ETV Bharat / state

ਕੀ ਕਾਂਗਰਸ ਨੂੰ ਹਾਸ਼ੀਏ ਉਤੇ ਲਿਆਉਣ ਲਈ ਆਪ ਅਤੇ ਭਾਜਪਾ ਚੱਲੇ ਇਕ ਰਾਹ

author img

By

Published : Sep 8, 2022, 5:29 PM IST

Updated : Sep 8, 2022, 9:38 PM IST

marginalizing the Congress
marginalizing the Congress

ਦੇਸ਼ ਭਰ ਦੇ ਵਿਚ ਕਾਂਗਰਸ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਇਸ ਲਈ ਕਾਂਗਰਸ ਦੇ ਆਗੂ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਅੰਕੜੇ ਇਹ ਵੀ ਬਿਆਨ ਕਰਦੇ ਹਨ 2022 ਵਿੱਚ 5 ਸੂਬਿਆਂ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਕਾਂਗਰਸ ਇਕ ਵੀ ਸੂਬੇ ਵਿਚ ਆਪਣੀ ਸਰਕਾਰ ਨਹੀਂ ਬਣਾ ਸਕੀ।Assembly elections 2022.

ਲੁਧਿਆਣਾ: ਦੇਸ਼ ਭਰ ਦੇ ਵਿਚ ਕਾਂਗਰਸ ਮਾੜੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਇਸ ਲਈ ਕਾਂਗਰਸ ਦੇ ਆਗੂ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਅੰਕੜੇ ਇਹ ਵੀ ਬਿਆਨ ਕਰਦੇ ਹਨ 2022 ਵਿੱਚ 5 ਸੂਬਿਆਂ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ (Assembly elections 2022) ਦੇ ਵਿਚ ਕਾਂਗਰਸ ਇਕ ਵੀ ਸੂਬੇ ਵਿਚ ਆਪਣੀ ਸਰਕਾਰ ਨਹੀਂ ਬਣਾ ਸਕੀ। Assembly elections 2022.

ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਲੈ ਕੇ ਸਰਕਾਰ ਬਣਾਈ ਜਦੋਂ ਕਿ ਕਾਂਗਰਸ 18 ਤੇ ਹੀ ਸਿਮਟ ਕੇ ਰਹਿ ਗਈ, ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਦੇ ਵਿਚ ਵੀ ਭਾਜਪਾ ਨਾ ਸਿਰਫ ਵੱਡੀ ਪਾਰਟੀ ਬਣ ਕੇ ਉੱਭਰੀ ਸਗੋਂ ਚਾਰ ਸੂਬਿਆਂ ਦੇ ਵਿਚ ਆਪਣੀ ਸਰਕਾਰ ਵੀ ਬਣਾਈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੇ ਕਈ ਵੱਡੇ ਚਿਹਰੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ। ਜਿਨ੍ਹਾਂ ਵਿਚ ਸਾਢੇ ਚਾਰ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਸਨ, ਉਹਨਾਂ ਦੀ ਕੈਬਨਿਟ ਦੇ ਕਈ ਮੰਤਰੀ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ, ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਦੇ ਵਿੱਚ ਵੀ ਕਾਂਗਰਸ ਨੂੰ ਵੱਡਾ ਨੁਕਸਾਨ ਹੋਇਆ।

Are you and the BJP on the path of marginalizing the Congress






ਕੇਂਦਰੀ ਏਜੰਸੀਆਂ ਦਾ ਰੋਲ: ਕਾਂਗਰਸ ਆਪਣੇ ਪਤਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨੂੰ ਵੱਡਾ ਕਾਰਨ ਮੰਨਦੀ ਰਹੀ ਹੈ, ਜਦੋਂ ਵੀ ਚੁਣਾਵੀ ਮੌਸਮ ਹੁੰਦਾ ਹੈ ਉਸ ਤੋਂ ਪਹਿਲਾਂ ਸੀਬੀਆਈ ਇਨਫੋਰਸਮੈਂਟ ਡਾਕਟਰੇਟ ਦੀਆਂ ਛਾਪੇਮਾਰੀਆਂ ਵਧਣ ਨੂੰ ਕਾਂਗਰਸੀ ਆਗੂ ਸਿਆਸੀ ਬਦਲਾਖੋਰੀ ਦਾ ਨਤੀਜਾ ਦੱਸਦੇ ਰਹੇ ਹਨ। ਕਾਂਗਰਸ ਦੇ ਪੰਜਾਬ ਬੁਲਾਰੇ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕੇ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਕਾਰਵਾਈਆਂ ਕਰਕੇ ਡਰਾਇਆ ਧਮਕਾਇਆ ਜਾਂਦਾ ਰਿਹਾ ਹੈ, ਮਾਮਲਾ ਉਦੋਂ ਵੀ ਸੁਰਖੀਆਂ ਵਿਚ ਆਇਆ ਜਦੋਂ national ਹੈਰਾਲਡ ਕੇਸ ਖੁੱਲ੍ਹਿਆ ਅਤੇ ਲਗਾਤਾਰ ਕਾਂਗਰਸ ਦੇ ਸੁਪਰੀਮੋ ਅਤੇ ਸਰਪ੍ਰਸਤ ਤੇ ਦਬਾਅ ਬਣਾਇਆ ਗਿਆ।





ਕਾਂਗਰਸੀ ਮੰਤਰੀਆਂ ਤੇ ਸ਼ਿਕੰਜਾ: ਇਹ ਗੱਲ ਕਿਸੇ ਤੋਂ ਛੁਪੀ ਨਹੀਂ ਰਹੀ ਹੈ ਕਾਂਗਰਸ ਦੇ ਸੀਨੀਅਰ ਲੀਡਰਾਂ ਤੇ ਲਗਾਤਾਰ ਕੇਂਦਰੀ ਏਜੰਸੀਆਂ ਦੇ ਨਾਲ ਵਿਜੀਲੈਂਸ ਵੱਲੋਂ ਵੀ ਸਿਕੰਜਾ ਕਸਿਆ ਜਾਂਦਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਕਾਂਗਰਸ ਦੀ ਸਰਕਾਰ ਵੇਲੇ ਹੀ ਹੋ ਚੁੱਕੀ ਸੀ। ਜਦੋ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਗਿਆ। ਜਿਸ ਤੋਂ ਬਾਅਦ ਮਾਈਨਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ। ਇਸ ਦੇ ਵਿੱਚ ਉਨ੍ਹਾਂ ਦੇ ਭਤੀਜੇ ਕੋਲੋਂ ਕੈਸ਼ ਵੀ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਸੂਬੇ ਵਿੱਚ ਆਪ ਦੀ ਸਰਕਾਰ ਬਣੀ, ਜਿਸ ਤੋਂ ਬਾਅਦ ਜੰਗਲਾਦ ਘੁਟਾਲੇ ਮਾਮਲੇ ਵਿੱਚ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਫਿਰ ਸੰਗਤ ਸਿੰਘ ਗਿਲਜੀਆਂ ਤੇ ਫਿਰ ਟ੍ਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਤੇ ਹੁਣ ਮਨਪ੍ਰੀਤ ਬਾਦਲ ਦੀ ਵਿਜੀਲੈਂਸ ਦੀ ਰਡਾਰ ਤੇ ਹਨ। ਹਾਲਾਕਿ ਸਰਕਾਰਾਂ ਇਸ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦਾ ਨਾਂ ਦਿੰਦੀ ਰਹੀ ਹੈ ਪਰ ਵਿਰੋਧੀ ਪਾਰਟੀਆਂ ਇਸ ਨੂੰ ਰਾਜਨੀਤਕ ਬਦਲਾਖੋਰੀ ਦਾ ਨਾਂ ਦੇ ਰਹੀਆਂ ਹਨ ਅਤੇ ਇਸ ਦੇ ਲੋਕਤੰਤਰ ਨੂੰ ਇਸ ਦਾ ਖ਼ਤਰਾ ਦੱਸ ਰਹੀਆਂ ਹਨ।





ਭਾਜਪਾ ਤੇ ਆਪ ਦੀ ਰਣਨੀਤੀ: ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰ ਦੱਸ ਰਹੇ ਹਨ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂ ਇਕੋ ਹੀ ਰਣਨੀਤੀ ਤੇ ਚੱਲ ਰਹੇ ਹਨ। ਕਾਂਗਰਸ ਦੇ ਬੁਲਾਰੇ ਕੰਵਰਪਾਲ ਹਰਪ੍ਰੀਤ ਨੇ ਕਿਹਾ ਕਿ ਕੇਂਦਰ ਦੇ ਵਿੱਚ ਭਾਜਪਾ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਦੇ ਉੱਤਰੀਆਂ ਹੋਈਆਂ ਅਤੇ ਕਾਂਗਰਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ CBI ਈਡੀ ਦੀ ਕੇਂਦਰ ਸਰਕਾਰ ਵੱਲੋਂ ਅਤੇ ਵਿਜੀਲੈਂਸ ਦੀ ਦੁਰਵਰਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਲੀਡਰਾਂ ਨੂੰ ਦਬਾਉਣ ਲਈ ਕਰ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਲੀਡਰ ਇਸ ਦੀ ਸਫਾਈ ਦਿੰਦਿਆਂ ਇਹ ਜਰੂਰ ਬੋਲ ਰਹੇ ਹਨ ਕਿ ਜੇਕਰ ਕੋਈ ਪਾਕ ਸਾਫ਼ ਹੈ ਤਾਂ ਉਸ ਨੂੰ ਜਾਂਚ ਅਜੰਸੀਆਂ ਦਾ ਕੀ ਖ਼ਤਰਾ ਹੈ।





ਕਾਂਗਰਸ ਦੀ ਵਿਉਂਤਬੰਦੀ: ਕਾਂਗਰਸ ਵੱਲੋਂ ਪੂਰੇ ਦੇਸ਼ ਭਰ ਦੇ ਵਿਚ ਜੁੜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ 135 ਸਾਲ ਪੁਰਾਣੀ ਪਾਰਟੀ ਸੱਤਾ ਦੇ ਗਲਿਆਰਿਆਂ ਵਿੱਚ ਮਜ਼ਬੂਤ ਹੋਣ ਲਈ ਜੋੜੋ ਯਾਤਰਾ ਕਰ ਰਹੀ ਹੈ। 17 ਅਕਤੂਬਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਹੋਣੀ ਹੈ ਅਤੇ 19 ਅਕਤੂਬਰ ਨੂੰ ਹੁਣ ਕਾਂਗਰਸ ਨੂੰ ਪ੍ਰਧਾਨ ਮਿਲ ਜਾਵੇਗਾ। 13 ਸੂਬਿਆਂ ਵਿੱਚ 3570 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਨਿਕਲ ਚੁੱਕੀ ਹੈ। 155 ਦਿਨ ਦੀ ਇਸ ਯਾਤਰਾ ਵਿੱਚ ਦੋ ਸਾਲ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣ ਵਾਲੇ 11 ਸੂਬੇ ਜਿਨ੍ਹਾਂ ਵਿੱਚ ਗੁਜਰਾਤ, ਹਿਮਾਚਲ, ਮੇਘਾਲਿਆ, ਨਾਗਾਲੈਂਡ ਤ੍ਰਿਪੁਰਾ ਕਰਨਾਟਕ ਛੱਤੀਸਗੜ੍ਹ ਮੱਧ ਪ੍ਰਦੇਸ਼ ਰਾਜਸਥਾਨ ਮਿਜ਼ੋਰਮ ਆਦ ਸੂਬੇ ਸ਼ਾਮਿਲ ਹਨ।




ਆਪ ਦੀ ਯਾਤਰਾ: ਇਕ ਪਾਸੇ ਜਿੱਥੇ ਆਪਣੀ ਜ਼ਮੀਨ ਮਜ਼ਬੂਤ ਕਰਨ ਲਈ ਕਾਂਗਰਸ ਵੱਲੋਂ ਜੋੜੇ ਯਾਤਰਾ ਕੱਢੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੱਲੋਂ ਵੀ ਹਰਿਆਣਾ ਦੇ ਵਿੱਚ ਦੋ ਦਿਨ੍ਹਾਂ ਲਈ ਦੌਰੇ ਦੇ ਦੌਰਾਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਆਦਮਪੁਰ ਤਿਰੰਗਾ ਯਾਤਰਾ ਕੱਢੀ। ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਹੋਣੀ ਹੈ ਅਤੇ ਆਮ ਆਦਮੀ ਪਾਰਟੀ ਇਸ ਨੂੰ ਵੱਡੇ ਮੌਕੇ ਤੇ ਰੂਪ ਦੇ ਵਿਚ ਵੇਖ ਰਹੀ ਹੈ।




ਕਾਂਗਰਸ ਚ ਬਾਗੀ ਸੁਰ: ਕਾਂਗਰਸ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ 17 ਅਕਤੂਬਰ ਨੂੰ ਚੋਣ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਵਿਚਕਾਰ ਬਾਗ਼ੀ ਸੁਰ ਵੀ ਵੇਖਣ ਨੂੰ ਮਿਲ ਰਹੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਗ਼ੁਲਾਮ ਨਬੀ ਆਜ਼ਾਦ ਪਹਿਲਾਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਸ਼ਸ਼ੀ ਥਰੂਰ ਅਤੇ ਕਾਰਤੀ ਚਿਦੰਬਰਮ ਉਸ ਨੇ ਇਲੈਕਟੋਰਲ ਰੋਲ ਨੂੰ ਪਬਲਿਕ ਕਰਨ ਦੀ ਮੰਗ ਕੀਤੀ ਹੈ ਹਾਲਾਕਿ ਕਾਂਗਰਸ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਕਾਂਗਰਸ ਵਿਚਕਾਰ ਵਿਵਾਦ ਹੋਣ ਲੱਗਾ ਹੈ। ਪਾਰਟੀ ਨੇ ਤਰਕ ਦਿੱਤਾ ਹੈ ਕਿ ਇਹ ਇੱਕ ਅੰਦਰੂਨੀ ਪ੍ਰਕਿਰਿਆ ਹੈ ਪਾਰਟੀ ਦਾ ਕੋਈ ਵੀ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਤੋਂ ਵੋਟਰ ਸੂਚੀ ਲੈ ਸਕਦਾ ਹੈ।




135 ਸਾਲ ਪੁਰਾਣੀ ਕਾਂਗਰਸ ਪਾਰਟੀ ਆਪਣੇ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ। ਇਹ ਆਂਕੜੇ ਦੱਸਦੇ ਹਨ ਪਰ ਕਾਂਗਰਸ ਦੇ ਲੀਡਰਾਂ ਨੇ ਜ਼ਰੂਰ ਇਸ ਕਹਾਵਤ ਦੇ ਨਾਲ ਇਹ ਗੱਲ ਕਹੀ ਹੈ ਕਿ ਮੈਨੂੰ ਸਾਡੀ ਦਾਤਰੀ ਅਤੇ ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਸਾਨੂ ਵੱਢਦਾ ਅਸੀਂ ਦੂਣ ਸਵਾਏ ਹੋਏ।

ਇਹ ਵੀ ਪੜ੍ਹੋ: ਮੈਡੀਕਲ ਟੂਰਿਜ਼ਮ ਦਾ ਹਬ ਬਣਿਆ ਜਲੰਧਰ, NRIs ਲਈ ਇੱਥੇ ਖਾਸ ਪ੍ਰਬੰਧ

etv play button
Last Updated :Sep 8, 2022, 9:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.