ETV Bharat / state

ਲੁਧਿਆਣਾ ਪਹੁੰਚੀ ਬੰਦੇ ਭਾਰਤ ਟ੍ਰੇਨ ਦਾ ਭਰਵਾਂ ਸਵਾਗਤ, ਭਾਜਪਾ ਆਗੂ ਨੇ ਕਿਹਾ- ਏਅਰਪੋਰਟ ਤੋਂ ਵੀ ਵਧੀਆ ਅਪਗ੍ਰੇਡ ਹੋਵੇਗਾ ਸ਼ਹਿਰ ਦਾ ਸਟੇਸ਼ਨ

author img

By ETV Bharat Punjabi Team

Published : Dec 30, 2023, 6:46 PM IST

ਬੰਦੇ ਭਾਰਤ ਟ੍ਰੇਨ
ਬੰਦੇ ਭਾਰਤ ਟ੍ਰੇਨ

Vande Bharat Train Ravana: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਚਲਾਈ ਗਈ ਹੈ। ਜਿਸ ਦਾ ਲੁਧਿਆਣਾ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਹਰੀ ਝੰਡੀ ਦੇ ਕੇ ਦਿੱਲੀ ਲਈ ਰਵਾਨਾ ਕੀਤਾ ਗਿਆ।

ਲੁਧਿਆਣਾ ਪਹੁੰਚੀ ਬੰਦੇ ਭਾਰਤ ਟ੍ਰੇਨ ਦਾ ਭਰਵਾਂ ਸਵਾਗਤ

ਲੁਧਿਆਣਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਨੂੰ ਵੱਡੀ ਸੌਗਾਤ ਬੰਦੇ ਭਾਰਤ ਟ੍ਰੇਨ ਦਿੱਤੀ ਗਈ ਹੈ, ਜਿਸ ਦੇ ਤਹਿਤ ਟ੍ਰੇਨ ਦਾ ਇੱਕ ਰੂਟ ਅੰਮ੍ਰਿਤਸਰ ਤੋਂ ਦਿੱਲੀ ਲਈ ਚਲਾਇਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਵੀ ਇੱਕ ਜੰਮੂ ਕਟਰਾਂ ਤੋਂ ਦਿੱਲੀ ਤੱਕ ਬੰਦੇ ਭਾਰਤ ਟ੍ਰੇਨ ਚੱਲ ਰਹੀ ਹੈ ਪਰ ਨਵੀਂ ਚਲਾਈ ਗਈ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 8:15 ਮਿੰਟ 'ਤੇ ਰਵਾਨਾ ਹੋਵੇਗੀ ਜਦੋਂ ਕਿ 1.30 ਵਜੇ ਦਿੱਲੀ ਪਹੁੰਚ ਜਾਵੇਗੀ। ਇਸ ਟ੍ਰੇਨ ਦਾ ਸਟਾੱਪ ਲੁਧਿਆਣਾ ਦੇ ਵਿੱਚ ਵੀ ਹੋਵੇਗਾ। ਇਸ ਤੋਂ ਇਲਾਵਾ ਮੁੜ ਤੋਂ ਇਹ ਟ੍ਰੇਨ ਦਿੱਲੀ ਤੋਂ 3:15 'ਤੇ ਰਵਾਨਾ ਹੋਵੇਗੀ ਅਤੇ ਅੰਮ੍ਰਿਤਸਰ 8:35 ਤੇ ਪੁੱਜ ਜਾਵੇਗੀ। ਅੱਜ ਇਸ ਟ੍ਰੇਨ ਨੂੰ ਜਿੱਥੇ ਅੰਮ੍ਰਿਤਸਰ ਤੋਂ ਪਹਿਲਾਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਉੱਥੇ ਹੀ ਲਗਭਗ ਦੁਪਹਿਰ 2 ਵਜੇ ਦੇ ਕਰੀਬ ਇਹ ਲੁਧਿਆਣਾ ਪਹੁੰਚੀ ਜਿੱਥੇ ਭਾਜਪਾ ਦੇ ਆਗੂਆਂ ਵੱਲੋਂ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਹਰੀ ਝੰਡੀ ਦੇ ਕੇ ਲੁਧਿਆਣਾ ਤੋਂ ਅੱਗੇ ਦਿੱਲੀ ਲਈ ਰਵਾਨਾ ਕੀਤਾ ਗਿਆ।

ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ ਕਰ ਰਿਹਾ ਵਿਕਾਸ: ਬੰਦੇ ਭਾਰਤ ਟ੍ਰੇਨ ਭਾਰਤ ਦੀ ਸੁਪਰ ਫਾਸਟ ਟ੍ਰੇਨਾਂ ਵਿੱਚੋਂ ਇੱਕ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਡਰੀਮ ਪ੍ਰੋਜੈਕਟ ਹੈ। ਅੱਜ ਲੁਧਿਆਣਾ ਤੋਂ ਹਰੀ ਝੰਡੀ ਵਿਖਾਉਂਦੇ ਹੋਏ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਦੇਬੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਰੇਲ ਨਾਲ ਨਾ ਸਿਰਫ ਪੂਰੀ ਤਰ੍ਹਾਂ ਜੋੜਿਆ ਜਾ ਰਿਹਾ ਹੈ, ਸਗੋਂ ਪੁਰਾਣੇ ਰੇਲਵੇ ਸਟੇਸ਼ਨ ਅਪਗ੍ਰੇਡ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦਾ ਰੇਲਵੇ ਸਟੇਸ਼ਨ ਵੀ ਅਪਗਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਅਜਿਹਾ ਕੋਈ ਏਅਰਪੋਰਟ ਤੱਕ ਨਹੀਂ ਹੋਵੇਗਾ, ਜਿਸ ਤਰ੍ਹਾਂ ਦਾ ਲੁਧਿਆਣੇ ਦਾ ਰੇਲਵੇ ਸਟੇਸ਼ਨ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਰਬ ਪੱਖੀ ਵਿਕਾਸ ਦੇ ਵਿੱਚ ਯੋਗਦਾਨ ਪਾ ਰਹੇ ਹਨ, ਜਿਸ ਦੀ ਵੱਡੀ ਉਦਾਹਰਨ ਬੰਦੇ ਭਾਰਤ ਟ੍ਰੇਨ ਹੈ।

ਦੇਸ਼ ਨੂੰ 6 ਨਵੀਂਆਂ ਬੰਦੇ ਭਾਰਤ ਟ੍ਰੇਨਾਂ ਮਿਲੀਆਂ: ਅੱਜ ਦੇਸ਼ ਨੂੰ ਛੇ ਬੰਦੇ ਭਾਰਤ ਟ੍ਰੇਨਾਂ ਮਿਲੀਆਂ ਹਨ ਜਿਨਾਂ ਦੇ ਵਿੱਚੋਂ ਇੱਕ ਜੰਮੂ ਕਟਰਾਂ ਤੋਂ ਦਿੱਲੀ, ਦੂਜੀ ਅੰਮ੍ਰਿਤਸਰ ਤੋਂ ਦਿੱਲੀ ਜਦੋਂ ਕਿ ਇੱਕ ਟ੍ਰੇਨ ਕੋਏਂਬਟੂਰ ਤੋਂ ਬੈਗਲੋਰ ਜਾਵੇਗੀ। ਅੱਯੋਧਿਆ ਤੋਂ ਦਿੱਲੀ ਲਈ ਵੀ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਮਡਗਾਓ ਤੋਂ ਜਾਲਨਾ ਤੋਂ ਮੁੰਬਈ ਤੱਕ ਵੀ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਕੁਲ੍ਹ ਛੇ ਟ੍ਰੇਨਾਂ ਬੰਦੇ ਭਾਰਤ ਦੀਆਂ ਦੇਸ਼ ਭਰ ਦੇ ਅਲੱਗ ਅਲੱਗ ਟਰੈਕਾਂ 'ਤੇ ਚਲਾਈਆਂ ਗਈਆਂ ਹਨ। ਜਦਕਿ ਇਸ ਤੋਂ ਪਹਿਲਾਂ ਵੀ ਕਈ ਬੰਦੇ ਭਾਰਤ ਟ੍ਰੇਨਾਂ ਦੀ ਸੁਗਾਤ ਪ੍ਰਧਾਨ ਮੰਤਰੀ ਦੇ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.