ETV Bharat / state

Bapu Surat Singh Khalsa Discharged: ਡੀਐਮਸੀ 'ਚੋਂ ਮਿਲੀ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ, ਪਹਿਲਾਂ ਜਾਣਗੇ ਘਰ, ਮਰਨ ਵਰਤ ਨਾ ਰੱਖਣ ਦਾ ਲਿਆ ਪ੍ਰਸ਼ਾਸ਼ਨ ਨੇ ਭਰੋਸਾ, ਪਹਿਲਾਂ ਘਰ ਫਿਰ ਜਾਣਗੇ ਮੋਰਚੇ 'ਚ

author img

By

Published : Mar 4, 2023, 7:15 PM IST

Updated : Mar 4, 2023, 10:47 PM IST

ਕੌਮੀ ਇਨਸਾਫ਼ ਮੋਰਚੇ ਮੁਤਾਬਿਕ ਅੱਜ ਉਨ੍ਹਾਂ ਦੀ ਪਹਿਲੀ ਜਿੱਤ ਹੋਈ ਹੈ ਕਿਉਂਕਿ ਬਾਬੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਆਗੂ ਵੱਡੀ ਗਿਣਤੀ ਵਿਚ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰ ਲਿਜਾਣ ਲਈ ਡੀ.ਐਮ.ਸੀ ਹਸਪਤਾਲ ਪਹੁੰਚੇ।

ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਲੁਧਿਆਣਾ: ਆਖਰਕਾਰ ਲੰਬੇ ਸਮੇਂ ਮਗਰੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਆਗੂ ਵੱਡੀ ਗਿਣਤੀ ਵਿਚ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰ ਲਿਜਾਣ ਲਈ ਡੀ.ਐਮ.ਸੀ ਹਸਪਤਾਲ ਪਹੁੰਚੇ। ਇਸੇ ਦੌਰਾਨ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਸਖਤੀ ਕੀਤੀ। ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦਾ ਮੈਡੀਕਲ ਚੈੱਕ-ਅਪ ਕਰਨ ਤੋਂ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਫੁੱਲਾਂ ਦੀ ਵਰਖਾ: ਬਾਪੂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਦੇਣ ਤੋਂ ਪਹਿਲਾਂ ਪੁਲਿਸ ਪ੍ਰਸਾਸ਼ਨ ਅਤੇ ਹਸਪਤਾਲ਼ ਦੇ ਡਾਕਟਰਾਂ ਵੱਲੋਂ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਗਈ । ਇਸ ਦੌਰਾਨ ਕਈ ਗੱਲਾਂ ਉੱਤੇ ਸਹਿਮਤੀ ਹੋਣ ਮਗਰੋਂ ਹੀ ਬਾਪੂ ਸੂਰਤ ਸਿੰਘ ਨੂੰ ਇਹ ਛੁੱਟੀ ਮਿਲੀ ਹੈ। ਉਨ੍ਹਾਂ ਨੂੰ ਛੁੱਟੀ ਮਿਲਣ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਦਾ ਹਸਪਤਾਲ ਦੇ ਬਾਹਰ ਆਉਂਦਿਆਂ ਸਵਾਗਤ ਕੀਤਾ ।ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੀ ਪਹਿਲੀ ਜਿੱਤ ਹੈ।ਮੋਰਚੇ ਨੇ ਆਖਰਕਾਰ ਕਾਫੀ ਜੱਦੋਜਹਿਦ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੂੰ ਹੁਣ ਘਰ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ ।

ਮਰਨ ਵਰਤ 'ਤੇ ਨਹੀਂ ਬੈਠਣਗੇ ਬਾਪੂ ਸੂਰਤ ਸਿੰਘ ਖ਼ਾਲਸਾ: ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੈਡੀਕਲ ਸਰਟੀਫਿਕੇਟ ਮਿਲਣ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਕਿਹਾ ਕਿ ਬਾਪੂ ਨੂੰ ਦੋ ਤਿੰਨ ਗੰਭੀਰ ਬਿਮਾਰੀਆਂ ਹਨ ਇਸ ਕਰਕੇ ਉਹਨਾਂ ਨੂੰ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦਾ ਹੈ । ਫਿਲਹਾਲ ਕੌਮੀ ਇਨਸਾਫ ਮੋਰਚੇ ਨੂੰ ਬਾਪੂ ਸੂਰਤ ਸਿੰਘ ਨੂੰ ਮੋਰਚੇ ਵਿਚ ਲੈ ਜਾਣ ਲਈ ਮਨਾ ਕੀਤਾ ਗਿਆ ਹੈ । ਪੁਲਿਸ ਕਮਿਸ਼ਨਰ ਨੇ ਆਖਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਇੱਕ ਵਾਅਦਾ ਕੀਤਾ ਗਿਆ ਕਿ ਉਹ ਹੁਣ ਮਰਨ ਵਰਤ 'ਤੇ ਨਹੀਂ ਬੈਠਣਗੇ।

ਇਹ ਵੀ ਪੜ੍ਹੋ: Given job by Punjab government: ਪੱਲੇਦਾਰੀ ਕਰਨ ਲਈ ਮਜ਼ਬੂਰ ਹਾਕੀ ਖਿਡਾਰੀ ਦੀ ਪੰਜਾਬ ਸਰਕਾਰ ਨੇ ਫੜ੍ਹੀ ਬਾਂਹ, ਖੇਡ ਵਿਭਾਗ 'ਚ ਦਿੱਤੀ ਨੌਕਰੀ

Last Updated : Mar 4, 2023, 10:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.