ETV Bharat / state

Road accident in Ludhiana: ਲੁਧਿਆਣਾ 'ਚ ਕਾਰ ਨੇ ਮਹਿਲਾ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ, ਭੜਕੇ ਲੋਕਾਂ ਨੇ ਸੜਕ ਕੀਤੀ ਜਾਮ

author img

By ETV Bharat Punjabi Team

Published : Sep 9, 2023, 10:26 AM IST

After the death of a woman in a road accident in Ludhiana, angry people blocked the road
Road accident in Ludhiana: ਲੁਧਿਆਣਾ 'ਚ ਕਾਰ ਨੇ ਮਹਿਲਾ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ, ਭੜਕੇ ਲੋਕਾਂ ਨੇ ਸੜਕ ਕੀਤੀ ਜਾਮ

ਲੁਧਿਆਣਾ ਦੇ ਕੈਲਾਸ਼ ਨਗਰ ਚੌਂਕ 'ਚ ਤੇਜ਼ ਰਫ਼ਤਾਰ ਕਾਰ ਨੇ ਇੱਕ ਮਹਿਲਾ ਨੂੰ ਦਰੜ ਦਿੱਤਾ, ਜਿਸ ਕਾਰਣ ਮਹਿਲਾ ਦੀ ਮੌਕੇ ਉੱਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਲੋਕਾਂ ਅਤੇ ਪੁਲਿਸ ਵਿਚਾਲੇ ਖਿੱਚੋਤਾਣ ਵੀ ਹੋਈ। (people blocked the road )

ਭੜਕੇ ਲੋਕਾਂ ਨੇ ਸੜਕ ਕੀਤੀ ਜਾਮ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਬਸਤੀ ਜੋਧੇਵਾਲ ਪੁਲਿਸ ਸਟੇਸ਼ਨ ਅਧੀਨ ਆਉਂਦੇ ਕੈਲਾਸ਼ ਨਗਰ ਚੌਂਕ ਜੀ ਟੀ ਰੋਡ ਉੱਤੇ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਾਰ ਚਾਲਕ ਵੱਲੋਂ ਇੱਕ ਮਹਿਲਾਂ ਨੂੰ ਦਰੜ ਦਿੱਤਾ ਗਿਆ ਅਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਹਿਲਾ ਫੈਕਟਰੀ ਤੋਂ ਕੰਮ ਕਰਕੇ ਵਾਪਿਸ ਘਰ ਆ ਰਹੇ ਸੀ ਅਤੇ ਸੜਕ ਪਾਰ ਕਰਨ ਵੇਲੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਮਹਿਲਾ ਬਿਹਾਰ ਦੀ ਵਸਨੀਕ ਸੀ। ਮ੍ਰਿਤਕਾ ਦੇ ਤਿੰਨ ਬੱਚੇ ਹਨ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਬੱਚੇ ਅਨਾਥ ਹੋ ਗਏ ਹਨ ਅਤੇ ਇਸੇ ਕਰਕੇ ਭੜਕੇ ਹੋਏ ਲੋਕਾਂ ਨੇ ਮੁੱਖ ਮਾਰਗ ਉੱਤੇ ਜਾਮ ਲਗਾ ਦਿੱਤਾ। (death of a woman in a road accident)

ਪੁਲਿਸ ਉੱਤੇ ਇਲਜ਼ਾਮ: ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਿਸ ਗੱਡੀ ਨੇ ਐਕਸੀਡੈਂਟ ਕੀਤਾ ਉਸ ਨੂੰ ਪੁਲਿਸ ਨੇ ਨਹੀਂ ਫੜਿਆ। ਲੋਕਾਂ ਨੇ ਕਿਹਾ ਕਿ ਸੜਕ ਪਾਰ ਕਰਨ ਲਈ ਓਵਰਬ੍ਰਿੱਜ ਨਹੀਂ ਬਣਾਇਆ ਗਿਆ ਹੈ, ਜਿਸ ਕਰਕੇ ਇੱਥੇ ਹਾਦਸੇ ਹੁੰਦੇ ਨੇ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਕਾਰ ਚਾਲਕ ਨੂੰ ਛੱਡ ਦਿੱਤਾ। ਉਹਨਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਇਨਸਾਫ ਦੀ ਮੰਗ ਕਰਦੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।

ਦੂਜੇ ਪਾਸੇ ਬਸਤੀ ਜੋਧੇਵਾਲ ਐੱਸਐੱਚਓ ਗੁਰਮੁੱਖ ਸਿੰਘ ਦਿਓਲ ਨੇ ਦੱਸਿਆ ਕਿ ਇੱਕ ਮਹਿਲਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਜਿਸ ਦੀ ਉਹ ਜਾਂਚ ਕਰ ਰਹੇ ਹਨ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸ਼ੱਕ ਹੈ ਕਿ ਚਿੱਟੇ ਰੰਗ ਦੀ ਮਹਿੰਦਰਾ ਕਾਰ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ। ਕਾਰ ਅਤੇ ਡਰਾਇਵਰ ਦੀ ਪਹਿਚਾਣ ਕਰਨ ਲਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਐੱਸਐੱਚਓ ਨੇ ਕਿਹਾ ਕਿ ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਅਤੇ ਅੱਜ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਸਮਝਾਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਮ ਹਟਾ ਦਿੱਤਾ ਪਰ ਇਸ ਹੰਗਾਮੇ ਕਾਰਣ ਦੇਰ ਰਾਤ ਟਰੈਫਿਕ ਵਿੱਚ ਵੱਡਾ ਵਿਘਨ ਪੈ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.