ETV Bharat / state

Murder During Ganpati Visarjan: ਖੰਨਾ 'ਚ ਗਣਪਤੀ ਵਿਸਰਜਨ ਕਰਨ ਜਾ ਰਹੇ ਨੌਜਵਾਨਾਂ ਵਿਚਾਲੇ ਖੂਨੀ ਝੜਪ, ਇੱਕ ਦੀ ਮੌਤ

author img

By ETV Bharat Punjabi Team

Published : Sep 29, 2023, 10:38 AM IST

Murder During Ganpati Visarjan
Murder During Ganpati Visarjan

ਗਣਪਤੀ ਵਿਸਰਜਨ ਕਰਨ ਜਾ ਰਹੇ ਨੌਜਵਾਨਾਂ ਵਲੋਂ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਕੁਝ ਹੋਰ ਬਾਹਰੀ ਨੌਜਵਾਨ ਸ਼ਾਮਲ ਹੋਏ ਅਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਲਜ਼ਾਮ ਹਨ ਕਿ ਉਕਤ ਨੌਜਵਾਨਾਂ ਨੇ ਬਲਰਾਮ ਨਾਂਅ ਦੇ ਨੌਜਵਾਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਇਕ ਹੋਰ (Ganpati Visarjan In Khanna) ਜਖਮੀ ਹੋਇਆ ਹੈ।

ਖੰਨਾ 'ਚ ਗਣਪਤੀ ਵਿਸਰਜਨ ਕਰਨ ਜਾ ਰਹੇ ਨੌਜਵਾਨਾਂ ਵਿਚਾਲੇ ਖੂਨੀ ਝੜਪ

ਖੰਨਾ/ਲੁਧਿਆਣਾ: ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਗਣਪਤੀ ਵਿਸਜਰਨ ਕਰਨ ਜਾ ਰਹੇ ਸ਼ੋਭਾ ਯਾਤਰਾ ਦੌਰਾਨ ਖੂਨੀ ਝੜਪ ਹੋਈ। ਇਸ ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਰਾਮ ਸਾਹਨੀ ਵਾਸੀ ਗੜ੍ਹੀ ਤਰਖਾਣਾ ਵਜੋਂ ਹੋਈ ਹੈ ਜਿਸ ਦੀ ਉਮਰ 21-22 ਸਾਲ ਸੀ। ਇਕ ਹੋਰ ਜਖ਼ਮੀ ਨੌਜਵਾਨ ਨੇ ਦੱਸਿਆ ਕਿ ਦੂਜੀ ਧਿਰ ਦੇ ਨੌਜਵਾਨਾਂ ਵਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਵਿਸਰਜਨ ਕਰਨ ਜਾਂਦੇ ਹੋਏ ਉਹ ਔਰਤਾਂ ਵਿੱਚ ਆ ਕੇ ਨੱਚ ਰਹੇ ਸੀ। ਇਸ ਸਭ ਕਰਨ ਤੋਂ ਰੋਕਿਆਂ ਤਾਂ, ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਗਣਪਤੀ ਵਿਸਰਜਨ ਕਰਨ ਜਾ ਰਹੇ ਸੀ ਨੌਜਵਾਨ: ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਗਣਪਤੀ ਪੂਜਾ ਦੀ ਸਮਾਪਤੀ ਮੌਕੇ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਹ ਸ਼ੋਭਾ ਯਾਤਰਾ ਬਸਤੀ ਬਲੀਬੇਗ ਤੋਂ ਸ਼ੁਰੂ ਹੋ ਕੇ ਰੱਤੀਪੁਰ ਰੋਡ (Bloody Clash Between two Groups) ਤੋਂ ਲੰਘ ਰਹੀ ਸੀ, ਤਾਂ ਸ਼ਾਂਤੀ ਨਗਰ ਦੇ ਕੁਝ ਨੌਜਵਾਨ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਏ। ਇਨ੍ਹਾਂ ਨੌਜਵਾਨਾਂ ਨੇ ਡੀਜੇ 'ਤੇ ਚੱਲ ਰਹੇ ਭਜਨਾਂ 'ਤੇ ਨੱਚ ਰਹੀਆਂ ਔਰਤਾਂ 'ਚ ਜਾ ਕੇ ਹੁੱਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਲਰਾਮ ਸਾਹਨੀ ਨੇ ਉਨ੍ਹਾਂ ਨੂੰ ਰੋਕਿਆ।

ਸ਼ਰਾਬੀਆਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਣਾ ਪਿਆ ਮਹਿੰਗਾ: ਇਸੇ ਕਾਰਨ ਗੁੱਸੇ 'ਚ ਆਏ ਨੌਜਵਾਨਾਂ ਨੇ ਬਲਰਾਮ ਸਾਹਨੀ 'ਤੇ ਚਾਕੂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਲਰਾਮ ਸਾਹਨੀ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜਿਸ ਨਾਲ ਬਲਰਾਮ ਸਾਹਨੀ (Murder During Ganpati Visarjan) ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਕੋਲ ਖੜ੍ਹੇ ਕੁੰਦਨ ਨਾਂ ਦੇ ਵਿਅਕਤੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਮ੍ਰਿਤਕ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ: ਬਲਰਾਮ ਸਾਹਨੀ ਨੂੰ ਜਦੋਂ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਨਸ਼ੇ 'ਚ ਸਨ। ਉਹ ਨਸ਼ੇ ਦੀ ਹਾਲਤ ਵਿੱਚ ਹੁੱਲੜਬਾਜੀ ਕਰ ਰਹੇ ਸਨ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ। ਦੂਜੇ ਪਾਸੇ ਬਲਰਾਮ ਸਾਹਨੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜਖਮੀ ਕੁੰਦਨ ਨੇ ਦੱਸਿਆ ਕਿ ਬਲਰਾਮ ਸਾਹਨੀ ਨੇ ਸਿਰਫ ਹਮਲਾਵਰਾਂ ਨੂੰ ਇਸ ਗੱਲ ਤੋਂ ਰੋਕਿਆ ਸੀ ਕਿ ਉਹ ਔਰਤਾਂ ਵਿੱਚ ਜਾ ਕੇ ਨਾ ਨੱਚਣ ਅਤੇ ਆਪਣਾ ਵੱਖ ਹੋ ਕੇ ਨੱਚਣ। ਇੰਨੀ ਗੱਲ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ।

ਸਰਕਾਰੀ ਹਸਪਤਾਲ ਸਮਰਾਲਾ ਵਿਖੇ ਐਮਰਜੈਂਸੀ ਡਿਉਟੀ 'ਤੇ ਤਾਇਨਾਤ ਡਾਕਟਰ ਵੰਦਨਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਦੋਂ ਬਲਰਾਮ ਸਾਹਨੀ ਨੂੰ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਰੀਰ ਉਪਰ ਕਾਫੀ ਸੱਟਾਂ ਹਨ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਆਪਣੀ ਬਣਦੀ ਕਾਰਵਾਈ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.