ETV Bharat / state

Bus Accident: ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕ ਵਿੱਚ ਵੱਜੀ ਬੱਸ, 15 ਤੋਂ ਵੱਧ ਸਵਾਰੀਆਂ ਜ਼ਖ਼ਮੀ

author img

By

Published : May 11, 2023, 8:09 AM IST

ਦੋਰਾਹਾ ਨਜ਼ਦੀਕ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉਤੇ ਇਕ ਸਰਕਾਰੀ ਬੱਸ ਖੜ੍ਹੇ ਟਰੱਕ ਵਿੱਚ ਜਾ ਵੱਜੀ। ਇਸੇ ਦੌਰਾਨ ਬੱਸ ਪਿੱਛੇ ਆ ਰਹੀ ਕਾਰ ਵੀ ਬੱਸ ਵਿੱਚ ਵੱਜੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

A bus hit a truck parked on the national highway, more than 15 passengers were injured
ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕ ਵਿੱਚ ਵੱਜੀ ਬੱਸ, 15 ਤੋਂ ਵੱਧ ਸਵਾਰੀਆਂ ਜ਼ਖ਼ਮੀ

ਨੈਸ਼ਨਲ ਹਾਈਵੇਅ 'ਤੇ ਖੜ੍ਹੇ ਟਰੱਕ ਵਿੱਚ ਵੱਜੀ ਬੱਸ, 15 ਤੋਂ ਵੱਧ ਸਵਾਰੀਆਂ ਜ਼ਖ਼ਮੀ

ਖੰਨਾ : ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਸੜਕ ਹਾਦਸਾ ਵਾਪਰਿਆ ਹੈ। ਪੱਟੀ ਡੀਪੂ ਦੀ ਪੰਜਾਬ ਰੋਡਵੇਜ਼ ਬੱਸ ਜੋਕਿ ਯਮੁਨਾ ਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ, ਦੋਰਾਹਾ ਵਿਖੇ ਖੜ੍ਹੇ ਟਰੱਕ ਪਿੱਛੇ ਟਕਰਾ ਗਈ। ਇਸੇ ਦੌਰਾਨ ਹੀ ਪਿੱਛਿਓਂ ਆ ਰਹੀ ਇਕ ਕਾਰ ਬੱਸ ਨਾਲ ਟਕਰਾ ਗੱਈ। ਇਸ ਹਾਦਸੇ ਵਿੱਚ 15 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਚੋਂ ਸੱਤ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ। ਬਾਕੀਆਂ ਨੂੰ ਨੇੜੇ ਦੇ ਹਸਪਤਾਲ ਭੇਜਿਆ ਗਿਆ। ਉਥੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਵਾਰੀਆਂ ਦਾ ਇਲਜ਼ਾਮ- ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਚਾਲਕ : ਬੱਸ ਵਿੱਚ ਸਵਾਰ ਸਵਾਰੀਆਂ, ਸਵਿਤਾ ਤਿਵਾੜੀ ਅਤੇ ਪ੍ਰਵੀਨ ਕੁਮਾਰੀ ਮੁਤਾਬਕ ਡਰਾਈਵਰ ਬੜੀ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ। ਬੱਸ ਦੀ ਰਫ਼ਤਾਰ ਤੇਜ਼ ਹੋਣ ਕਰਕੇ ਅੱਗੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ। ਬੱਸ ਵਿੱਚ 50 ਤੋਂ 60 ਸਵਾਰੀਆਂ ਸਨ। ਇਨ੍ਹਾਂ ਵਿੱਚੋਂ ਵਧੇਰੇ ਸਵਾਰੀਆਂ ਜਲੰਧਰ ਅਤੇ ਅੰਮ੍ਰਿਤਸਰ ਜਾ ਰਹੀਆਂ ਸਨ। ਬੱਸ ਡਰਾਈਵਰ ਨੇ ਕਿਹਾ ਕਿ ਉਹ ਜਦੋਂ ਲੁਧਿਆਣਾ ਵੱਲ ਜਾ ਰਹੇ ਸੀ ਤਾਂ ਦੋਰਾਹਾ ਨੇੜੇ ਸੜਕ ਵਿਚਕਾਰ ਟਰੱਕ ਖੜ੍ਹਾ ਸੀ। ਇਸੇ ਦੌਰਾਨ ਕਾਰ ਨੇ ਜਦੋਂ ਬੱਸ ਨੂੰ ਓਵਰਟੇਕ ਕੀਤਾ ਤਾਂ ਇਸੇ ਦੌਰਾਨ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਉਹ ਬੱਸ ਨੂੰ ਟਰੱਕ ਤੋਂ ਬਚਾ ਨਹੀਂ ਸਕੇ ਅਤੇ ਬੱਸ ਦੀ ਟੱਕਰ ਹੋ ਗਈ। ਬਚਾਅ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

  1. Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਮੁੜ ਹੋਇਆ ਧਮਾਕਾ, 6 ਦਿਨਾਂ 'ਚ ਇਹ ਤੀਜਾ ਧਮਾਕਾ
  2. ਮਰੀਜ਼ ਦੇ ਜ਼ਖਮ 'ਤੇ ਪੱਟੀ ਕਰਦਾ ਭੜਕਿਆ ਡਾਕਟਰ, ਕੈਂਚੀ ਨਾਲ ਵਾਰ ਕਰਕੇ ਕਰ ਦਿੱਤਾ ਕਤਲ
  3. Jalandhar By Election Completed: ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ

ਜੋ ਵੀ ਜ਼ਿੰਮੇਵਾਰ ਪਾਇਆ ਗਿਆ, ਕਰਾਂਗੇ ਕਾਰਵਾਈ : ਸਰਕਾਰੀ ਹਸਪਤਾਲ ਖੰਨਾ ਵਿਖੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਐਮਰਜੈਂਸੀ ਡਿਊਟੀ ਵਿਖੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਕੋਲ ਸੱਤ ਜ਼ਖਮੀਆਂ ਨੂੰ ਲਿਆਂਦਾ ਗਿਆ ਸੀ। ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਦੋਰਾਹਾ ਥਾਣਾ ਤੋਂ ਏਐਸਆਈ ਹਰਦਮ ਸਿੰਘ ਮੌਕੇ ਉਤੇ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਤੁਰੰਤ ਆ ਗਏ ਸੀ। ਡਰਾਈਵਰ ਨੇ ਬੱਸ ਟਰੱਕ ਦੇ ਪਿੱਛੇ ਮਾਰੀ ਹੈ। ਟਰੱਕ ਵੀ ਸੜਕ ਵਿਚਕਾਰ ਖੜ੍ਹਾ ਕੀਤਾ ਹੋਇਆ ਸੀ। ਜਾਂਚ ਕੀਤੀ ਜਾ ਰਹੀ ਹੈ। ਜਿਸਦਾ ਕਸੂਰ ਹੋਵੇਗਾ ਉਸਦੇ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.