ETV Bharat / state

Asian Games : ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ, ਨਹੀਂ ਪਹੁੰਚਿਆਂ ਆਪ ਵਿਧਾਇਕ

author img

By ETV Bharat Punjabi Team

Published : Oct 13, 2023, 4:00 PM IST

Asian Games : ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ
Asian Games : ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ

ਜਦੋਂ ਵੀ ਕੋਈ ਖਿਡਾਰੀ ਜਿੱਤ ਕੇ ਆਉਂਦਾ, ਤਾਂ ਉਮੀਦ ਹੁੰਦੀ ਹੈ ਕਿ ਉਸ ਦੀ ਹੌਂਸਲਾ ਹਫ਼ਜ਼ਾਈ ਇਲਾਕੇ ਦੇ ਮੰਤਰੀਆਂ, ਵਿਧਾਇਕਾਂ ਵੱਲੋਂ ਜ਼ਰੂਰ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲ ਸਕੇ। ਵੈਸੇ ਤਾਂ ਖੁਦ ਹੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪ ਖਿਡਾਰੀਆਂ ਕੋਲ ਆਉਣਾ ਚਾਹੀਦਾ ਹੈ, ਪਰ ਜੇਕਰ ਸੱਦੇ 'ਤੇ ਵੀ ਵਿਧਾਇਕ ਨਾ ਪਹੁੰਚਣ, ਤਾਂ ਸਵਾਲ ਤਾਂ ਖੜ੍ਹੇ ਹੋਣੇ ਬਣਦੇ ਹਨ।

ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ, ਨਹੀਂ ਪਹੁੰਚਿਆਂ ਆਪ ਵਿਧਾਇਕ

ਲੁਧਿਆਣਾ: ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਧਰੁਵ ਕਪਿਲਾ ਦਾ ਪੀਏਯੂ ਵਿੱਚ ਸਨਮਾਨ ਕੀਤਾ ਗਿਆ। ਧਰੁਵ ਕਪਿਲਾ ਨੂੰ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ, ਜਿੱਥੇ ਪਹਿਲਾਂ ਹੀ ਖੇਡਾਂ ਚੱਲ ਰਹੀਆਂ ਸਨ। ਇਸ ਮੌਕੇ ਏ.ਡੀ.ਸੀ ਤਾਂ ਪਹੁੰਚੇ, ਪਰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਨਹੀਂ ਆਇਆ, ਜਦਕਿ ਲੁਧਿਆਣਾ ਦੇ ਲੋਕ ਸੰਪਰਕ ਵਿਭਾਗ ਵੱਲੋਂ ਧਰੁਵ ਨੂੰ ਸਨਮਾਨਿਤ ਕਰਨ ਲਈ ਲੁਧਿਆਣਾ ਦੇ ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਏ ਡੀ ਸੀ ਤੋਂ ਇਲਾਵਾ ਕੋਈ ਵੀ ਐਮਐਲਏ ਨਹੀਂ ਪੁਹੰਚਿਆ। ਜਿਸ ਤੋਂ ਬਾਅਦ ਹਰ ਕੋਈ ਨਿਰਾਸ਼ ਹੈ।

ਧਰੁਵ ਨੇ ਸਾਂਝਾ ਕੀਤਾ ਤਜ਼ਰਬਾ: ਇਸ ਮੌਕੇ 'ਤੇ ਗੱਲਬਾਤ ਕਰਦਿਆਂ ਧਰੁਵ ਨੇ ਕਿਹਾ ਕਿ ਏਸ਼ੀਆ ਕੱਪ 'ਚ ਸਾਡੇ ਮੈਚ ਬਹੁਤ ਔਖੇ ਸਨ ਪਰ ਟੀਮ ਦੇ ਸਹਿਯੋਗ ਨਾਲ ਅਸੀਂ ਬੜੀ ਮੁਸ਼ਕਲ ਨਾਲ ਜਿੱਤੇ। ਧਰੁਵ ਨੇ ਕਿਹਾ ਕਿ ਮੇਰੇ ਇਕ ਸਾਥੀ ਦੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਹੇਠਾਂ ਚਲੀ ਗਈ ਸੀ, ਪਰ ਅਸੀਂ ਜਲਦੀ ਹੀ ਆਪਣੀ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਸਾਡਾ ਅਗਲਾ ਨਿਸ਼ਾਨਾਂ ਓਲੰਪਿਕ ਖੇਡਾਂ ਹਨ ਜਿਸ ਵਿੱਚ ਅਸੀਂ ਬਿਹਤਰੀਨ ਪ੍ਰਦਰਸ਼ਨ ਲਈ ਅਭਿਆਸ ਕਰਾਂਗੇ।

ਧਰੁਵ ਨੂੰ ਵਧਾਈ : ਉਧਰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਨੁਪਮ ਨੇ ਕਿਹਾ ਕਿ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੈਡਮਿੰਟਨ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਹੁਣ ਪਿੰਡਾਂ ਦੇ ਨੌਜਵਾਨ ਵੀ ਬੈਡਮਿੰਟਨ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਨੇ ਧਰੁਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਰ ਬੈਡਮਿੰਟਨ ਟਰੈਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.