ETV Bharat / state

ਪੰਜਾਬ ਫ਼ਤਿਹ ਕਰਨ ਲਈ ਭਾਜਪਾ-RSS ਨੇ ਬਣਾਈ ਇਹ ਰਣਨੀਤੀ, ਵੇਖੋ ਖਾਸ ਰਿਪੋਰਟ

author img

By

Published : Nov 7, 2021, 10:10 AM IST

ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ (BJP) ਅਤੇ ਆਰਐਸਐਸ (RSS) ਵੱਲੋਂ ਪਿੰਡਾਂ ਦੇ ਵਿੱਚ ਆਪਣੇ ਵੋਟ ਬੈਂਕ ਬਣਾਉਣ ਲਈ ਵਿਸ਼ੇਸ਼ ਵਿਉਂਤਬੰਦੀ (new strategy) ਚਲਾਈ ਜਾ ਰਹੀ ਹੈ। ਭਾਜਪਾ ਨੇ ਕਿਹਾ ਸਾਡੀ ਨਜ਼ਰ 42 ਫ਼ੀਸਦੀ ਓਬੀਸੀ ਵੋਟ ਬੈਂਕ (OBC Vote Bank) ’ਤੇ ਹੈ ਨਾਲ ਹੀ ਕਿਹਾ ਕਿ ਪਿੰਡਾਂ ਵਿੱਚ ਸਿਰਫ਼ ਕਿਸਾਨ ਹੀ ਨਹੀਂ ਦਲਿਤ ਅਤੇ ਓਬੀਸੀ ਵੀ ਰਹਿੰਦੇ ਹਨ।

ਪੰਜਾਬ ਚਿੱਤ ਕਰਨ ਲਈ ਭਾਜਪਾ-RSS ਨੇ ਬਣਾਈ ਕੀ ਰਣਨੀਤੀ ?
ਪੰਜਾਬ ਚਿੱਤ ਕਰਨ ਲਈ ਭਾਜਪਾ-RSS ਨੇ ਬਣਾਈ ਕੀ ਰਣਨੀਤੀ ?

ਲੁਧਿਆਣਾ: ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ (BJP) ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵਿਸ਼ੇਸ਼ ਤੌਰ ’ਤੇ ਭਾਜਪਾ ਆਗੂਆਂ ਦੇ ਨਾ ਵੜਨ ਦੇ ਪੋਸਟਰ ਲਗਾ ਦਿੱਤੇ ਗਏ ਹਨ ਅਜਿਹੇ ’ਚ ਭਾਜਪਾ ਪਹਿਲਾਂ ਹੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਲੜਨ ਦਾ ਐਲਾਨ ਕਰ ਚੁੱਕੀ ਹੈ ਜਿਸ ਨੂੰ ਲੈ ਕੇ ਲਗਾਤਾਰ ਭਾਜਪਾ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਸ਼ਹਿਰਾਂ ਵਿੱਚ ਭਾਜਪਾ ਵੱਲੋਂ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਜਦੋਂ ਕਿ ਪਿੰਡਾਂ ਦੇ ਵਿਚ ਵੀ ਜ਼ਮੀਨੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਭਾਜਪਾ ਕੈਪਟਨ ਵੱਲੋਂ ਬਣਾਈ ਗਈ ਨਵੀਂ ਪਾਰਟੀ ਨਾਲ ਵੀ ਭਵਿੱਖ ’ਚ ਸਮਝੌਤੇ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਹ ਸੰਭਾਵਨਾਵਾਂ ਵੀ ਵਿਖਾਈ ਦੇ ਰਹੀਆਂ ਹਨ ਕਿ ਪਿੰਡਾਂ ਵਿੱਚ ਸ਼ਾਖਾ ਰਹੀ ਆਰਐੱਸਐੱਸ (RSS) ਵਿੱਚ ਨਵੀਂਆਂ ਭਰਤੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਭਾਜਪਾ ਨੂੰ ਪਿੰਡਾਂ ਵਿੱਚ ਵੀ ਮਜ਼ਬੂਤ ਕੀਤਾ ਜਾ ਸਕੇ।

42 ਫ਼ੀਸਦ ਦਲਿਤ ਅਤੇ ਓ ਬੀ ਸੀ ਵੋਟਰਾਂ ’ਤੇ ਅੱਖ

ਲੁਧਿਆਣਾ ਪਹੁੰਚੇ ਭਾਜਪਾ ਦੇ ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਨੇ ਇਹ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਸਿਰਫ਼ ਕਿਸਾਨ ਹੀ ਨਹੀਂ ਰਹਿੰਦੇ ਸਗੋਂ ਪਿੰਡਾਂ ਦੇ ਵਿੱਚ ਦਲਿਤ ਮਜ਼ਦੂਰ ਅਤੇ ਹੋਰ ਵੀ ਕਈ ਵਰਗਾਂ ਦੇ ਲੋਕ ਰਹਿੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਮਝ ਆ ਜਾਵੇਗੀ ਕਿ ਕਾਨੂੰਨਾਂ ਦੇ ਵਿੱਚ ਕੁਝ ਵੀ ਗ਼ਲਤ ਨਹੀਂ ਤਾਂ ਉਹ ਕਿਸਾਨਾਂ ਨੂੰ ਵੀ ਸਮਝਾਉਣਗੇ ਜਿਸ ਦਾ ਫ਼ਾਇਦਾ ਭਾਜਪਾ ਨੂੰ ਮਿਲੇਗਾ। ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਹਾ ਕਿ ਪੰਜਾਬ ਦੇ ਵਿੱਚ ਜੋ 42 ਫ਼ੀਸਦੀ ਓਬੀਸੀ ਸਮਾਜ ਹੈ ਉਹ ਪੂਰਨ ਤੌਰ ’ਤੇ ਭਾਜਪਾ ਦੇ ਹੱਕ ਚ ਭੁਗਤੇਗਾ ਅਤੇ ਉਨ੍ਹਾਂ ਦੇ ਸਿਰ ’ਤੇ ਹੀ ਭਾਜਪਾ ਵੱਲੋਂ ਪੰਜਾਬ ਅੰਦਰ ਸਰਕਾਰ ਬਣਾਈ ਜਾਵੇਗੀ।

ਕੈਪਟਨ ਨਾਲ ਸਮਝੌਤੇ ਦੇ ਵੀ ਆਸਾਰ

ਭਾਜਪਾ ਦੇ ਸਭ ਤੋਂ ਵੱਡੀ ਚੁਣੌਤੀ ਕਿਸਾਨ ਅੰਦੋਲਨ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਲਗਾਤਾਰ ਮਿਲਣੀਆਂ ਹੋ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਇਹ ਕਹਿ ਚੁੱਕੇ ਹਨ ਕਿ ਜੇਕਰ ਕਿਸਾਨਾਂ ਦਾ ਮਸਲਾ ਉਹ ਭਾਜਪਾ ਤੋਂ ਹੱਲ ਕਰਵਾ ਦੇਣਗੇ ਤਾਂ ਵਿਧਾਨ ਸਭਾ ਚੋਣਾਂ (Assembly elections) ’ਚ ਭਾਜਪਾ ਨਾਲ ਗੱਠਜੋੜ ਬਾਰੇ ਸੋਚਿਆ ਜਾ ਸਕਦਾ ਹੈ।

ਪੰਜਾਬ ਚਿੱਤ ਕਰਨ ਲਈ ਭਾਜਪਾ-RSS ਨੇ ਬਣਾਈ ਕੀ ਰਣਨੀਤੀ ?

ਹਾਲਾਂਕਿ ਦੂਜੇ ਪਾਸੇ ਭਾਜਪਾ ਵੀ ਕੈਪਟਨ ਦੀ ਰਾਸ਼ਟਰਵਾਦੀ ਨੀਤੀ ਅਤੇ ਸੋਚ ਤੋਂ ਕਾਫੀ ਪ੍ਰਭਾਵਿਤ ਹੈ। ਲੁਧਿਆਣਾ ਵਿੱਚ ਪਹੁੰਚੇ ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ ਅਤੇ ਭਵਿੱਖ ਦੇ ਵਿਚ ਜੇਕਰ ਲੋੜ ਪਈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਮਝੌਤਾ ਕਰ ਸਕਦੇ ਹਨ।

ਆਰਐੱਸਐੱਸ ਦੀ ਭੂਮਿਕਾ

ਭਾਜਪਾ ਦਾ ਸ਼ਹਿਰਾਂ ਦੇ ਵਿੱਚ ਵੋਟ ਬੈਂਕ ਹੈ ਪਰ ਪਿੰਡਾਂ ਦੇ ਵਿੱਚ ਚੋਣਾਂ ’ਚ ਅਕਸਰ ਭਾਜਪਾ ਦੀ ਪਹਿਲਾਂ ਦੀ ਭਾਈਵਾਲ ਪਾਰਟੀ ਅਕਾਲੀ ਦਲ ਹੀ ਆਪਣੇ ਉਮੀਦਵਾਰ ਖੜ੍ਹੇ ਕਰਦੀ ਸੀ। ਅਕਾਲੀ ਦਲ ਦਾ ਪਿੰਡਾਂ ਵਿੱਚ ਹੋਲਡ ਮੰਨਿਆ ਜਾਂਦਾ ਰਿਹਾ ਪਰ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਿੰਡਾਂ ਵਿੱਚ ਵੋਟ ਬੈਂਕ ਬਣਾਉਣਾ ਭਾਜਪਾ ਲਈ ਵੱਡੀ ਚੁਣੌਤੀ ਹੈ ਜਿਸਨੂੰ ਲੈ ਕੇ ਉਨ੍ਹਾਂ ਕੋਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਇੱਕ ਵੱਡਾ ਬਦਲ ਹੈ।

ਜੇਕਰ ਕਿਸਾਨਾਂ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਕਿਸਾਨ ਭਾਜਪਾ ਤੋਂ ਨਾਰਾਜ਼ਗੀ ਕੁਝ ਹੱਦ ਤੱਕ ਭੁਲਾ ਸਕਦੇ ਨੇ ਉਸ ਨੂੰ ਲੈ ਕੇ ਆਰਐਸਐਸ ਵੀ ਜ਼ਿਲ੍ਹਾ ਪੱਧਰੀ ਸ਼ਾਖਾਵਾਂ ਦੇ ਵਿੱਚ ਲਗਾਤਾਰ ਨਵੀਂਆਂ ਭਰਤੀਆਂ ਕਰ ਰਹੀ ਹੈ ਤਾਂ ਕਿ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਸੰਗਠਨ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾ ਸਕੇ।

ਸਿੱਖ ਚਿਹਰਿਆਂ ’ਤੇ ਦਾਅ

ਜਦੋਂ ਤੋਂ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਅਤੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਉਸੇ ਸਮੇਂ ਤੋਂ ਹੀ ਭਾਜਪਾ ਵੱਲੋਂ ਸਿੱਖ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਸਿੱਖ ਚਿਹਰੇ ਹਰਦੀਪ ਸਿੰਘ ਪੁਰੀ (Hardeep Singh Puri) ਨੂੰ ਭਾਜਪਾ ਵੱਲੋਂ ਆਪਣੀ ਕੈਬਨਿਟ ਵਿੱਚ ਮੁੜ ਤੋਂ ਥਾਂ ਦਿੱਤਾ ਗਿਆ। ਇੰਨਾ ਹੀ ਨਹੀਂ ਜ਼ਿਲ੍ਹਾ ਪੱਧਰ ’ਤੇ ਵੀ ਸਿੱਖ ਚਿਹਰਿਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਿੰਡਾਂ ਵਿੱਚ ਕਿਸਾਨ ਭਾਜਪਾਦੇ ਸਿੱਖ ਚਿਹਰਿਆਂ ਨੂੰ ਅਪਣਾ ਸਕਣ।

ਜੇਕਰ ਗੱਲ ਲੁਧਿਆਣਾ ਦੀ ਹੀ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਬੀਤੇ ਦਿਨੀਂ ਬਿਕਰਮ ਸਿੱਧੂ ਨੂੰ ਪਾਰਟੀ ’ਚ ਸ਼ਾਮਿਲ ਕੀਤਾ ਗਿਆ ਜੋ ਪੇਸ਼ੇ ਤੋਂ ਵਕੀਲ ਹਨ ਅਤੇ ਸਿੱਖ ਕਮਿਊਨਿਟੀ ਤੋਂ ਆਉਂਦੇ ਹਨ।

ਇਹ ਵੀ ਪੜ੍ਹੋ: ਹਿਸਾਰ ਲਾਠੀਚਾਰਜ: ਕਿਸਾਨ ਮਹਾਪੰਚਾਇਤ 'ਚ ਲਏ ਗਏ ਕਈ ਵੱਡੇ ਫੈਸਲੇ, 8 ਨਵੰਬਰ ਨੂੰ...

ETV Bharat Logo

Copyright © 2024 Ushodaya Enterprises Pvt. Ltd., All Rights Reserved.