ETV Bharat / state

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ

author img

By

Published : Jun 17, 2022, 5:54 PM IST

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਮਾਲ ਕਰ ਦਿੱਤਾ ਹੈ। ਵਿਦਿਆਰਥੀਆਂ ਨੇ 10 ਮਹੀਨੇ ਅੰਦਰ ਪਿਆਜ਼ ਕੱਢਣ ਵਾਲੀ ਮਸ਼ੀਨ ਤਿਆਰ ਕਰ ਦਿੱਤੀ ਹੈ।

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਲਈ ਨਵੀਂ ਨਵੀਂਆਂ ਕਾਢਾਂ ਕੱਢੀਆਂ ਜਾਂਦੀਆਂ ਹਨ। ਇਸ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਲਜ ਆਫ ਐਗਰੀਕਲਚਰ ਇੰਜਨੀਅਰਿੰਗ ਬੈਚ 2019 ਦੇ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਪਿਆਜ਼ ਦੀ ਹਾਰਵੈਸਟਿੰਗ ਭਾਵ ਪਿਆਜ ਕੱਢਣ ਵਾਲੀ ਮਸ਼ੀਨ ਬਣਾਈ ਹੈ।



ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ


ਇਸ ਨੂੰ ਪਿਆਜ਼ ਹਾਰਵੈਸਟਰ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਮਸ਼ੀਨ 'ਤੇ ਲਗਪਗ 1.80 ਲੱਖ ਰੁਪਏ ਦੀ ਲਾਗਤ ਆਈ ਹੈ, ਇਹ ਇਕ ਘੰਟੇ ਦੇ 'ਚ ਮਹਿਜ਼ ਇੱਕ ਲਿਟਰ ਤੋਂ ਵੀ ਘੱਟ ਤੇਲ ਪੀਂਦੀ ਹੈ। ਕਾਲਜ ਦੇ 25 ਵਿਦਿਆਰਥੀਆਂ ਨੇ ਇੱਕ ਟੀਮ ਵਰਕ ਦੇ ਤਹਿਤ ਇਸ ਮਸ਼ੀਨ ਨੂੰ ਪੂਰੀ ਤਰ੍ਹਾਂ ਖੁਦ ਹੀ ਤਿਆਰ ਕੀਤਾ ਹੈ।


ਮਸ਼ੀਨ ਦੀਆਂ ਖੂਬੀਆਂ: ਪਿਆਜ਼ ਹਾਰਵੈਸਟਿੰਗ ਮਸ਼ੀਨ ਦੀਆਂ ਕਈ ਖੂਬੀਆਂ ਹਨ ਇਸ ਵਿਚ ਸੈਂਸਰ ਲੱਗੇ ਹੋਏ ਹਨ ਜਿਸ ਦੇ ਤਹਿਤ ਕਿਸਾਨ ਨੂੰ ਪਤਾ ਲੱਗ ਜਾਵੇਗਾ ਕਿ ਪਿਆਜ਼ ਕਿੰਨੀ ਧਰਤੀ ਦੇ ਹੇਠਾਂ ਹੈ ਇਸ ਨਾਲ ਪਿਆਜ਼ ਦੀ ਫਸਲ ਕੱਟਣ ਸਮੇਂ ਉਨ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਇਸ ਤੋਂ ਇਲਾਵਾ ਇਸ ਦੇ ਵਿੱਚ ਲੱਗੇ ਹੋਏ ਪਲੇਟ ਅਤਿ ਆਧੁਨਿਕ ਹਨ ਜਿਨ੍ਹਾਂ ਤੇ ਖੇਤਰ ਨੂੰ ਘਟਾਇਆ ਅਤੇ ਵਧਾਇਆ ਵੀ ਜਾ ਸਕਦਾ ਹੈ।





ਮਸ਼ੀਨ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਨੂੰ ਖੇਤਾਂ 'ਚ ਚਲਾਉਣਾ ਵੀ ਕਾਫ਼ੀ ਆਸਾਨ ਹੈ ਇਹ ਤੇਲ ਵੀ ਨਾ ਮਾਤਰ ਹੀ ਪੀਂਦੀ ਹੈ ਇਕ ਘੰਟੇ ਵਿਚ ਇਕ ਲਿਟਰ ਤੋਂ ਵੀ ਘੱਟ ਡੀਜ਼ਲ ਦੀ ਖਪਤ ਹੁੰਦੀ ਹੈ 8 ਹੌਰਸ ਪਾਵਰ ਦਾ ਇਸ 'ਚ ਇੰਜਣ ਲਗਾਇਆ ਗਿਆ ਹੈ ਇਸ ਮਸ਼ੀਨ ਵਿੱਚ ਅੱਗੇ ਕੰਬਾਈਨ ਵਾਲੇ ਟਾਇਰ ਲੱਗੇ ਹਨ ਇਹ ਫ਼ਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢਦੀ ਹੈ। ਇਸ ਦੀ ਲਾਗਤ ਵੀ ਕਾਫੀ ਘੱਟ ਹੈ।


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਹੁਣ ਪਿਆਜ਼ ਕੱਢਣ ਲਈ ਵਰਤੀ ਜਾਵੇਗੀ ਇਹ ਮਸ਼ੀਨ






ਮਸ਼ੀਨ ਕਿਵੇਂ ਕਰਦੀ ਹੈ ਕੰਮ:
ਇਸ ਮਸ਼ੀਨ ਦੇ 'ਚ ਸੈਂਸਰ ਲੱਗੇ ਹੋਏ ਜੋ ਧਰਤੀ ਹੇਠਾਂ ਪਿਆਜ਼ ਦੀ ਫਸਲ ਕਿੰਨੀ ਡੂੰਘੀ ਹੈ ਪਹਿਲਾਂ ਇਸ ਦਾ ਅਨੁਮਾਨ ਲਗਾਉਂਦੇ ਹਨ ਫਿਰ ਉਸ ਦੇ ਅੱਗੇ ਲੱਗੇ ਬਲੇਡ ਧਰਤੀ ਦੇ ਹੇਠਾਂ ਚਲੇ ਜਾਂਦੇ ਹਨ ਜਿਸ ਨੂੰ ਲਿਫਟ ਨਾਲ ਆਸਾਨੀ ਨਾਲ ਹੇਠਾਂ ਉਪਰ ਕੀਤਾ ਜਾ ਸਕਦਾ ਹੈ ਹੇਠਾਂ ਜਾ ਕੇ ਇਹ ਪਿਆਜ਼ ਨੂੰ ਜੜ੍ਹੋਂ ਬਾਹਰ ਕੱਢ ਲਿਆਉਂਦੇ ਹਨ। ਜੋ ਇਸ ਨੂੰ ਸਿੱਧਾ ਰੋਲ ਕਰਕੇ ਪਿੱਛੇ ਲੱਗੇ ਇਕ ਕੰਟੇਨਰ ਦੇ 'ਚ ਸੁੱਟਦੀ ਹੈ ਜਿਸ ਨਾਲ ਪਿਆਜ਼ ਦੀ ਫਸਲ ਬਿਨਾਂ ਖਰਾਬ ਹੋਏ ਜੜ੍ਹੋਂ ਨਿਕਲਦੀ ਹੈ ਉਨ੍ਹਾਂ ਦੱਸਿਆ ਕਿ ਸਿਰਫ ਪਿਆਜ਼ ਦੀ ਫਸਲ ਨਹੀਂ ਇਸ ਨਾਲ ਹੋਰ ਵੀ ਫ਼ਸਲਾਂ ਜਿਵੇਂ ਗਾਜਰਾਂ ਜਾਂ ਧਰਤੀ ਹੇਠਾਂ ਹੋਣ ਵਾਲੀਆਂ ਸ਼ਲਗਮ ਅਤੇ ਹੋਰਨਾਂ ਫਸਲਾਂ ਨੂੰ ਵੀ ਹਾਰਵੈਸਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ।




ਕੌਂਮੀ ਮੁਕਾਬਲੇ 'ਚ ਮਿਲਿਆ ਇਨਾਮ: ਦਰਅਸਲ ਇਸ ਪੂਰੇ ਪ੍ਰੋਜੈਕਟ ਨੂੰ ਹਰ ਸਾਲ ਹੋਣ ਵਾਲੇ ਟਿਫ਼ਨ ਦੇ ਤਹਿਤ ਤਿਆਰ ਕੀਤਾ ਗਿਆ ਹੈ ਲਗਪਗ 10 ਮਹੀਨੇ ਅੰਦਰ 25 ਵਿਦਿਆਰਥੀਆਂ ਦੀ ਟੀਮ ਨੇ ਇਸ ਨੂੰ ਤਿਆਰ ਕੀਤਾ ਹੈ। ਕੌਮੀ ਮੁਕਾਬਲਿਆਂ ਦੇ ਵਿਚ ਮਸ਼ੀਨ ਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਹੈ ਉਹ ਰੋਲ ਇਹ ਮਸ਼ੀਨ ਆਪਣੀ ਇਵੈਲਿਊਏਸ਼ਨ ਦੇ ਮੁਤਾਬਕ ਭਾਰਤ ਭਰ ਵਿੱਚ ਦੂਜੇ ਨੰਬਰ 'ਤੇ ਰਹੀ ਹੈ। ਪਿਆਜ਼ ਹਾਰਵੈਸਟਿੰਗ ਦੀ ਇਹ ਇੱਕ ਇਕਲੌਤੀ ਮਸ਼ੀਨ ਹੈ ਹਾਲਾਂਕਿ ਟਰੈਕਟਰ ਦੇ ਪਿੱਛੇ ਮਸ਼ੀਨਾਂ ਲਾ ਕੇ ਪਿਆਜ ਦੀ ਹਾਰਵੈਸਟਿੰਗ ਤੋਂ ਹੁੰਦੀ ਹੈ ਪਰ ਉਹ ਬਹੁਤ ਮਹਿੰਗਾ ਪ੍ਰੋਸੈੱਸ ਹੈ ਜੇਕਰ ਲੇਬਰ ਲਵਾ ਕੇ ਪਿਆਜ਼ ਦੀ ਪੁਟਾਈ ਕਰਨੀ ਹੈ ਤਾਂ ਲੇਬਰ ਇੱਕ ਏਕੜ ਦਾ 10 ਹਜ਼ਾਰ ਰੁਪਏ ਦੇ ਕਰੀਬ ਲੈਂਦੀ ਹੈ ਜੋ ਕਿ ਕਾਫ਼ੀ ਜ਼ਿਆਦਾ ਹੈ।




ਵਿਦਿਆਰਥੀਆਂ ਦੇ 'ਚ ਤਾਲਮੇਲ: ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਵਿਦਿਆਰਥੀ ਘਰ ਬੈਠੇ ਸਨ ਪਰ ਕਾਲਜ ਵੱਲੋਂ ਉਨ੍ਹਾਂ ਨੂੰ ਪ੍ਰੈਕਟੀਕਲ ਕਰਨ ਦੀ ਇਜਾਜ਼ਤ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਲੈਬ ਦੀ ਵਰਤੋਂ ਕਰਕੇ ਅਤੇ ਕੁਝ ਇਸ ਦੇ ਹਿੱਸੇ ਬਾਹਰੋਂ ਖਰੀਦ ਕੇ ਅਤੇ ਕੁਝ ਵਿਦਿਆਰਥੀਆਂ ਵੱਲੋਂ ਖੁਦ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਵੱਖਰੇ ਵੱਖਰੇ ਗਰੁੱਪ ਬਣਾਏ ਸਨ ਜਿਸ ਦੇ ਤਹਿਤ ਕਿਸੇ ਨੇ ਇਸ ਦੀ ਮਾਰਕੀਟਿੰਗ ਦਾ ਕੰਮ ਕੀਤਾ ਕਿਸੇ ਨੇ ਇਸ ਦੀ ਪ੍ਰੋਡਕਸ਼ਨ ਦਾ ਕੰਮ ਕੀਤਾ ਅਤੇ ਕਿਸੇ ਨੇ ਇਸ ਦੇ ਵਿੱਚ ਅਸੈਂਬਲਿੰਗ ਅਤੇ ਸੁਧਾਰਾਂ ਸਬੰਧੀ ਕੰਮ ਕਰ ਕੇ ਇਸ ਮਸ਼ੀਨ ਨੂੰ ਤਿਆਰ ਕੀਤਾ ਉਨ੍ਹਾਂ ਕਿਹਾ ਕਿ ਇਸ ਵਿੱਚ ਪੂਰੀ ਤਰ੍ਹਾਂ ਵਿਦਿਆਰਥੀਆਂ ਦੀ ਮਿਹਨਤ ਹੈ ਅਤੇ ਇਸ ਪ੍ਰੋਜੈਕਟ 'ਤੇ ਲਗਾਤਾਰ ਕੰਮ ਅੱਗੇ ਜਾਰੀ ਹੈ ਤਾਂ ਜੋ ਉਸ ਨੂੰ ਆਮ ਕਿਸਾਨਾਂ ਤੱਕ ਵੀ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ:- ਅਗਨੀਪਥ ਸਕੀਮ ਨੂੰ ਲੈ ਕੇ ਸੀਐੱਮ ਮਾਨ ਦੀ ਕੇਂਦਰ ਨੂੰ ਨਸੀਹਤ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.