ETV Bharat / state

ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ, ਇਲਾਕੇ ਵਿੱਚ ਸਹਿਮ ਦਾ ਮਾਹੌਲ

author img

By

Published : Nov 1, 2022, 10:26 AM IST

Updated : Nov 1, 2022, 11:35 AM IST

Carbon dioxide gas leakage
ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਦੇ ਕਾਰਨ ਫੈਕਟਰੀ ਵਿੱਚ ਮੌਜੂਦ ਸਾਰੇ ਵਰਕਰ ਬਾਹਰ ਆ ਗਏ। ਫਿਲਹਾਲ ਰਾਹਤ ਕਰਮੀ ਪਹੁੰਚ ਗਏ ਜਿਸਦੇ ਚੱਲਦੇ ਹਾਲਾਤ ਨੂੰ ਕਾਬੂ ਕਰ ਲਿਆ ਗਿਆ ਹੈ।

ਲੁਧਿਆਣਾ: ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫੈਕਟਰੀ ਵਿੱਚ ਗੈਸ ਪਾਇਪ ਦਾ ਬਾਲ ਲੀਕ ਹੋਇਆ ਸੀ। ਜਿਸ ਦੇ ਚੱਲਦੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਗੈਸ ਲੀਕ ਹੋਣ ਦਾ ਕਾਰਨ ਫੈਕਟਰੀ ਦੇ ਵਰਕਰਾਂ ਨੇ ਸੇਫਟੀ ਪਿਨ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਅਚਾਨਕ ਗੈਸ ਲੀਕ ਹੋਣ ਲੱਗ ਗਈ ਫੈਕਟਰੀ ਦੇ ਵਰਕਰ ਤੇ ਇਸ ਤੇ ਕਾਬੂ ਨਹੀਂ ਪਾ ਸਕੇ ਜਿਸ ਕਰਕੇ ਸਾਰੇ ਵਰਕਰ ਬਾਹਰ ਵੱਲ ਭੱਜ ਗਏ, ਪਰ ਹਵਾ ਦਾ ਰੁਖ਼ ਨਾਲ ਦੀ ਫੈਕਟਰੀ ਵੱਲ ਹੋਣ ਕਰਕੇ ਉੱਥੇ ਕੰਮ ਕਰ ਰਹੇ 5 ਮਜ਼ਦੂਰ ਜਰੂਰ ਇਸ ਦੀ ਲਪੇਟ ਚ ਆ ਗਏ ਅਤੇ ਬੇਹੋਸ਼ ਹੋ ਗਏ ਜਿੰਨਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾ ਦੀ ਹਾਲਾਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਹਾਦਸੇ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚੀ, ਨਾਲ ਹੀ ਐਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ ’ਤੇ ਲੁਧਿਆਣਾ ਦੇ ਏਡੀਸੀ ਵੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿੰਨਾ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀ ਲੁਧਿਆਣਾ ਨੇ ਦੱਸਿਆ ਸੈਕਟਰੀ ਨੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਸੁਰੱਖਿਆ ਪਾਈਪ ਫਟਣ ਕਰਕੇ ਲੀਕ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾ ਦਾ ਰੁਖ਼ ਨਾਲ ਦੀ ਫੈਕਟਰੀ ਵੱਲ ਸੀ ਜਿਸ ਕਰਕੇ ਨਾਲ ਦੀ ਫੈਕਟਰੀ ਚ ਕੰਮ ਕਰ ਰਹੇ ਪੰਜ ਮਜ਼ਬੂਰ ਜਰੂਰ ਇਸ ਦੀ ਲਪੇਟ ਚ ਆਉਣ ਕਰਕੇ ਬੇਹੋਸ਼ ਹੋ ਗਏ।

ਮੌਕੇ ਤੇ ਪਹੁੰਚੇ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਸਾਨੂੰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ। ਫੈਕਟਰੀ ਦੇ ਵਰਕਰਾਂ ਨੇ ਦੱਸਿਆ ਕਿ ਟੈਂਕਰ ਦੀ ਸੇਫਟੀ ਪਾਈਪ ਦੀ ਲੀਕ ਹੋਣ ਕਰਕੇ ਹਾਦਸਾ ਵਾਪਰਿਆ। ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਸਾਵਧਾਨੀ ਵਰਤਦੇ ਹੋਏ ਐਨਡੀਆਰਐੱਫ ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜੋ: ਬਲਵੰਤ ਰਾਜੋਆਣਾ ਦੀ ਰਿਹਾਈ ਉੱਤੇ ਫੈਸਲਾ ਅੱਜ

Last Updated :Nov 1, 2022, 11:35 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.