ETV Bharat / state

ਅਕਾਲੀ ਦਲ ਨੇ ਥਾਣੇ ਅੰਦਰ ਬੋਲਿਆ ਧਾਵਾ, ਧੱਕੇਸ਼ਾਹੀ ਦੇ ਲਾਏ ਇਲਜ਼ਾਮ

author img

By

Published : Oct 18, 2019, 7:24 PM IST

Updated : Oct 18, 2019, 7:41 PM IST

ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਅਕਾਲੀ ਵਰਕਰਾਂ ਵੱਲੋਂ ਥਾਣੇ ਵਿੱਚ ਜੰਮ ਕੇ ਹੰਗਾਮਾ ਕੀਤਾ ਗਿਆ।

ਫ਼ੋਟੋ

ਲੁਧਿਆਣਾ: ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਅਤੇ ਅੱਜ ਅਕਾਲੀ ਦਲ ਵੱਲੋਂ ਮੁੱਲਾਂਪੁਰ ਦਾਖਾ ਥਾਣੇ ਦੇ ਵਿੱਚ ਜਾ ਕੇ ਐੱਸਐੱਸਪੀ ਨੂੰ ਪੁਲਿਸ ਪ੍ਰਸ਼ਾਸਨ ਦੀ ਸ਼ਿਕਾਇਤ ਕੀਤੀ ਗਈ ਅਤੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ।

ਵੇਖੋ ਵੀਡੀਓ

ਥਾਣੇ ਵਿੱਚ ਜੰਮ ਕੇ ਅਕਾਲੀ ਵਰਕਰਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਇਯਾਲੀ ਦੇ ਨਾਲ ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਗਰੇਵਾਲ ਸਮੇਤ ਕਈ ਸਮਰਥਕ ਮੌਜੂਦ ਰਹੇ। ਮਨਪ੍ਰੀਤ ਦਿਆਲੀ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ ਜੇਕਰ ਇਹ ਠੀਕ ਨਾ ਹੋਈ ਤਾਂ ਵੋਟਿੰਗ ਦੇ ਦੌਰਾਨ ਗੋਲ਼ੀਆਂ ਵੀ ਚੱਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਰਕਰਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਚੀਮਾ, ਬਿਕਰਮ ਮਜੀਠੀਆ ਅਤੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਬਰਨ ਅਕਾਲੀ ਵਰਕਰਾਂ ਨੂੰ ਪੁਲਿਸ ਘਰੋਂ ਚੁੱਕ ਰਹੀ ਹੈ, ਉਨ੍ਹਾਂ ਦੀਆਂ ਮਾਵਾਂ ਭੈਣਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਪੂਰੀ ਬੌਖਲਾ ਗਈ ਹੈ ਅਤੇ ਡੰਡੇ ਦੇ ਸਿਰ ਤੇ ਪੁਲਿਸ ਰਾਹੀਂ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ।

ਉੱਧਰ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਹ ਖੁਦ ਅੱਜ ਪੁਲਿਸ ਨੂੰ ਗ੍ਰਿਫ਼ਤਾਰੀ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਛੱਡ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਮਨਪ੍ਰੀਤ ਨੇ ਕਿਹਾ ਕਿ ਉਹ ਧੱਕੇਸ਼ਾਹੀ ਕਿਸੇ ਵੀ ਸੂਰਤ 'ਚ ਨਹੀਂ ਹੋਣ ਦੇਣਗੇ। ਉੱਥੇ ਹੀ ਮੁੱਲਾਂਪੁਰ ਦਾਖਾ ਦੇ ਐੱਸਐੱਸਪੀ ਸੰਦੀਪ ਗੋਇਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਹਾਲਤ 'ਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।

Intro:Hl..ਸ਼੍ਰੋਮਣੀ ਅਕਾਲੀ ਦਲ ਨੇ ਲਾਏ ਪੁਲਿਸ ਤੇ ਧੱਕੇਸ਼ਾਹੀ ਦੇ ਇਲਜ਼ਾਮ, ਕਿਹਾ ਨਾਜਾਇਜ਼ ਪਰਚੇ ਕੀਤੇ ਜਾ ਰਹੇ ਨੇ ਦਰਜ ਮਨਪ੍ਰੀਤ ਇਆਲੀ ਬਿਕਰਮ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਸਣੇ ਆਪਣੀ ਗ੍ਰਿਫਤਾਰੀ ਦੇਣ ਪਹੁੰਚੇ ਥਾਣਾ ਦਾਖਾ..


Anchor..ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਅਤੇ ਅੱਜ ਅਕਾਲੀ ਦਲ ਵੱਲੋਂ ਮੁੱਲਾਂਪੁਰ ਦਾਖਾ ਥਾਣੇ ਦੇ ਵਿੱਚ ਜਾ ਕੇ ਐਸਐਸਪੀ ਨੂੰ ਪੁਲਿਸ ਪ੍ਰਸ਼ਾਸਨ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ..ਉਨ੍ਹਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ..ਮਨਪ੍ਰੀਤ ਇਆਲੀ ਅਤੇ ਬਿਕਰਮ ਮਜੀਠੀਆ ਦਲਜੀਤ ਸਿੰਘ ਚੀਮਾ ਮਹੇਸ਼ਇੰਦਰ ਗਰੇਵਾਲ ਇਸ ਮੌਕੇ ਮੌਜੂਦ ਰਹੇ ਥਾਣੇ ਦੇ ਵਿੱਚ ਜੰਮ ਕੇ ਅਕਾਲੀ ਵਰਕਰਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ..ਮਨਪ੍ਰੀਤ ਦਿਆਲੀ ਨੇ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਲਾਇਨ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖਰਾਬ ਹੈ ਜੇਕਰ ਇਹ ਠੀਕ ਨਾ ਹੋਈ ਤਾਂ ਵੋਟਿੰਗ ਦੇ ਦੌਰਾਨ ਗੋਲੀਆਂ ਵੀ ਚੱਲ ਸਕਦੀਆਂ ਨੇ..





Body:Vo...1 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਬਿਕਰਮ ਮਜੀਠੀਆ ਅਤੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਬਰਨ ਅਕਾਲੀ ਵਰਕਰਾਂ ਨੂੰ ਪੁਲ਼ਿਸ ਘਰੋਂ ਚੁੱਕ ਰਹੀ ਹੈ ਉਨ੍ਹਾਂ ਦੀਆਂ ਮਾਵਾਂ ਭੈਣਾਂ ਨਾਲ ਬਦਸਲੂਕੀ ਹੋ ਰਹੀ ਹੈ...ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਪੂਰੀ ਬੁਖਲਾਹਟ ਚ ਹੈ ਅਤੇ ਡੰਡੇ ਦੇ ਸਿਰ ਤੇ ਪੁਲਿਸ ਰਾਹੀਂ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ...ਉੱਧਰ ਮਨਪ੍ਰੀਤ ਦਿਆਲੀ ਨੇ ਕਿਹਾ ਕਿ ਉਹ ਖੁਦ ਅੱਜ ਪੁਲਿਸ ਨੂੰ ਗ੍ਰਿਫ਼ਤਾਰੀ ਦੇਣ ਆਏ ਨੇ...ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਛੱਡ ਕੇ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇ...ਮਨਪ੍ਰੀਤ ਨੇ ਕਿਹਾ ਕਿ ਉਹ ਧੱਕੇਸ਼ਾਹੀ ਕਿਸੇ ਵੀ ਸੂਰਤ ਚ ਨਹੀਂ ਹੋਣ ਦੇਣਗੇ...ਉਧਰ ਦਰਜੀ ਚੀਮਾ ਨੇ ਵੀ ਕਾਂਗਰਸ ਦੀ ਧੱਕੇਸ਼ਾਹੀਆਂ ਸਬੰਧੀ ਮੁੱਲਾਂਪੁਰ ਦਾਖਾਂ ਦੇ ਐਸਐਸਪੀ ਨੂੰ ਜਾਣੂ ਕਰਵਾਇਆ..


Byte..ਬਿਕਰਮ ਮਜੀਠੀਆ ਅਕਾਲੀ ਆਗੂ 


Byte..ਮਨਪ੍ਰੀਤ ਇਆਲ਼ੀ ਉਮੀਦਵਾਰ ਅਕਾਲੀ ਦਲ 


Byte..ਦਲਜੀਤ ਸਿੰਘ ਚੀਮਾ ਬੁਲਾਰਾ ਅਕਾਲੀ ਦਲ


Vo...2 ਉਧਰ ਦੂਜੇ ਪਾਸੇ ਮੁੱਲਾਂਪੁਰ ਦਾਖਾ ਦੇ ਐਸਐਸਪੀ ਚੁੱਪਚਾਪ ਕੁਰਸੀ ਤੇ ਬੈਠੇ ਰਹੇ ਅਕਾਲੀ ਦਲ ਉਨ੍ਹਾਂ ਨੂੰ ਧੱਕੇਸ਼ਾਹੀ ਕਰਨ ਦੇਕੁਝ ਦਸਤਾਵੇਜ਼ ਵੀ ਵਿਖਾਉਣ ਲੱਗਾ..ਜਿਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਐਸਐਸਪੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਹਾਲਤ ਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ..


Byte..ਸੰਦੀਪ ਗੋਇਲ ਐਸਐਸਪੀ





Conclusion:Clozing..ਸੋ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ਦੇ ਅਤੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾ ਰਹੇ ਨੇ ਮਨਪ੍ਰੀਤ ਇਆਲੀ ਅਤੇ ਬਿਕਰਮ ਮਜੀਠੀਆ ਨੇ ਮੁੱਲਾਂਪੁਰ ਦਾਖਾ ਦੇ ਐਸਐਸਪੀ ਨੂੰ ਕੱਲ ਤੱਕ ਦਾ ਅਲਟੀਮੇਟਮ ਦਿੱਤਾ ਹੈ ਅਤੇ ਪੁਲਿਸ ਦੀ ਧੱਕੇਸ਼ਾਹੀ ਬੰਦ ਨਾ ਹੋਣ ਤੇ ਮੀਡੀਆ ਅਤੇ ਅਕਾਲੀ ਵਰਕਰਾਂ ਨਾਲ ਥਾਣੇ ਆ ਕੇ ਬੈਠਣ ਦੀ ਗੱਲ ਅਾਖੀਂ ਹੈ...

Last Updated : Oct 18, 2019, 7:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.