜੀ ਹਿੱਤਾਂ ਲਈ ਚਲਾਉਣਾ ਸ਼ੁਰੂ ਕਰ ਦਿੱਤਾ। ਪਰ ਦਾਖਾ ਦੇ ਇਕ ਵਿਅਕਤੀ ਰਵਿੰਦਰਪਾਲ ਗਰੋਵਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਹੁਣ ਤੱਕ ਇਸ ਮਾਮਲੇ ਦੀ ਪੜਤਾਲ ਹੀ ਚਲਦੀ ਰਹੀ।

case registered against retired sho
ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ
ਐਸਯੂਵੀ ਜਾਅਲੀ ਨੰਬਰ ਪਲੇਟ ਲਾ ਕੇ ਚਲਾਉਣ ਦਾ ਮਾਮਲਾ

ਜਲਦ ਹੋਵੇਗੀ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ: ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਵੇਂ ਅਫ਼ਸਰ ਇੰਸਪੈਕਟਰ ਵਜੋਂ ਰਿਟਾਇਰਡ ਹੋ ਗਏ ਹਨ ਤੇ ਹੁਣ ਜਗਰਾਓਂ ਐਸਐਸਪੀ ਮੁਤਾਬਿਕ ਇਨ੍ਹਾਂ ਦੋਵਾਂ ’ਤੇ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਾਰਚੂਨਰ ਕਾਰ ਵੀ ਬਰਾਮਦ ਕਰ ਲਈ ਗਈ ਹੈ ਤੇ ਜਲਦੀ ਹੀ ਇਸ ਮਾਮਲੇ ਵਿਚ ਇੰਨਾ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ।

ਇਹ ਵੀ ਪੜੋ: ਹਾਈਕੋਰਟ ਨੇ ਪੰਜਾਬ ਸਰਕਾਰ ਉੱਤੇ ਲਗਾਇਆ 50 ਹਜ਼ਾਰ ਦਾ ਜੁਰਮਾਨਾ, ਇਹ ਹੈ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.