ETV Bharat / state

ਕੈਬਨਿਟ ਮੰਤਰੀ ਮੀਤ ਹੇਅਰ ਦੀ ਵਿਰੋਧੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰੀ ਖਿਲਾਫ਼ ਹੋਵੇਗਾ ਐਕਸ਼ਨ

author img

By

Published : Sep 8, 2022, 3:15 PM IST

Updated : Sep 8, 2022, 6:57 PM IST

ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਮਿਨੀ ਸਕਤਰੇਤ ਵਿੱਚ ਸਹੀ ਤਰੀਕੇ ਨਾਲ ਕੰਮ ਨਾ ਕਰਨ ਵਾਲੇ ਅਫ਼ਸਰਾਂ ਉੱਤੇ ਵਿਜੀਲੈਂਸ ਦੀ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਦਰਅਸਲ, ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਟੀਫਿਕੇਟਾਂ ਸਬੰਧਤ ਪੈਂਡਿੰਗ ਕੇਸ ਨਾ ਸਹੀ ਸਮੇਂ ਨਾ ਖ਼ਤਮ ਕੀਤੇ ਗਏ ਤਾਂ ਵਿਜੀਲੈਂਸ ਦੀ ਕਾਰਵਾਈ ਗੱਲ ਹੋਵੇਗੀ ਹੈ।

Cabinet Minister Meet Hayer, threatened vigilance to opponents
Cabinet Minister Meet Hayer, threatened vigilance to opponents

ਲੁਧਿਆਣਾ: ਅੱਜ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿਰੋਧੀਆਂ ਨੂੰ ਵਿਜੀਲੈਂਸ ਵੱਲੋਂ ਸਖ਼ਤੀ ਵਰਤਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਇਕ ਇਕ ਕਰ ਕੇ ਵਿਜੀਲੈਂਸ ਕਾਰਵਾਈ ਕਰ ਰਹੀ ਹੈ। ਹੁਣ ਸਾਰਿਆਂ ਉੱਤੇ ਇਕੱਠੇ ਕਾਰਵਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਹੋਰ ਵੀ ਕੰਮ ਹੁੰਦੇ ਹਨ।

ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਨਗਰ ਨਿਗਮ ਵਿੱਚ ਪੈਂਡਿੰਗ ਪਏ ਕੰਮਾਂ ਨੂੰ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਿਲ੍ਹੇ ਦੇ ਪੈਂਡਿੰਗ ਪਏ ਕੰਮਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਹੇਅਰ ਨੇ ਕਿਹਾ ਕਿ ਇਸ ਤੋਂ ਇਲਾਵਾ ਕਈਆਂ ਨੇ ਜਨਮ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਲਈ ਅਪਲਾਈ ਕੀਤਾ ਹੈ, ਤਾਂ ਉਨ੍ਹਾਂ ਦੇ ਕੋਈ ਨਾ ਕੋਈ ਆਬਜੈਕਸ਼ਨ ਲਾ ਕੇ ਵਾਪਸ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਡਿਟੇਲ ਕੱਢਵਾਉਣ ਉੱਤੇ ਪਤਾ ਲੱਗਾ ਕਿ 100 ਚੋਂ ਇਕ ਕੇਸ ਕੋਈ ਨਾ ਕੋਈ ਆਬਜੇਕਸ਼ਨ ਲਾ ਕੇ ਕੇਸ ਵਾਪਸ ਭੇਜ ਦਿੱਤੇ ਜਾਂਦੇ ਹਨ।




ਕੈਬਨਿਟ ਮੰਤਰੀ ਮੀਤ ਹੇਅਰ ਦੀ ਵਿਰੋਧੀਆਂ ਨੂੰ ਚਿਤਾਵਨੀ




ਮੀਤ ਹੇਅਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਸੈਂਡ ਬੈਕ ਕੇਸਾਂ ਦਾ 0.9 ਫੀਸਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ 6.3 ਫੀਸਦੀ ਕੇਸ ਸੈਂਡ ਬੈਕ ਕੇਸ ਹਨ, ਜਿਨ੍ਹਾਂ ਨੂੰ ਕੋਈ ਨਾ ਕੋਈ ਆਬਜੈਕਸ਼ਨ ਲਾ ਕੇ ਵਾਪਸ ਭੇਜੇ ਗਏ ਹਨ। ਫਿਰ ਇਹ ਡਿਟੇਲ ਕੱਢੀ ਗਈ ਹੈ ਕਿ ਆਖ਼ਰ ਇਹ ਕਿਹੜੇ ਅਫ਼ਸਰ ਹਨ, ਜੋ ਆਬਜੈਕਸ਼ਨ ਲਾ ਕੇ ਕੇਸ ਵਾਪਸ ਕਰ ਰਹੇ ਹਨ। ਮੀਤ ਹੇਅਰ ਨੇ ਇਕ ਆਬਜੈਕਸ਼ਨ ਕੇਸ ਦਿਖਾਇਆ ਤੇ ਦੱਸਿਆ ਕਿ ਇਕ ਵਿਅਕਤੀ ਨੇ ਜਨਮ ਸਰਟੀਫਿਕੇਟ ਲਈ ਅਪਲਾਈ ਕੀਤਾ ਹੈ ਤਾਂ ਉਸ ਦਾ ਆਬਜੈਕਸ਼ਨ ਇਹ ਲਿਖ ਕੇ ਵਾਪਸ ਕੀਤਾ ਹੈ ਕਿ ਮਾਂ ਦਾ ਸਿੱਖਿਆ ਸਰਟੀਫਿਕੇਟ ਦਿਓ, ਪਰ ਕਈ ਵਾਰ ਇਹ ਮੁਮਕਿਨ ਨਹੀਂ ਹੁੰਦਾ। ਫੇਰ ਹੋਰ ਕੇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਕ ਕੇਸ ਵਾਪਸ ਭੇਜਿਆ ਗਿਆ ਜਿਸ ਉੱਤੇ ਸਿਰਫ਼ ਇਹ ਲਿਖਿਆ ਗਿਆ ਹੈ ਕਿ ਕਲੀਅਰ ਦਾ ਆਬਜੈਕਸ਼ਨ, ਪਰ ਕੇਸ ਵਾਪਸ ਕਰਨ ਦਾ ਆਬਜੈਕਸ਼ਨ ਕੀ ਹੈ, ਇਹ ਲਿਖਿਆ ਹੀ ਨਹੀਂ ਗਿਆ। ਸੋ, ਮੀਤ ਹੇਅਰ ਨੇ ਕਿਹਾ ਕਿ ਅਜਿਹੇ ਮਾਮਲੇ ਦੇਖ ਕੇ ਸਮਝ ਆ ਰਿਹਾ ਹੈ ਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਸਹੂਲਤ ਨਹੀਂ ਦਿੱਤੀ ਜਾ ਰਹੀ।


ਮੀਤ ਹੇਅਰ ਨੇ ਕਿਹਾ ਕਿ ਹਰ ਤਰ੍ਹਾਂ ਦੇ ਸਰਟੀਫਿਕੇਟਾਂ ਸਬੰਧੀ ਹੋਰ ਵੀ ਸੁਧਾਰ ਕੀਤੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਗੇੜੇ ਕੱਢਣੇ ਨਹੀਂ ਪੈਣਗੇ। ਇਸ ਦੇ ਨਾਲ ਹੀ, ਮੀਤ ਹੇਅਰ ਨੇ ਕਿਹਾ ਕਿ ਜੋ ਅਧਿਕਾਰੀ ਸਹੀ ਤਰੀਕੇ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਈਡੀ ਦਾ ਛਾਪਾ, ਇਹ ਹੈ ਮਾਮਲਾ

Last Updated : Sep 8, 2022, 6:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.