ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ 'ਤੇ ਭਾਜਪਾ ਤੇ ਅਕਾਲੀ ਦਲ ਨੇ ਚੁੱਕੇ ਸਵਾਲ

author img

By ETV Bharat Punjabi Desk

Published : Jan 16, 2024, 12:36 PM IST

BJP and Akali Dal raised questions on Rahul Gandhi's Bharat jodo nyay Yatra

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇੱਕ ਹੋਰ ਯਾਤਰਾ ’ਤੇ ਨਿਕਲ ਪਏ ਹਨ। ਉਹਨਾਂ ਦੀ ਨਵੀਂ ਯਾਤਰਾ ਦਾ ਨਾਂ ‘ਭਾਰਤ ਜੋੜੋ ਨਿਆ ਯਾਤਰਾ’ ਹੈ। ਜਿਸ ਨੂੰ ਲੈਕੇ ਅਕਾਲੀ ਦਲ ਅਤੇ ਭਾਜਪਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਦੀ ਪਿਛਲੀ 140 ਦਿਨਾਂ ਯਾਤਰਾ ਨੂੰ ‘ਭਾਰਤ ਜੋੜੋ ਯਾਤਰਾ’ ਦਾ ਨਾਂ ਦਿੱਤਾ ਗਿਆ ਸੀ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ 'ਤੇ ਭਾਜਪਾ ਤੇ ਅਕਾਲੀ ਦਲ ਨੇ ਚੁੱਕੇ ਸਵਾਲ

ਲੁਧਿਆਣਾ : ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਇੱਕ ਫਰਵਰੀ ਤੋਂ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਉੱਥੇ ਹੀ ਦੇਸ਼ ਭਰ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਵੀ ਨਿਆਏ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਵਾਲ ਖੜੇ ਕੀਤੇ ਗਏ ਹਨ। ਅਕਾਲੀ ਦਲ ਨੇ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਗਠਜੋੜ ਹੈ ਅਤੇ ਇੰਡੀਆ ਗਠਜੋੜ ਦੀ ਸਹਿਮਤੀ ਹੋ ਚੁੱਕੀ ਹੈ ਤਾਂ ਰਾਹੁਲ ਗਾਂਧੀ ਇੱਕਲੇ ਕਿਉਂ ਇਹ ਯਾਤਰਾ ਕੱਢ ਰਹੇ ਹਨ। ਉਹਨਾਂ ਕਿਹਾ ਕਿ ਚੰਗੀ ਗੱਲ ਹੈ, ਜੇਕਰ ਕੇਂਦਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਇੱਕਜੁੱਟ ਹੋ ਕੇ ਵਿਰੋਧੀ ਧਿਰ ਨੂੰ ਮਜਬੂਤ ਕਰਨ ਲਈ ਉਪਰਾਲੇ ਕਰ ਰਹੀਆਂ ਹਨ। ਪਰ ਇਹ ਯਾਤਰਾ ਰਾਹੁਲ ਗਾਂਧੀ ਸਿਰਫ ਕਾਂਗਰਸ ਲਈ ਕਰ ਰਹੇ ਹਨ। ਅਜਿਹੇ ਦੇ ਵਿੱਚ ਗਠਜੋੜ ਦੀ ਰਾਜਨੀਤੀ ਕਿੱਥੇ ਸਟੈਂਡ ਕਰਦੀ ਹੈ। ਇਹ ਵੀ ਇੱਕ ਵੱਡਾ ਸਵਾਲ ਹੈ। ਬਾਕੀ ਪਾਰਟੀਆਂ ਇਸ ਯਾਤਰਾ ਨੂੰ ਸਮਰਥਨ ਦੇ ਰਹੀਆਂ ਹਨ ਜਾਂ ਨਹੀਂ ਜੇਕਰ ਨਹੀਂ ਦੇ ਰਹੀਆਂ ਤਾਂ ਇਹ ਇੰਡੀਆ ਅਲਾਇੰਸ ਲਈ ਵੱਡੀ ਖਤਰੇ ਦੀ ਘੰਟੀ ਹੈ।

ਪੱਬਾਂ ਭਾਰ ਹੈ ਅਕਾਲੀ ਦਲ : ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਵੱਡੇ ਪੱਧਰ ਤੇ ਇੱਕ ਫਰਵਰੀ ਨੂੰ 'ਪੰਜਾਬ ਬਚਾਓ ਯਾਤਰਾ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪੂਰਾ ਪੰਜਾਬ ਪੱਬਾਂ ਭਾਰ ਹੈ ਅਤੇ ਉਨਾਂ ਦੀ ਪਿਛਲੀਆਂ ਦੋ ਰੈਲੀਆਂ ਦੇ ਵਿੱਚ ਵੱਡਾ ਇਕੱਠ ਵੀ ਵੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਕਿਸੇ ਰੈਲੀ ਦੇ ਅੰਦਰ ਅਕਾਲੀ ਦਲ ਤੋਂ ਜਿਆਦਾ ਇਕੱਠ ਕੋਈ ਵੀ ਪਾਰਟੀ ਨਹੀਂ ਕਰ ਸਕਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਕ ਹੋਰ ਯਾਤਰਾ ’ਤੇ ਨਿਕਲ ਪਏ ਹਨ। ਉਨ੍ਹਾਂ ਦੀ ਪਿਛਲੀ 140 ਦਿਨਾਂ ਯਾਤਰਾ ਨੂੰ ‘ਭਾਰਤ ਜੋੜੋ ਯਾਤਰਾ’ ਦਾ ਨਾਂ ਦਿੱਤਾ ਗਿਆ ਸੀ। ਨਵੀਂ ਯਾਤਰਾ ਦਾ ਨਾਂ ‘ਭਾਰਤ ਜੋੜੋ ਨਿਆਂ ਯਾਤਰਾ’ ਰੱਖਿਆ ਗਿਆ ਹੈ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਿਰਾਸ਼-ਉਦਾਸ ਕਾਂਗਰਸ ਜਥੇਬੰਦੀ ’ਚ ਪਿਛਲੀ ਯਾਤਰਾ ਨਾਲ ਕੁਝ ਚੇਤਨਾ ਆਈ ਪਰ ਚੋਣਾਂ ’ਚ ਕੋਈ ਵੱਡਾ ਲਾਭ ਨਹੀਂ ਮਿਲਿਆ।

ਭਾਜਪਾ ਆਗੂ ਨੇ ਕੱਸੇ ਤੰਜ: ਇਸ ਯਾਤਰਾ ਨੂੰ ਲੈ ਕੇ ਭਾਜਪਾ ਵੱਲੋਂ ਵੀ ਚੁਟਕੀ ਲਈ ਗਈ ਹੈ। ਭਾਜਪਾ ਪੰਜਾਬ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਉਹਨਾਂ ਦੀ ਨਿੱਜੀ ਸੋਚ ਦੱਸਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਲਾਇੰਸ ਨੂੰ ਲੈ ਕੇ ਵੀ ਵੱਡੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਅਲਾਇੰਸ ਦਾ ਅੱਜ ਰਿਜਲਟ ਵੀ ਵੇਖਣ ਨੂੰ ਮਿਲ ਗਿਆ ਹੈ ਜਦੋਂ ਸੁਖਪਾਲ ਖਹਿਰਾ ਨੂੰ ਬੇਲ ਮਿਲੀ ਹੈ। ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਸਮਝੌਤਾ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਕਾਂਗਰਸ ਦੇ ਵਿੱਚ ਹਾਲੇ ਵੀ ਕੁਝ ਜ਼ਮੀਰ ਵਾਲੇ ਲੋਕ ਜਰੂਰ ਹਨ ਪਰ ਉਹ ਇਸ ਗਠਜੋੜ ਨੂੰ ਲੈ ਕੇ ਕੀ ਘਰ ਬਹਿੰਦੇ ਹਨ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਈ ਕਮਾਨ ਅੱਗੇ ਪੰਜਾਬ ਕਾਂਗਰਸ ਨੂੰ ਗੋਡੇ ਟੇਕਣੇ ਪਏ ਹਨ ਉਹਨਾਂ ਕਿਹਾ ਕਿ ਭਾਜਪਾ ਦੇ ਵਿਰੁੱਧ ਇਹ ਅਲਾਇੰਸ ਬਣਾਇਆ ਗਿਆ ਹੈ ਰਾਜਨੀਤੀ ਦੇ ਸਾਰੇ ਹੀ ਮੁਢਲੀ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਕਾਂਗਰਸ ਦੇ ਕਈ ਲੀਡਰਾਂ ਨੂੰ ਜੇਲ ਤੱਕ ਭੇਜ ਚੁੱਕੀ ਹੈ ਉੱਥੇ ਹੀ ਹੁਣ ਕਾਂਗਰਸ ਦੇ ਲੀਡਰ ਉਹਨਾਂ ਆਗੂਆਂ ਦੇ ਲਈ ਵੋਟਾਂ ਮੰਗਣਗੇ।

ਰਾਹੁਲ ਗਾਂਧੀ ਦੀ ਯਾਤਰਾ : ਪਿਛਲੀ ਯਾਤਰਾ ’ਚ ਰਾਹੁਲ ਗਾਂਧੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਲੰਬਾ ਸਮਾਂ ਗੁਜ਼ਾਰਿਆ ਪਰ ਤਿੰਨੋਂ ਸੂਬਿਆਂ ’ਚ ਕਾਂਗਰਸ ਬੁਰੀ ਤਰ੍ਹਾਂ ਚੋਣਾਂ ਹਾਰ ਗਈ ਜਦਕਿ 2018 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਇਨ੍ਹਾਂ ਸੂਬਿਆਂ ਦੀ ਸੱਤਾ ਭਾਜਪਾ ਤੋਂ ਖੋਹੀ ਸੀ। ਉੱਥੇ ਹੀ ਕਰਨਾਟਕ ਤੇ ਤੇਲੰਗਾਨਾ ’ਚ ਕਾਂਗਰਸ ਦੀ ਜਿੱਤ ’ਚ ਰਾਹੁਲ ਗਾਂਧੀ ਦੀ ਯਾਤਰਾ ਤੋਂ ਜ਼ਿਆਦਾ ਭੂਮਿਕਾ ਇੱਥੇ ਪਾਰਟੀ ਦੀ ਜਥੇਬੰਦਕ ਸਰਗਰਮੀ ਤੇ ਤਤਕਾਲੀ ਸੂਬਾ ਸਰਕਾਰਾਂ ਖ਼ਿਲਾਫ਼ ਸੱਤਾ ਵਿਰੋਧੀ ਰੁਝਾਨ ਦੀ ਰਹੀ। ਉਦੋਂ ਵੀ ਕਾਂਗਰਸ ਨੇ ਯਾਤਰਾ ਨੂੰ ਚੋਣਾਂ ਨਾਲ ਜੋੜਨ ਤੋਂ ਇਨਕਾਰ ਕੀਤਾ ਸੀ, ਜਿਵੇਂ ਹੁਣ ਕੀਤਾ ਜਾ ਰਿਹਾ ਹੈ ਪਰ ਸਾਰੇ ਜਾਣਦੇ ਹਨ ਕਿ ਰਾਜਨੀਤੀ ’ਚ ਅਸਲੀ ਖੇਡ ਤਾਂ ਸੱਤਾ ਦੀ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਨੂੰ ਪਿਛਲੀ ਯਾਤਰਾ ਦਾ ਮਾਰਗ ਹੋਵੇ ਜਾਂ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ’ਚ ਖ਼ਤਮ ਹੋਣ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਦਾ ਮਾਰਗ, ਉਸ ’ਚ ਚੋਣਾਵੀ ਰਾਜਨੀਤੀ ਦਾ ਗਣਿਤ ਹੀ ਮੁੱਖ ਪਹਿਲੂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.