ETV Bharat / state

ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ: ਅਰਵਿੰਦ ਕੇਜਰੀਵਾਲ

author img

By

Published : Feb 15, 2022, 1:15 PM IST

Updated : Feb 15, 2022, 1:44 PM IST

ਲੁਧਿਆਣਾ ਵਿੱਚ ਪਹੁੰਚੇ ਕੇਜਰੀਵਾਲ ਨੇ ਕਿਹਾ ਜੇ ਸਰਕਾਰ ਬਣੀ ਤਾਂ ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ, ਕਿਹਾ ਬਿੱਟੂ ਆਪਣੇ ਬਿਆਨ 'ਤੇ ਖੁਦ ਹੀ ਹੱਸ ਪੈਂਦੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਨੇ ਨਸ਼ੇ ਦੇ ਮੁੱਦੇ 'ਤੇ ਆਪਣਾ ਸਟੈਂਡ ਸਾਫ਼ ਕਰਦਿਆਂ ਕਿਹਾ ਕਿ ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ, ਜਿਸ 'ਤੇ ਠੱਲ੍ਹ ਪਾਈ ਜਾਵੇਗੀ।

ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ
ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ

ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਉਨ੍ਹਾਂ ਨੂੰ ਪੂਰਨ ਬਹੁਮਤ ਮਿਲੇਗਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ ਬੇਅਦਬੀਆਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮੁੱਦੇ 'ਤੇ ਸਿਆਸਤ ਕਰਦੀਆਂ ਆਈਆਂ ਹਨ, ਦੋਵੇਂ ਇੱਕ ਦੂਜੇ ਦਾ ਸਾਥ ਦਿੰਦੇ ਰਹੇ। ਜਿਸ ਕਰਕੇ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ, ਜੇਕਰ ਸਜ਼ਾ ਦਿੱਤੀ ਹੁੰਦੀ ਤਾਂ ਦੁਬਾਰਾ ਬੇਅਦਬੀ ਨਹੀਂ ਹੁੰਦੀ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਨਸ਼ੇ ਦੇ ਮੁੱਦੇ 'ਤੇ ਆਪਣਾ ਸਟੈਂਡ ਸਾਫ਼ ਕਰਦਿਆਂ ਕਿਹਾ ਕਿ ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ, ਜਿਸ 'ਤੇ ਠੱਲ੍ਹ ਪਾਈ ਜਾਵੇਗੀ, ਸੁਰੱਖਿਆ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ, ਉਨ੍ਹਾਂ ਦਾ ਪਹਿਲਾ ਕਰਤੱਵ ਹੋਵੇਗਾ। ਕੇਜਰੀਵਾਲ ਨੇ ਇਸ ਦੌਰਾਨ ਐਸਵਾਈਐਲ ਦੇ ਮੁੱਦੇ 'ਤੇ ਵੀ ਕਿਹਾ ਕਿ ਮੇਰੇ ਸਟੈਂਡ ਲੈਣ ਨਾਲ ਕੁੱਝ ਨਹੀਂ ਹੋਵੇਗਾ, ਮਾਮਲਾ ਕੋਰਟ ਵਿੱਚ ਹੈ ਅਤੇ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਸਲਾ ਹੱਲ ਹੋਵੇ। ਉਹ ਸੁਪਰੀਮ ਕੋਰਟ ਦੇ ਬਾਈਕਾਟ ਦੀ ਕੁੱਝ ਕਹਿੰਦੀਆਂ ਹਨ ਤੇ ਸਟੇਟ ਦੇ ਵਿੱਚ ਕੁੱਝ ਕਹਿੰਦੀਆਂ ਨੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਹੱਕ ਜਾਂ ਅਧਿਕਾਰ ਉਸ ਤੋਂ ਨਹੀਂ ਖੁੰਝਣਾ ਚਾਹੀਦਾ।

ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ

ਸੁਰੱਖਿਆ 'ਤੇ ਸਟੈਂਡ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੁਰੱਖਿਆ ਇਕ ਬਹੁਤ ਅਹਿਮ ਮੁੱਦਾ ਹੈ ਬੀਤੇ ਮਹੀਨਿਆਂ ਦੇ ਵਿੱਚ ਜੋ ਘਟਨਾਵਾਂ ਹੋਈਆਂ, ਉਸ ਕਰਕੇ ਪੰਜਾਬ ਦੇ ਵਿੱਚ ਈਮਾਨਦਾਰ ਅਤੇ ਮਜ਼ਬੂਤ ਸਰਕਾਰ ਦੀ ਸਖ਼ਤ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਸਾਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ, ਭਾਵੇਂ ਉਹ ਕਿਸੇ ਵੀ ਸਮਾਜ ਹੈ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਇਸ 'ਤੇ ਰਾਜਨੀਤੀ ਕੀਤੀ ਹੈ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਵੇਗੀ ਤਾਂ ਸੁਰੱਖਿਆ ਆਪੇ ਹੀ ਹੋ ਜਾਵੇਗੀ।

ਐਸ.ਵਾਈ.ਐਲ 'ਤੇ ਸਟੈਂਡ

ਕੇਜਰੀਵਾਲ ਨੇ ਐਸ.ਵਾਈ.ਐਲ 'ਤੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੁਪਰੀਮ ਕੋਰਟ ਦੇ ਵਿੱਚ ਕੋਈ ਅਜਿਹੀ ਪਟੀਸ਼ਨ ਦਾਖ਼ਲ ਨਹੀਂ ਕੀਤੀ ਕਿ ਦਿੱਲੀ ਨੂੰ ਪੰਜਾਬ ਦਾ ਪਾਣੀ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਇਹ ਰਾਜਨੀਤਿਕ ਪਾਰਟੀਆਂ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਮੇਰੇ ਸਟੈਂਡ ਲੈਣ ਨਾਲ ਕੁੱਝ ਵੀ ਨਹੀਂ ਹੋਵੇਗਾ, ਅਸਲ ਵਿੱਚ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਸਲਾ ਹੱਲ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਸਟੈਂਡ ਲੈਣ ਨਾਲ ਮਸਲਾ ਹੱਲ ਹੁੰਦਾ ਤਾਂ ਮੈਂ 5 ਮਿੰਟ ਵਿੱਚ ਲੈ ਲੈਂਦਾ, ਪਰ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ, ਪਰ ਉਹ ਇਹ ਗੱਲ ਜ਼ਰੂਰ ਕਹਿਣਗੇ ਕਿ ਪੰਜਾਬ ਦਾ ਹੱਕ ਉਸ ਤੋਂ ਖੁੰਝਣਾ ਨਹੀਂ ਚਾਹੀਦਾ।

ਨਸ਼ੇ 'ਤੇ ਸਟੈਂਡ

ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ 'ਤੇ ਠੱਲ ਪਾਉਣ ਲਈ ਵੀ ਮਜਬੂਰ ਸਰਕਾਰ ਦੀ ਲੋੜ ਹੈ, ਨਸ਼ਾ ਤੇ ਹਥਿਆਰ ਗੁਆਂਢੀ ਮੁਲਕਾਂ ਤੋਂ ਆਉਂਦੇ ਹਨ, ਇਸ ਕਰਕੇ ਇਮਾਨਦਾਰ ਸਰਕਾਰ ਦੀ ਲੋੜ ਹੈ। ਹਾਲਾਂਕਿ ਉਨ੍ਹਾਂ ਨੂੰ ਦਿੱਲੀ ਵਿੱਚ ਸ਼ਰਾਬ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਬਕਾਰੀ ਨੀਤੀ ਨੂੰ ਮੁੜ ਤੋਂ ਸਹੀ ਕੀਤਾ ਗਿਆ ਹੈ ਅਤੇ ਜਿੰਨੇ ਠੇਕੇ ਪਹਿਲਾਂ ਸਨ, ਉਸ ਤੋਂ 4 ਠੇਕੇ ਘੱਟ ਹੀ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ 'ਤੇ ਠੱਲ੍ਹ ਪਾਉਣਾ ਬੇਹੱਦ ਜ਼ਰੂਰੀ ਹੈ ਡਰੱਗ ਅਤੇ ਸ਼ਰਾਬ ਦੇ ਵਿੱਚ ਫ਼ਰਕ ਹੈ।

ਬੇਅਦਬੀਆਂ ਅਤੇ ਸਟੈਂਡ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਅਤੇ ਪੰਜਾਬ ਦੇ ਵਿੱਚ ਬੀਤੇ ਸਾਲਾਂ ਦੇ ਅੰਦਰ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ, ਜੇਕਰ ਉਸ ਵਿੱਚ ਪਹਿਲਾਂ ਹੀ ਇਨਸਾਫ਼ ਦੇ ਦਿੱਤਾ ਹੁੰਦਾ ਤਾਂ ਮੁੜ ਤੋਂ ਦਰਬਾਰ ਸਾਹਿਬ ਵਿੱਚ ਹੋਈ ਘਟਨਾ ਨਾ ਵਾਪਰਦੀ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਮਿਲੀਆਂ ਜੁਲੀਆਂ ਹਨ ਅਤੇ ਜਦੋਂ ਇਕ ਦੀ ਸਰਕਾਰ ਬਣਦੀ ਹੈ ਤਾਂ ਦੂਜੇ ਨੂੰ ਬਚਾਉਂਦਿਆਂ ਅਤੇ ਜਦੋਂ ਦੂਜੇ ਦੀ ਬਣਦੀ ਹੈ ਤਾਂ ਉਹ ਪਹਿਲੇ ਨੂੰ ਬਚਾਉਂਦੀ ਹੈ। ਇਸ ਕਰਕੇ ਉਹ ਇਹ ਮਸਲੇ ਨੂੰ ਹੱਲ ਕਰਨਾ ਨਹੀਂ ਚਾਹੁੰਦੇ, ਜਿਸ ਕਰਕੇ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।

ਬਿੱਟੂ ਦੇ ਬਿਆਨ ਦਾ ਜਵਾਬ

ਅਰਵਿੰਦ ਕੇਜਰੀਵਾਲ ਨੂੰ ਜਦੋਂ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਤੇ ਸਵਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਚ ਜਿੰਨੇ ਕਾਂਗਰਸ ਦੇ ਉਮੀਦਵਾਰ ਚੋਣ ਲੜ ਰਹੇ ਨੇ ਉਨ੍ਹਾਂ ਨੂੰ ਮੁੜ ਤੋਂ ਰਲਾ ਲਿਆ ਜਾਵੇਗਾ ਤਾਂ ਅਰਵਿੰਦ ਕੇਜਰੀਵਾਲ ਨੇ ਹੱਸਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਖੁਦ ਹੀ ਆਪਣੇ ਬਿਆਨ ਤੇ ਹੱਸ ਪੈਂਦੇ ਨੇ ਉਹ ਉਨ੍ਹਾਂ ਨੂੰ ਕੀ ਜਵਾਬ ਦੇਣਗੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਇਹ ਸਰਕਾਰਾਂ ਪਾਰਟੀਆਂ ਸਾਡੇ ਤੋਂ ਘਬਰਾਈਆਂ ਹੋਈਆਂ ਨੇ ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਖੁਦ ਆਪਣੀਆਂ ਸੀਟਾਂ ਦੋਵੇਂ ਹਾਰ ਰਹੇ ਨੇ ਇਸ ਕਰਕੇ ਉਹ ਬੌਖਲਾ ਗਏ ਹਨ।

ਇਹ ਵੀ ਪੜੋ: ਜੇਪੀ ਨੱਡਾ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

Last Updated : Feb 15, 2022, 1:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.